Trending Now
#ਫੂਡ ਸੇਫਟੀ ਅਫਸਰ ਅਭਿਨਵ ਕੁਮਾਰ ਦੀ ਬਹਾਲੀ ਲਈ ਲੋਕਾਂ ਦਾ ਰੋਸ, 8 ਅਕਤੂਬਰ ਨੂੰ ਚੁੰਗੀ ਨੰਬਰ 7 ਬੰਦ ਕਰਨ ਦਾ ਐਲਾਨ
#ਵਿਧਾਇਕ ਰਜਨੀਸ਼ ਦਹੀਯਾ ਨੇ ਫਰੀਦਕੋਟ ਤੋਂ ਆਰਮੀ ਏਰੀਆ ਸੜਕ ਦਾ ਕੀਤਾ ਉਦਘਾਟਨ
#-ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਿਰੋਜ਼ਪੁਰ ‘ਚ ਕਰਵਾਇਆ ਡਰੋਨ ਸ਼ੋਅ
#ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਮੌਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੋਸਾਇਟੀ ਵੱਲੋਂ ਵਿਸ਼ਾਲ ਲੰਗਰ ਅਤੇ ਸੇਵਾ ਪ੍ਰਬੰਧ
#ਬੱਚਿਆਂ ਦੀ ਇਤਰਾਜ਼ਯੋਗ ਵੀਡੀਓ ਸ਼ੇਅਰ ਕਰਨ ‘ਤੇ ਫਿਰੋਜ਼ਪੁਰ ‘ਚ ਮਾਮਲਾ ਦਰਜ
#ਫਰੈਂਚਾਈਜ਼ੀ ਤੋਂ ਲੈ ਕੇ ਫਰਜ਼ੀ ਟਰਾਂਜੈਕਸ਼ਨ ਤੱਕ, ਸਾਈਬਰ ਠੱਗਾਂ ਨੇ ਲੋਕਾਂ ਨੂੰ ਲਾਇਆ ਲੱਖਾਂ ਦਾ ਚੂਨਾ
#ਜਨਗਣਨਾ 2027 ਦੂਜੇ ਫੇਜ ਸਬੰਧੀ ਫਿਰੋਜ਼ਪੁਰ ਵਿਖੇ ਫੀਲਡ ਟ੍ਰੇਨਰਾਂ ਦੀ ਤਿੰਨ ਦਿਨਾਂ ਟ੍ਰੇਨਿੰਗ ਹੋਈ ਮੁਕੰਮਲ
#ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਸੁੱਕਾ ਝੋਨਾ ਮੰਡੀਆਂ ਵਿੱਚ ਲਿਆਉਣ ਦੀ ਅਪੀਲ
#ਨਿੱਕੇ ਕਦਮ” ਪ੍ਰੋਜੈਕਟ ਅਧੀਨ 208 ਆਂਗਣਵਾੜੀ ਵਰਕਰਾਂ ਦੀ ਟ੍ਰੇਨਿੰਗ
#ਖੇਡਾਂ ਵਤਨ ਪੰਜਾਬ ਦੀਆਂ-2026 ਸੀਜ਼ਨ-4 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੀ ਹੋਈ ਸ਼ੁਰੂਆਤ
ਐਨ.ਐਸ.ਕਿਊ.ਐਫ ਅਧੀਨ ਵਿਦਿਆਰਥੀਆਂ ਦਾ ਫੀਲਡ ਵਿਜਿਟ
- kakkar.news
- October 27, 2023
- Education Punjab
ਐਨ.ਐਸ.ਕਿਊ.ਐਫ ਅਧੀਨ ਵਿਦਿਆਰਥੀਆਂ ਦਾ ਫੀਲਡ ਵਿਜਿਟ
ਫਾਜ਼ਿਲਕਾ 27 ਅਕਤੂਬਰ 2023 (ਅਨੁਜ ਕੱਕੜ)
