ਲੋਕ ਸੰਪਰਕ ਮੰਤਰੀ ਨੇ ਫਾਜਿ਼ਲਕਾ ਵਿਖੇ ਕੀਤਾ ਸ੍ਰੀ ਅਰੂਟ ਜੀ ਮਹਾਰਾਜ ਦੀ ਮੂਰਤੀ ਦਾ ਉਦਘਾਟਨ —ਅਰੋੜਵੰਸ ਭਾਈਚਾਰੇ ਵੱਲੋਂ ਸਮਾਜ ਭਲਾਈ ਵਿਚ ਪਾਇਆ ਜਾ ਰਿਹਾ ਯੋਗਦਾਨ ਸਲਾਘਾਯੋਗ—ਅਮਨ ਅਰੋੜਾ
- 153 Views
- kakkar.news
- March 5, 2023
- Politics Punjab
ਲੋਕ ਸੰਪਰਕ ਮੰਤਰੀ ਨੇ ਫਾਜਿ਼ਲਕਾ ਵਿਖੇ ਕੀਤਾ ਸ੍ਰੀ ਅਰੂਟ ਜੀ ਮਹਾਰਾਜ ਦੀ ਮੂਰਤੀ ਦਾ ਉਦਘਾਟਨ
—ਅਰੋੜਵੰਸ ਭਾਈਚਾਰੇ ਵੱਲੋਂ ਸਮਾਜ ਭਲਾਈ ਵਿਚ ਪਾਇਆ ਜਾ ਰਿਹਾ ਯੋਗਦਾਨ ਸਲਾਘਾਯੋਗ—ਅਮਨ ਅਰੋੜਾ
ਫਾਜਿ਼ਲਕਾ, 5 ਮਾਰਚ 2023 (ਅਨੁਜ ਕੱਕੜ ਟੀਨੂੰ)
ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗਾਂ ਦੇ ਮੰਤਰੀ ਸ੍ਰੀ ਅਮਨ ਅਰੋੜਾ ਨੇ ਐਤਵਾਰ ਨੂੰ ਫਾਜਿ਼ਲਕਾ ਵਿਖੇ ਸ੍ਰੀ ਅਰੂਟ ਜੀ ਮਹਾਰਾਜ ਦੀ ਮੂਰਤੀ ਦਾ ਉਦਘਾਟਨ ਕੀਤਾ। ਇਹ ਮੂਰਤੀ ਐਮਸੀ ਕਲੌਨੀ ਦੇ ਅਰੋੜਵੰਸ਼ ਪਾਰਕ ਵਿਚ ਸਵ: ਸ੍ਰੀਮਤੀ ਜ਼ੈਦੇਵੀ ਅਤੇ ਸਵ: ਸ੍ਰੀ ਗੋਕਲ ਚੰਦ ਵਧਵਾ ਤੇ ਸਵ: ਸ੍ਰੀ ਅਸ਼ਵਨੀ ਵਧਵਾ ਦੀ ਯਾਦ ਵਿਚ ਸ੍ਰੀ ਅਰੋੜਵੰਸ ਵੇਲਫੇਅਰ ਸੁਸਾਇਟੀ ਵੱਲੋਂ ਸਥਾਪਿਤ ਕੀਤੀ ਗਈ ਹੈ।
ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਆਖਿਆ ਕਿ ਸਾਡੀ ਅਮੀਰ ਵਿਰਾਸਤ ਹੈ ਅਤੇ ਅਰੋੜਵੰਸੀਆਂ ਨੇ ਆਪਣੀ ਕਾਬਲੀਅਤ ਨਾਲ ਸਮਾਜ ਵਿਚ ਅਹਿਮ ਭੁਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਇਤਿਹਾਸ ਗੌਰਵਸ਼ਾਲੀ ਹੈ ਅਤੇ ਨਵੀਂ ਪੀੜ੍ਹੀ ਨੂੰ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਅਰੋੜਵੰਸ ਭਾਈਚਾਰੇ ਵੱਲੋਂ ਟੈਕਸ ਦੇ ਰੂਪ ਵਿਚ ਸਰਕਾਰੀ ਖਜਾਨੇ ਵਿਚ ਪਾਏ ਯੋਗਦਾਨ ਲਈ ਵੀ ਭਾਈਚਾਰੇ ਦੀ ਸਲਾਘਾ ਕੀਤੀ।ਉਨ੍ਹਾਂ ਨੇ ਫਾਜਿ਼ਲਕਾ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਹਰ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
