ਸਹਾਇਕ ਕਮਿਸ਼ਨਰ ਵੱਲੋਂ ਆਧਾਰ ਕਾਰਡ ਅਪਡੇਟ ਕਰਵਾਉਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਹਿਮ ਬੈਠਕ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਾਉਣ ਦੀ ਕੀਤੀ ਅਪੀਲ
- 55 Views
- kakkar.news
- October 28, 2023
- Punjab
ਸਹਾਇਕ ਕਮਿਸ਼ਨਰ ਵੱਲੋਂ ਆਧਾਰ ਕਾਰਡ ਅਪਡੇਟ ਕਰਵਾਉਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਹਿਮ ਬੈਠਕ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਾਉਣ ਦੀ ਕੀਤੀ ਅਪੀਲ
ਫਿਰੋਜ਼ਪੁਰ 28 ਅਕਤੂਬਰ 2023 (ਸਿਟੀਜ਼ਨਜ਼ ਵੋਇਸ)
ਸਹਾਇਕ ਕਮਿਸ਼ਨਰ (ਜ.) ਸ੍ਰੀ. ਸੂਰਜ ਨੇ ਸੇਵਾ ਕੇਂਦਰਾਂ ਅਤੇ ਸੀ.ਐਸ.ਸੀ. ਸੈਂਟਰਾਂ ਦੇ ਅਧਿਕਾਰੀਆਂ/ਮੈਨੇਜਰਾਂ, ਸਿੱਖਿਆ, ਪ੍ਰੋਗਰਾਮ, ਪੁਲਿਸ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਅਹਿਮ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਜ਼ਿਲ੍ਹੇ ਵਿੱਚ ਆਧਾਰ ਕਾਰਡ ਅਪਡੇਟ ਕਰਵਾਉਣ ਸਬੰਧੀ ਚੱਲ ਰਹੇ ਕੰਮਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਲੋੜੀਂਦੇ ਨਿਰਦੇਸ਼ ਦਿੱਤੇ।
ਸਹਾਇਕ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਨਾਗਰਿਕਾਂ ਨੇ ਪਿਛਲੇ 8-10 ਸਾਲਾਂ ਤੋਂ ਆਪਣਾ ਅਧਾਰ ਕਾਰਡ ਅਪਡੇਟ ਨਹੀਂ ਕਰਵਾਇਆ ਜਾਂ ਕਿਸੇ ਵੀ ਕਿਸਮ ਦੀ ਕੋਈ ਸੋਧ ਨਹੀਂ ਕਰਵਾਈ ਜਿਵੇਂ ਕਿ ਫੋਟੋ, ਪਤਾ, ਜਨਮ ਮਿਤੀ, ਜ਼ਰੂਰੀ ਬਾਓਮੈਟ੍ਰਿਕਸ (ਅੱਖਾਂ ਅਤੇ ਹੱਥ ਦੇ ਨਿਸ਼ਾਨ) ਆਦਿ ਉਨ੍ਹਾਂ ਨੂੰ ਆਪਣੇ ਅਧਾਰ ਕਾਰਡ ਵਿੱਚ ਪਛਾਣ ਦੇ ਸਬੂਤ (ਪੀ.ਓ.ਆਈ.) ਅਤੇ ਪਤੇ ਦੇ ਸਬੂਤ (ਪੀ.ਓ.ਏ.) ਵਜੋਂ ਦਸਤਾਵੇਜ਼ਾਂ ਨੂੰ ਅਪਡੇਟ ਕਰਵਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਨਾਗਰਿਕ ਆਧਾਰ ਕਾਰਡ ਆਨ-ਲਾਈਨ ਦੇ ਨਾਲ-ਨਾਲ ਆਧਾਰ ਸੇਵਾ ਕੇਂਦਰਾਂ, ਡਾਕ ਵਿਭਾਗ, ਸੀ.ਐਸ.ਸੀ. ਸੈਂਟਰਾਂ ਵਿਖੇ ਅਪਡੇਟ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ 0-5 ਉਮਰ ਵਰਗ ਦੇ ਬੱਚੇ ਦਾ ਨਾਮਾਂਕਣ ਅਤੇ 5 ਸਾਲ ਅਤੇ 15 ਸਾਲ ਦੀ ਉਮਰ ਦੇ ਬੱਚਿਆਂ ਦਾ ਜ਼ਰੂਰੀ ਬਾਇਓ-ਮੈਟ੍ਰਿਕ (ਐਮ.ਬੀ.ਯੂ.) ਵੀ ਲਾਜ਼ਮੀ ਅੱਪਡੇਟ ਕਰਵਾਏ ਜਾਣ। ਉਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੇਂਦਰੀ ਜੇਲ੍ਹ ਵਿੱਚ ਵੀ ਆਧਾਰ ਸੁਵਿਧਾ ਕੈਂਪ ਲਗਾਏ ਜਾਣ ਤਾਂ ਜੋ ਜੇਲ੍ਹ ਵਿੱਚ ਰਹਿ ਰਹੇ ਬੰਦੀ/ਕੈਦੀ ਵੀ ਆਪਣਾ ਆਧਾਰ ਅਪਡੇਟ ਕਰਵਾ ਸਕਣ। ਉਨ੍ਹਾਂ ਕਿਹਾ ਕਿ ਸਮੂਹ ਜ਼ਿਲ੍ਹਾ ਵਾਸੀ ਆਪਣੇ ਨਜ਼ਦੀਕੀ ਸੈਂਟਰ ‘ਤੇ ਜਾ ਕੇ ਆਪਣਾ ਆਧਾਰ ਕਾਰਡ ਅਪਡੇਟ ਜ਼ਰੂਰ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਭਵਿੱਖ ਵਿੱਚ ਕਿਸੇ ਸਰਕਾਰੀ ਸਕੀਮ ਦਾ ਲਾਭ ਪ੍ਰਾਪਤ ਕਰਨ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਲੀਡ ਬੈਂਕ ਮੈਨੇਜਰ ਗੀਤਾ ਮਹਿਤਾ, ਜ਼ਿਲ੍ਹਾ ਪ੍ਰੋਗਰਾਮ ਅਫਸਰ ਰਿਚਿਕਾ ਨੰਦਾ, ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਰਾਜੇਸ ਗੌਤਮ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।