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਝੂਰੜਖੇੜਾ ਵੱਲੋਂ ਐਨਐਸ ਕਿਊਐਫ ਸਕੀਮ ਅਧੀਨ ਵਿਦਿਆਰਥੀਆਂ ਦਾ ਟੂਰ ਪ੍ਰਿੰਸੀਪਲ ਸ੍ਰੀ ਕਸ਼ਮੀਰੀ ਲਾਲ ਦੀ ਅਗਵਾਈ ਹੇਠ ਇੰਚਾਰਜ ਸ੍ਰੀ ਮਲਕੀਤ ਚੰਦ ਵੱਲੋਂ ਤੇ ਲਿਜਾਇਆ ਗਿਆ । ਇਸ ਟੂਰ ਵਿੱਚ ਲਗਭਗ 112 ਵਿਦਿਆਰਥੀਆਂ ਨੇ ਵਿਜਿਟ ਕੀਤਾ।ਇਸ ਟੂਰ ਵੱਲੋਂ ਫ਼ਾਜ਼ਿਲਕਾ ਵਿਖੇ ਆਈਟੀਆਈ ਵਿਜਿਟ ਕੀਤੀ ਗਈ ਜਿਸ ਤੋਂ ਵਿਦਿਆਰਥੀਆਂ ਨੇ ਉਦਯੋਗਿਕ ਜਾਣਕਾਰੀ ਪ੍ਰਾਪਤ ਕੀਤੀ ਇਸ ਤੋਂ ਬਾਅਦ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਪ੍ਰਬੰਧਕੀ ਕਮਪਲੈਕਸ ਫ਼ਾਜ਼ਿਲਕਾ ਵਿਖੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ।
ਜਿਸ ਵਿੱਚ ਭਾਸ਼ਾ ਵਿਭਾਗ ਦੇ ਜ਼ਿਲ੍ਹਾ ਭਾਸ਼ਾ ਅਫਸਰ ਫ਼ਾਜ਼ਿਲਕਾ ਸ੍ਰੀ ਭੁਪਿੰਦਰ ਕੁਮਾਰ ਉੇਤਰੇਜਾ ਨੇ ਵਿਭਾਗ ਦੀ ਲਾਇਬਰੇਰੀ ਵਿੱਚ ਕਿਤਾਬਾਂ ਬਾਰੇ ਅਹਿਮ ਜਾਣਕਾਰੀ ਦਿੱਤੀ ਅਤੇ ਇਸ ਤੋਂ ਬਾਅਦ ਵਿਦਿਆਰਥੀਆਂ ਨੇ ਦਫ਼ਤਰ ਲੋਕ ਸੰਪਰਕ ਵਿਭਾਗ ਫ਼ਾਜ਼ਿਲਕਾ ਦਾ ਦੌਰਾ ਕੀਤਾ ਜਿਸ ਵਿੱਚ ਲੋਕ ਸੰਪਰਕ ਵਿਭਾਗ ਦੇ ਮੁਖੀ ਸ. ਭੁਪਿੰਦਰ ਸਿੰਘ ਬਰਾੜ ਨੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਤੋਂ ਜਾਣੂ ਕਰਵਾਇਆ।ਜ਼ਿਲ੍ਹਾ ਭਲਾਈ ਅਫ਼ਸਰ ਫ਼ਾਜ਼ਿਲਕਾ ਸ਼੍ਰੀ ਅਸ਼ੋਕ ਕੁਮਾਰ ਵੱਲੋ ਵੀ ਸਕਾਲਰਸ਼ਿਪ ਤੇ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ । ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਸਾਦਕੀ ਬਾਰਡਰ ਵਿਖੇ ਝੰਡਾ ਉਤਾਰਨ ਦੀ ਰਸਮ ਦਿਖਾਈ ਗਈ। ਇਸ ਦੌਰਾਨ ਵਿਦਿਆਰਥੀਆਂ ਨੂੰ ਬੜੇ ਉਤਸ਼ਾਹਿਤ ਹੋ ਕੇ ਇਸ ਰਸਮ ਵਿੱਚ ਭਾਗ ਲਿਆ।
ਇਸ ਮੌਕੇ ਤੇ ਕੰਪਿਊਟਰ ਟੀਚਰ ਸ. ਸੁਖਵਿੰਦਰ ਸਿੰਘ, ਸ਼੍ਰੀਮਤੀ ਪਰਮਜੀਤ ਕੌਰ ਪੀਟੀਆਈ ਅਤੇ ਸ਼੍ਰੀਮਤੀ ਪਰਮਜੀਤ ਕੌਰ ਕਲਰਕ ਨੇ ਟੂਰ ਦੀ ਸਫ਼ਲਤਾ ਵਿੱਚ ਸਹਿਯੋਗ ਦਿੱਤਾ ਅਤੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ।

Categories

Recent Posts