ਫ਼ਿਰੋਜ਼ਪੁਰ ਪੁਲਿਸ ਵਲੋ ਨਸ਼ਾ ਤਸਕਰਾਂ ਦੀ ਕੁੱਲ 77 ਲੱਖ 17 ਹਜ਼ਾਰ 936 ਰੁਪਏ ਦੀ ਜਾਇਦਾਦ ਨੂੰ ਕੀਤਾ ਜ਼ਬਤ,ਲਗਾਇਆ ਨੋਟਿਸ
- 67 Views
- kakkar.news
- October 31, 2023
- Crime Punjab
ਫ਼ਿਰੋਜ਼ਪੁਰ ਪੁਲਿਸ ਵਲੋ ਨਸ਼ਾ ਤਸਕਰਾਂ ਦੀ ਕੁੱਲ 77 ਲੱਖ 17 ਹਜ਼ਾਰ 936 ਰੁਪਏ ਦੀ ਜਾਇਦਾਦ ਨੂੰ ਕੀਤਾ ਜ਼ਬਤ,ਲਗਾਇਆ ਨੋਟਿਸ
ਫਿਰੋਜ਼ਪੁਰ 31 ਅਕਤੂਬਰ 2023 (ਅਨੁਜ ਕੱਕੜ ਟੀਨੂੰ)
ਫ਼ਿਰੋਜ਼ਪੁਰ ਪੁਲਿਸ ਵਲੋ ਨਸ਼ਾ ਤਸਕਰਾਂ ‘ਤੇ ਖਿਲਾਫ ਚਲਾਈ ਮੁਹਿੰਮ ਤਹਿਤ ਸਖ਼ਤ ਕਾਰਵਾਈ ਕਰਦਿਆਂ ਤਿੰਨ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰ ਦਿੱਤੀਆਂ ਗਈਆਂ ਹਨ।
ਪੁਲਿਸ ਨੇ ਤਸਕਰਾਂ ਦੀ ਕੁੱਲ 77 ਲੱਖ 17 ਹਜ਼ਾਰ 936 ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਗਿਆ ਹੈ। ਜਦਕਿ 13 ਹੋਰ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ 12 ਹੋਰ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਹੁਕਮ ਸਮਰੱਥ ਅਧਿਕਾਰੀ ਨੂੰ ਭੇਜੇ ਗਏ ਹਨ। ਐਨਡੀਪੀਐਸ ਐਕਟ 1985 ਦੇ ਤਹਿਤ ਸਾਲ 2023 ਵਿੱਚ ਪਾਬੰਦੀਸ਼ੁਦਾ ਦਵਾਈਆਂ ਦਾ ਕਾਰੋਬਾਰ ਕਰਨ ਵਾਲੇ 21 ਨਸ਼ਾ ਤਸਕਰਾਂ ਦੀਆਂ ਚੱਲ ਅਤੇ ਅਚੱਲ ਜਾਇਦਾਦਾਂ ਨੂੰ ਫਰੀਜ਼ ਕਰ ਦਿੱਤਾ ਗਿਆ ਹੈ। ਜਿਸ ਦੀ ਕੁੱਲ ਕੀਮਤ 9 ਕਰੋੜ 93 ਲੱਖ 94 ਹਜ਼ਾਰ 701 ਰੁਪਏ ਹੈ। ਪੰਜਾਬ ਸਰਕਾਰ ਦੀ ਮਨਸ਼ਾ ਅਨੁਸਾਰ ਨਸ਼ਾ ਤਸਕਰਾਂ ‘ਤੇ ਕੀਤੇ ਸਖ਼ਤ ਹਮਲੇ ਕਾਰਨ ਨਸ਼ਾ ਤਸਕਰਾਂ ‘ਚ ਸਹਿਮ ਦਾ ਮਾਹੌਲ ਹੈ | ਇਸ ਕਾਰਵਾਈ ਤਹਿਤ ਨਸ਼ਾ ਤਸਕਰ ਜਿਨ੍ਹਾਂ ਦੀਆਂ ਜਾਇਦਾਦਾਂ ਨੂੰ ਫਰੀਜ਼ ਕੀਤਾ ਜਾ ਰਿਹਾ ਹੈ, ਉਹ ਨਾ ਤਾਂ ਆਪਣੀ ਜਾਇਦਾਦ ਵੇਚ ਸਕਦੇ ਹਨ ਅਤੇ ਨਾ ਹੀ ਕਿਸੇ ਨੂੰ ਟਰਾਂਸਫਰ ਕਰ ਸਕਦੇ ਹਨ। ਐਸਪੀ ਨੇ ਦੱਸਿਆ ਕਿ ਫੜੇ ਗਏ ਤਿੰਨ ਨਸ਼ਾ ਤਸਕਰਾਂ ਕੋਲੋਂ ਜਿਨ੍ਹਾਂ ਵਿੱਚੋਂ ਇੱਕ ਕੋਲ 26 ਲੱਖ 62 ਹਜ਼ਾਰ 375 ਰੁਪਏ, ਦੂਜੇ ਕੋਲ 24 ਲੱਖ 10000 ਹਜ਼ਾਰ ਰੁਪਏ ਅਤੇ ਤੀਜੇ ਕੋਲ 26 ਲੱਖ 45 ਹਜ਼ਾਰ 561 ਰੁਪਏ ਹੈ।
ਐਸਪੀ ਨੇ ਇਹ ਵੀ ਦੱਸਿਆ ਕਿ ਨਸ਼ਿਆਂ ਦੀ ਤਸਕਰੀ ਨੂੰ ਪੂਰੀ ਤਰ੍ਹਾਂ ਠੱਲ੍ਹ ਪਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਕੰਮ ਲਈ ਜ਼ਿਲ੍ਹਾ ਅਧਿਕਾਰੀਆਂ ਦੀਆਂ ਟੀਮਾਂ ਬਣਾਈਆਂ ਗਈਆਂ ਹਨ। ਜੋ ਕਿ ਪੂਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਸਾਰਿਆਂ ਖ਼ਿਲਾਫ਼ ਬਿਨਾਂ ਕਿਸੇ ਭੇਦਭਾਵ ਤੋਂ ਕਾਰਵਾਈ ਕੀਤੀ ਜਾ ਰਹੀ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024