ਏ ਐਸ ਆਈ ਦੀ ਨਿੱਜੀ ਗੱਡੀ ਚੋਂ ਭੇਦਭਰੀ ਹਾਲਤ ਵਿਚ ਮਿਲੀ ਉਸਦੀ ਲਾਸ, ਲਾਸ਼ ਦੇ ਕੋਲ ਹੀ ਪਿਆ ਮਿਲਿਆ ਉਸਦਾ ਸਰਵਿਸ ਰਿਵੋਲਵਰ
- 133 Views
- kakkar.news
- February 1, 2023
- Punjab
ਏ ਐਸ ਆਈ ਦੀ ਨਿੱਜੀ ਗੱਡੀ ਚੋਂ ਭੇਦਭਰੀ ਹਾਲਤ ਵਿਚ ਮਿਲੀ ਉਸਦੀ ਲਾਸ, ਲਾਸ਼ ਦੇ ਕੋਲ ਹੀ ਪਿਆ ਮਿਲਿਆ ਉਸਦਾ ਸਰਵਿਸ ਰਿਵੋਲਵਰ
ਫਿਰੋਜ਼ਪੁਰ 01 ਫਰਵਰੀ 2023 (ਸੁਭਾਸ਼ ਕੱਕੜ)
ਫਿਰੋਜ਼ਪੁਰ ਦੇ ਦਿਹਾਤੀ ਹਲਕਾ ਤਲਵੰਡੀ ਭਾਈ ਦੀ ਦਾਣਾ ਮੰਡੀ ਵਿੱਚ ਗੱਡੀ ਵਿਚੋਂ ਮਿਲੀ ਏ.ਐਸ.ਆਈ ਦੀ ਲਾਸ਼ ਦੱਸਿਆ ਜਾ ਰਿਹਾ ਹੈ। ਕਿ ਏ ਐਸ ਆਈ ਚਰਨਜੀਤ ਸਿੰਘ ਦੀ ਲਾਸ਼ ਆਪਣੀ ਹੀ ਸਵਿਫਟ ਕਾਰ ਨੂੰ ਪੀ.ਬੀ.05ਏ.ਐਫ.4507 ਵਿੱਚ ਮ੍ਰਿਤਕ ਹਾਲਤ ਵਿੱਚ ਪਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸ਼ਾਤੀ ਨਗਰ ਤਲਵੰਡੀ ਭਾਈ ਜੋ ਮੋਗਾ ਵਿਖੇ ਤੈਨਾਤ ਸੀ ਅਤੇ ਉਸਦੀ ਸਰਵਿਸ ਰਿਵਾਲਵਰ ਵੀ ਉਸਦੇ ਨਜਦੀਕ ਪਈ ਪਾਈ ਗਈ ਹੈ। ਅਤੇ ਜੋ ਤਸਵੀਰ ਸਾਹਮਣੇ ਆਈ ਹੈ। ਉਸ ਵਿੱਚ ਮੁਲਾਜ਼ਮ ਦੇ ਗਰਦਨ ਵਿੱਚ ਗੋਲੀ ਲੱਗੀ ਦਾ ਨਿਸ਼ਾਨ ਨਜਰ ਆ ਰਿਹਾ ਹੈ। ਜਿਸਨੂੰ ਲੈਕੇ ਜਦੋਂ ਡੀਐਸਪੀ ਡੀ ਫਤਹਿ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਦੀ ਲਾਸ਼ ਨੂੰ ਲੈਕੇ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਸਾਹਮਣੇ ਆਵੇਗਾ ਉਸਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਮੁਲਾਜ਼ਮ ਦੀ ਲਾਸ਼ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਜਿਥੇ ਉਸਦਾ ਪੋਸਟਮਾਰਟਮ ਕੀਤਾ ਜਾਵੇਗਾ।


