ਚੀਫ ਜੁਡੀਸ਼ੀਅਲ ਮੈਜੀਸਟ੍ਰੇਟ ਵਲੋਂ 8 ਸਾਲਾ ਪੁਰਾਣੇ ਕੇਸ ਦਾ ਕੀਤਾ ਗਿਆ ਨਿਪਟਾਰਾ
- 89 Views
- kakkar.news
- November 8, 2023
- Crime Punjab
ਚੀਫ ਜੁਡੀਸ਼ੀਅਲ ਮੈਜੀਸਟ੍ਰੇਟ ਵਲੋਂ 8 ਸਾਲਾ ਪੁਰਾਣੇ ਕੇਸ ਦਾ ਕੀਤਾ ਗਿਆ ਨਿਪਟਾਰਾ
ਫਿਰੋਜ਼ਪੁਰ 8 ਨਵੰਬਰ 2023 (ਸਿਟੀਜ਼ਨਜ਼ ਵੋਇਸ)
ਮਿਸ ਏਕਤਾ ਉੱਪਲ, ਮਾਨਯੋਗ ਚੀਫ ਜੁਡੀਸ਼ੀਅਲ ਮੈਜੀਸਟ੍ਰੇਟ ਸਹਿਤ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਜੀਆਂ ਵਲੋ ਇੱਕ ਚੈੱਕ ਬਾਊਸ ਦਾ ਕੇਸ ਮਿਡੀਏਸ਼ਨ ਸੈਂਟਰ ਰਾਹੀ ਧਿਰਾਂ ਦੀ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਵਾਇਆ ਗਿਆ। ਉਕਤ ਕੇਸ ਸ਼੍ਰੀ ਮਤੀ ਨਵਜੀਤਪਾਲ ਕੌਰ, ਜੁਡੀਸ਼ੀਅਲ ਮੈਜੀਸਟ੍ਰੇਟ ਫਸਟ ਕਲਾਸ, ਫਿਰੋਜ਼ਪੁਰ ਜੀਆਂ ਦੀ ਅਦਾਲਤ ਵਿੱਚ ਲੰਬਿਤ ਸੀ ਅਤੇ ਉਹਨਾਂ ਵੱਲੋਂ ਉਕਤ ਕੇਸ ਮਿਡੀਏਸ਼ਨ ਸੈਂਟਰ ਫਿਰੋਜਪੁਰ ਵਿਖੇ ਭੇਜਿਆ ਗਿਆ ਅਤੇ ਮਿਸ ਏਕਤਾ ਉੱਪਲ, ਮਾਨਯੋਗ ਚੀਫ ਜੁਡੀਸ਼ੀਅਲ ਮੈਜੀਸਟ੍ਰੇਟ ਸਹਿਤ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵਲੋਂ ਬਤੌਰ ਮਿਡਿਏਟਰ ਉਕਤ ਕੇਸ ਦੀ ਸੁਣਵਾਈ ਕੀਤੀ ਅਤੇ ਦੋਵਾਂ ਧਿਰਾਂ ਦਾ ਰਾਜੀਨਾਮਾ ਕਰਵਾ ਦਿੱਤਾ। ਦੋਵਾਂ ਧਿਰਾ ਵਿੱਚ ਪੈਸੇ ਦੀ ਲੈਣਦੇਣ ਦਾ ਝਗੜਾ ਤਕਰੀਬਨ 8 ਸਾਲ ਤੋ ਚਲ ਰਿਹਾ ਸੀ ਜੋ ਮੈਡਮ ਏਕਤਾ ਉੱਪਲ ਵੱਲੋ ਨਿਪਟਾਰਾ ਕਰ ਦਿੱਤਾ ਗਿਆ। ਮੈਡਮ ਏਕਤਾ ਉੱਪਲ ਵੱਲੋਂ ਦੱਸਿਆ ਗਿਆ ਕਿ ਮਿਡੀਏਸ਼ਨ ਸੈਂਟਰ ਵਿੱਚ ਪਰਿਵਾਰਿਕ ਝਗੜਿਆਂ ਦਾ ਹੱਲ ਰਾਜੀਨਾਮੇ ਨਾਲ ਕੀਤਾ ਜਾਂਦਾ ਹੈ ਅਤੇ ਉਹ ਲੋਕ ਜਿਨ੍ਹਾਂ ਦੇ ਪਰਿਵਾਰਿਕ ਝਗੜੇ ਅਦਾਲਤਾ ਵਿੱਚ ਚੱਲ ਰਹੇ ਹਨ ਉਹ ਆਪਣੇ ਕੇਸਾਂ ਦਾ ਹੱਲ ਮਿਡੀਏਸ਼ਨ ਸੈਂਟਰ ਰਾਹੀ ਕਰਵਾ ਸਕਦੇ ਹਨ ਅਤੇ ਉਹ ਲੋਕ ਜਿਨ੍ਹਾਂ ਦੇ ਝਗੜੇ ਅਜੇ ਅਦਾਲਤ ਤੱਕ ਨਹੀ ਪਹੁੰਚੇ ਉਹ ਹੀ ਦਫਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵਿੱਚ ਦਰਖਾਸਤ ਦੇ ਕੇ ਆਪਣੇ ਝਗੜੇ ਦਾ ਨਿਪਟਾਰਾ ਮਿਡੀਏਸ਼ਨ ਸੈਂਟਰ ਰਾਹੀਂ ਕਰਵਾ ਸਕਦੇ ਹਨ।