Trending Now
#ਜ਼ਿਲ੍ਹੇ ਅੰਦਰ ਪਟਾਕਿਆਂ ਦੀ ਵਿਕਰੀ/ਖ੍ਰੀਦ ਲਈ ਥਾਵਾਂ ਨਿਰਧਾਰਿਤ:-ਵਧੀਕ ਜ਼ਿਲ੍ਹਾ ਮੈਜਿਸਟਰੇਟ
#ਐਜੂਕੇਟ ਪੰਜਾਬ ਨੇ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਸਹਾਇਤਾ ਲਈ 47.40 ਲੱਖ ਰੁਪਏ ਦੀ ਫੀਸ ਵੰਡ ਮੁਹਿੰਮ ਦੀ ਸ਼ੁਰੂਆਤ ਕੀਤੀ
#ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ’ਤੇ ਟਰਾਂਸਵਰ ਕੀਤੀ ਜਾਵੇਗੀ ਮੁਆਵਜ਼ਾ ਰਾਸ਼ੀ :- ਖੁਡੀਆਂ
#ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁੱਰਖਿਆ ਯੂਨਿਟ ਵੱਲੋਂ ਕੀਤੀ ਗਈ ਚੈਕਿੰਗ
#ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਟੀਬੀ ਦੇ ਮਰੀਜਾਂ ਨੂੰ ਖੁਰਾਕ ਦੇਣ ਸਬੰਧੀ ਵਪਾਰੀਆਂ ਅਤੇ ਸਮਾਜਸੇਵੀ ਸੰਸਥਾਵਾਂ ਨਾਲ ਮੀਟਿੰਗ
#फिरोजपुर मंडल में 01 अक्टूबर से 15 अक्टूबर तक स्वच्छता पखवाड़ा आयोजित किया गया
#ਫਿਰੋਜ਼ਪੁਰ ਨੈਸ਼ਨਲ ਹਾਈਵੇ ‘ਤੇ ਪਨਬਸ (PRTC) ਕਾਂਟ੍ਰੈਕਟ ਵਰਕਰ ਯੂਨੀਅਨ ਵੱਲੋਂ ਚੱਕਾਜਾਮ, ਯਾਤਰੀ ਪ੍ਰੀਸ਼ਾਨ
#फिरोजपुर मंडल में सी.पी.आर. प्रशिक्षण सत्र का आयोजन
#ਦਿਵਿਆਂਗ ਵਿਦਿਆਰਥੀਆਂ ਵੱਲੋਂ ਤਿਆਰ ਦੀਵਿਆਂ ਦੀ ਦਾਸ ਐਂਡ ਬਰਾਊਨ ਸਕੂਲ ਦੇ ਵਿਹੜੇ ਲਗਾਈ ਗਈ ਪ੍ਰਦਰਸ਼ਨੀ
#ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਦੇ ਲਿਖਤੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ
ਬਰਨਾਲਾ ਵਿਖੇ ਸੂਬਾ ਪੱਧਰੀ ਰੋਸ ਮਾਰਚ ਕਰਕੇ ਕਲੈਰੀਕਲ ਕਾਮਿਆਂ ਨੇ ਕੀਤਾ ਚਾਰ ਦਿਨਾਂ ਲਈ ਕੰਮ ਬੰਦ ਬਰਨਾਲਾ ਦੇ ਬਜਾਰਾ ਵਿੱਚ ਹੋਈ ਪੰਜਾਬ ਸਰਕਾਰ ਮੁਰਦਾਬਾਦ
