ਤੰਬਾਕੂ ਦਾ ਸੇਵਨ ਹਰ ਤਰੀਕੇ ਨਾਲ ਹਾਨੀਕਾਰਕ- ਸਿਵਲ ਸਰਜਨ ਤੰਬਾਕੂ ਨੋਸ਼ੀ ਨਾ ਕਰਨ ਬਾਰੇ ਸਿਵਲ ਸਰਜਨ ਦਫ਼ਤਰ ਵਿਖੇ ਚੁੱਕੀ ਸਹੁੰ
- 100 Views
- kakkar.news
- November 1, 2023
- Health Punjab
ਤੰਬਾਕੂ ਦਾ ਸੇਵਨ ਹਰ ਤਰੀਕੇ ਨਾਲ ਹਾਨੀਕਾਰਕ- ਸਿਵਲ ਸਰਜਨ ਤੰਬਾਕੂ ਨੋਸ਼ੀ ਨਾ ਕਰਨ ਬਾਰੇ ਸਿਵਲ ਸਰਜਨ ਦਫ਼ਤਰ ਵਿਖੇ ਚੁੱਕੀ ਸਹੁੰ
ਫਾਜ਼ਿਲਕਾ, 1 ਨਵੰਬਰ 2023 (ਸਿਟੀਜ਼ਨਜ਼ ਵੋਇਸ)
ਸਿਹਤ ਵਿਭਾਗ ਫਾਜ਼ਿਲਕਾ ਵਲੋ ਬੁੱਧਵਾਰ ਨੂੰ ਨੋ ਤੰਬਾਕੂ ਡੇ ਮੌਕੇ ਸਿਵਲ ਸਰਜਨ ਦਫ਼ਤਰ ਵਿਖੇ ਸਟਾਫ ਨੂੰ ਸਹੁੰ ਚੁਕਾਈ ਗਈ ਅਤੇ ਤੰਬਾਕੂ ਨੋਸ਼ੀ ਬਾਰੇ ਸਿਹਤ ਕੇਂਦਰਾ ਵਿਖੇ ਜਾਗਰੂਕਤਾ ਪ੍ਰੋਗਰਾਮ ਕੀਤੇ ਗਏ।
ਕਾਰਜਕਾਰੀ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਨੇ ਕਿਹਾ ਕਿ ਤੰਬਾਕੂ ਦਾ ਸੇਵਨ ਹਰ ਤਰੀਕੇ ਨਾਲ ਹਾਨੀਕਾਰਕ ਹੈ ਅਤੇ ਮਨੁੱਖੀ ਸਿਹਤ ਲਈ ਕਾਫੀ ਬਿਮਾਰੀਆ ਨੂੰ ਜਨਮ ਦਿੰਦਾ ਹੈ। ਕੈਂਸਰ ਅਤੇ ਹੋਰ ਬਿਮਾਰੀ ਲਈ ਤੰਬਾਕੂ ਜਿੰਮੇਵਾਰ ਹੈ। ਇਸ ਲਈ ਸਰਕਾਰੀ ਬਿਲਡਿੰਗ ਅਤੇ ਸਕੂਲ ਦੇ 200 ਮੀਟਰ ਦਾਇਰੇ ਵਿਚ ਤੰਬਾਕੂ ਨੋਸ਼ੀ ਦੀ ਖਾਸ ਤੌਰ *ਤੇ ਮਨਾਹੀ ਹੈ।
ਉਨ੍ਹਾਂ ਕਿਹਾ ਕਿ ਤੰਬਾਕੂ ਦੀ ਵਰਤੋਂ ਨਾਲ ਅਨੇਕਾ ਘਾਤਕ ਬਿਮਾਰੀਆਂ ਪੈਦਾ ਹੁੰਦੀਆਂ ਹਨ ਜੋ ਕਿ ਕੈਂਸਰ ਦਾ ਰੂਪ ਧਾਰਨ ਕਰਦਿਆਂ ਮੌਤ ਦਾ ਕਾਰਨ ਬਣਦੀ ਹੈ। ਉਹਨਾਂ ਕਿਹਾ ਕਿ ਸਮੂਹ ਹੈਲਥ ਸੈਂਟਰ ਦੇ ਇੰਚਾਰਜ ਨੂੰ ਇਸ ਸੰਬਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ ਹੈ ਤਾਕਿ ਲੋਕਾਂ ਨੂੰ ਇਸ ਬਾਰੇ ਵਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ।
ਇਸ ਦੌਰਾਨ ਡਾਕਟਰ ਸੁਨੀਤਾ ਕੰਬੋਜ, ਡਾਕਟਰ ਅਮਨਾ ਕੰਬੋਜ, ਡਾਕਟਰ ਪੰਕਜ ਚੌਹਾਨ, ਸੰਜੀਵ ਕੁਮਾਰ, ਰਾਜੀਵ ਕੁਮਾਰ, ਦਿਵੇਸ਼ ਕੁਮਾਰ, ਸੁਨੀਲ ਕੁਮਾਰ, ਸੋਨੂੰ ਕੁਮਾਰ, ਰਵਿੰਦਰ ਕੰਬੋਜ, ਅਕਾਸ਼ ਕੰਬੋਜ, ਰਾਜੇਸ਼ ਕੁਮਾਰ, ਰੋਹਿਤ ਸਚਦੇਵਾ, ਗੀਤਾ ਰਾਣੀ, ਸੁਕਵਿੰਦਰ ਸਿੰਘ ਮੋਨੂੰ ਦੇ ਨਾਲ ਹੋਰ ਸਟਾਫ ਹਾਜ਼ਰ ਸੀ।



- October 15, 2025