ਇਸ ਤੋਂ ਪਹਿਲਾਂ ਹਲਕਾ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਤੋਂ ਇਲਾਵਾ ਪੀਐਚਡੀ ਚੈਂਬਰ ਆਫ ਕਾਮਰਸ ਪੰਜਾਬ ਦੇ ਪ੍ਰਧਾਨ ਸ੍ਰੀ ਕਰਨ ਗਿਲਹੋਤਰਾ, ਸਾਬਕਾ ਵਿਧਾਇਕ ਸ੍ਰੀ ਅਰੁਣ ਨਾਰੰਗ, ਅਰੋੜਵੰਸ ਸਭਾ ਦੇ ਪੰਜਾਬ ਪ੍ਰਧਾਨ ਸ੍ਰੀ ਅਸਵਨੀ ਕੁਮਾਰ ਗਾਂਧੀ, ਅਰੋੜਵੰਸ ਵੇਲਫੇਅਰ ਸੁਸਾਇਟੀ ਫਾਜਿ਼ਲਕਾ ਦੇ ਪ੍ਰਧਾਨ ਸ੍ਰੀ ਬਾਬੂ ਲਾਲ, ਸ੍ਰੀ ਅਰੁਣ ਵਧਵਾ ਨੇ ਵੀ ਸੰਬੋਧਨ ਕੀਤਾ ਜਦ ਕਿ ਇਸ ਮੌਕੇ ਸ਼ਹੀਦਾਂ ਦੀ ਸਮਾਧੀ ਕਮੇਟੀ ਦੇ ਪ੍ਰਧਾਨ ਸ੍ਰੀ ਸੰਦੀਪ ਗਿਲਹੋਤਰਾ ਵੀ ਵਿਸੇਸ਼ ਤੌਰ ਤੇ ਹਾਜਰ ਰਹੇ। ਇਸ ਮੌਕੇ ਜਿ਼ਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਸੁਨੀਲ ਸਚਦੇਵਾ, ਏਡੀਸੀ ਡਾ: ਮਨਦੀਪ ਕੌਰ, ਐਸਐਸਪੀ ਅਵਨੀਤ ਕੌਰ ਸਿੱਧੂ, ਐਸਡੀਐਮ ਸ੍ਰੀ ਨਿਕਾਸ ਖੀਂਚੜ, ਐਡਵੋਕੇਟ ਸ੍ਰੀ ਇੰਦਰਜੀਤ ਸਿੰਘ ਬਜਾਜ ਅਤੇ ਸ੍ਰੀ ਅਰੋੜਵੰਸ ਵੇਲਫੇਅਰ ਸੁਸਾਇਟੀ ਦੇ ਅਹੁਦੇਦਾਰ ਅਤੇ ਸ਼ਹਿਰ ਵਾਸੀ ਹਾਜਰ ਸਨ।
ਇਸ ਤੋਂ ਪਹਿਲਾਂ ਲੋਕ ਸੰਪਰਕ ਮੰਤਰੀ ਸ੍ਰੀ ਅਮਨ ਅਰੋੜਾ ਨੇ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਗਿਆਨੀ ਗੁਰਬਖ਼ਸ ਸਿੰਘ ਫਾਜਿ਼ਲਕਾ ਵਿਖੇ ਪਹੁੰਚ ਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਅਤੇ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਤੋਂ ਇਲਾਵਾ ਸ੍ਰੀ ਸੰਦੀਪ ਗਿਲਹੋਤਰਾ, ਸ੍ਰੀ ਕਰਨ ਗਿਲਹੋਤਰਾ ਵੀ ਹਾਜਰ ਸਨ।



- October 15, 2025