- 152 Views
- kakkar.news
- November 14, 2024
- Politics Punjab
ਬਰਨਾਲਾ ਵਿਖੇ ਸੂਬਾ ਪੱਧਰੀ ਰੋਸ ਮਾਰਚ ਕਰਕੇ ਕਲੈਰੀਕਲ ਕਾਮਿਆਂ ਨੇ ਕੀਤਾ ਚਾਰ ਦਿਨਾਂ ਲਈ ਕੰਮ ਬੰਦ
ਬਰਨਾਲਾ ਦੇ ਬਜਾਰਾ ਵਿੱਚ ਹੋਈ ਪੰਜਾਬ ਸਰਕਾਰ ਮੁਰਦਾਬਾਦ
ਬਰਨਾਲਾ ਦੇ ਬਜਾਰਾ ਵਿੱਚ ਹੋਈ ਪੰਜਾਬ ਸਰਕਾਰ ਮੁਰਦਾਬਾਦ
13 ਅਤੇ 14 ਨਵੰਬਰ ਨੂੰ ਸਮੂਹਿਕ ਛੁੱਟੀ ਤੇ ਰਹੇ ਕਲੈਰੀਕਲ ਕਾਮੇ, ਦਫ਼ਤਰ ਕੰਮ ਰਿਹਾ ਠੱਪ
ਫਿਰੋਜ਼ਪੁਰ 14 ਨਵੰਬਰ 2024 (ਅਨੁਜ ਕੱਕੜ ਟੀਨੂੰ)
ਪੰਜਾਬ ਸਰਕਾਰ ਵੱਲੋ ਮੁਲਾਜ਼ਮਾਂ ਦੀਆ ਹੱਕਾ ਅਤੇ ਜਾਇਜ ਮੰਗਾ ਨਾ ਮੰਨਣ ਕਾਰਨ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਪੰਜਾਬ ਵੱਲੋ ਲਏ ਗਏ ਫੈਸ਼ਲੇ ਅਨੁਸਾਰ ਕੱਲ ਮਿਤੀ 13 ਨਵੰਬਰ 2024 ਨੂੰ ਜਿਲ੍ਹਾਂ ਫਿਰੋਜਪੁਰ ਦੇ ਸਮੂਹ ਵਿਭਾਗਾ ਦੇ ਦਫ਼ਤਰੀ ਕਾਮੇ ਸਮੂਹਿਕ ਛੂੱਟੀ ਲੈ ਕੇ ਜਿਲ੍ਹਾ ਪ੍ਰਧਾਨ ਸ੍ਰੀ ਮਨੋਹਰ ਲਾਲ ਦੀ ਅਗਵਾਈ ਵਿੱਚ ਬਰਨਾਲਾ ਵਿਖੇ ਕੀਤੇ ਗਏ ਸੂਬਾ ਪੱਧਰੀ ਰੋਸ ਮਾਰਚ ਵਿੱਚ ਸ਼ਾਮਿਲ ਹੋਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਮਨੋਹਰ ਲਾਲ ਜਿ਼ਲ੍ਹਾ ਪ੍ਰਧਾਨ, ਪਿੱਪਲ ਸਿੰਘ ਸਿੱਧੂ ਸੂਬਾ ਜਨਰਲ ਸਕੱਤਰ, ਪ੍ਰਦੀਪ ਵਿਨਾਇਕ ਜਿ਼ਲ੍ਹਾ ਖਜ਼ਾਨਚੀ, ਸੋਨੂੰ ਕਸ਼ਯਪ ਪ੍ਰਧਾਨ ਡੀ.ਸੀ.ਦਫਤਰ ਕਰਮਚਾਰੀ ਯੂਨੀਅਨ, ਹਰਮੀਤ ਸਿੰਘ ਪ੍ਰਧਾਨ ਖੁਰਾਕ ਤੇ ਸਪਲਾਈਜ਼ ਵਿਭਾਗ ਨੇ ਦੱਸਿਆ ਕਿ ਕੱਲ ਬਰਨਾਲਾ ਵਿਖੇ ਹੋਏ ਰੋਸ ਮਾਰਚ ਵਿੱਚ ਲੱਗਭਗ 200 ਕਰਮਚਾਰੀਆਂ ਨੇ ਹਿੱਸਾ ਲਿਆ। ਆਗੂਆਂ ਨੇ ਦੱਸਿਆ ਕਿ ਬਰਨਾਲਾ ਵਿਖੇ ਹੋਇਆ ਸੂਬਾ ਪੱਧਰੀ ਰੋਸ ਮਾਰਚ ਮੁਲਾਜਮਾਂ ਦੀਆਂ ਮੰਗਾ ਮੰਨਣ ਦਾ ਮੁੱਢ ਬੰਨ ਗਿਆ। ਇਸ ਰੋਸ ਮਾਰਚ ਉਪਰੰਤ ਸੂਬਾ ਬਾਡੀ ਵੱਲੋ ਅਲਾਨ ਕੀਤਾ ਗਿਆ ਕਿ ਮਿਤੀ 14 ਨਵੰਬਰ 2024 ਨੂੰ ਦਫਤਰੀ ਕਾਮੇ ਸਾਮੂਹਿਕ ਛੂੱਟੀ ਲੈਣਗੇ ਅਤੇ ਮਿਤੀ 15 ਨਵੰਬਰ 2024 ਤੋਂ 17 ਨਵੰਬਰ 2024 ਤੱਕ ਸਰਕਾਰੀ ਛੂੱਟੀਆਂ ਦੌਰਾਨ ਵੀ ਕੋਈ ਕਰਮਚਾਰੀ ਦਫਤਰੀ ਕੰਮ ਨਹੀ ਕਰੇਗਾ। ਜ਼ਿਲ੍ਹਾ ਫਿਰੋਜ਼ਪੁਰ ਦੇ ਆਗੂਆਂ ਵੱਲੋਂ ਅੱਜ ਵੱਖ—ਵੱਖ ਦਫਤਰਾਂ ਵਿਚ ਜਾ ਕੇ ਚੈਕਿੰਗ ਕੀਤੀ ਗਈ ਅਤੇ ਫਿਰੋਜ਼ਪੁਰ ਦੇ ਸਮੂਚੇ ਦਫਤਰ ਬੰਦ ਪਾਏ ਗਏ ਸਮੂਹ ਕਰਮਚਾਰੀ ਸਮੂਹਿਕ ਛੂੱਟੀ ਤੇ ਰਹੇ। 

ਉਕਤ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਮੁਲਾਜ਼ਮਾਂ ਦੀਆਂ ਲੰਬੇ ਸਮੇ ਤੋ ਲਟਕ ਰਹੀਆਂ ਮੰਗਾਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਡੀ.ਏ. ਦੀਆਂ ਬਕਾਇਆਂ ਕਿਸ਼ਤਾਂ ਲਾਗੂ ਕਰਨ ਅਤੇ ਇਨ੍ਹਾਂ ਬਕਾਇਆ ਕਿਸ਼ਤਾਂ ਦਾ ਏਰੀਅਰ ਦੇਣ, ਪਰਖ ਕਾਲ ਸਮਾਂ ਤਿੰਨ ਸਾਲ ਤੋਂ ਦੋ ਸਾਲ ਕਰਨ ਅਤੇ ਪਰਖ ਕਾਲ ਸਮੇ ਦੋਰਾਨ ਪੂਰੀ ਤਨਖਾਹ ਦੇਣ, 17—07—2020 ਦਾ ਮੁਲਾਜ਼ਮ ਮਾਰੂ ਪੱਤਰ ਵਾਪਿਸ ਲੈਣ, 6ਵੇ ਤਨਖਾਹ ਕਮਿਸ਼ਨ ਵਿਚਲੀਆਂ ਤਰੁੱਟੀਆਂ ਦੂਰ ਕਰਨ ਆਦਿ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ। ਉਕਤ ਮੁਲਾਜ਼ਮ ਆਗੂਆਂ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੁਲਾਜ਼ਮ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਤਾਂ ਸੂਬਾ ਬਾਡੀ ਵੱਲੋਂ ਜਲਦ ਮੀਟਿੰਗ ਕਰਕੇ ਪੰਜਾਬ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਵਿੱਢਣ ਤੋ ਗੁਰੇਜ਼ ਨਹੀ ਕੀਤਾ ਜਾਵੇਗਾ।
Categories

Recent Posts


- October 15, 2025