ਰੈੱਡ ਕਰਾਸ ਵੱਲੋਂ ਦਿਵਿਯਾਂਗਜਨਾਂ ਨੂੰ ਉਪਕਰਨ ਮੁਹੱਈਆ ਕਰਵਾਉਣ ਲਈ ਸ਼ਨਾਖਤੀ ਕੈਂਪ 21 ਤੋਂ 25 ਨਵੰਬਰ 2023 ਤੱਕ ਲਗਾਏ ਜਾਣਗੇ
- 72 Views
- kakkar.news
- November 15, 2023
- Punjab
ਰੈੱਡ ਕਰਾਸ ਵੱਲੋਂ ਦਿਵਿਯਾਂਗਜਨਾਂ ਨੂੰ ਉਪਕਰਨ ਮੁਹੱਈਆ ਕਰਵਾਉਣ ਲਈ ਸ਼ਨਾਖਤੀ ਕੈਂਪ 21 ਤੋਂ 25 ਨਵੰਬਰ 2023 ਤੱਕ ਲਗਾਏ ਜਾਣਗੇ
ਫਿਰੋਜ਼ਪੁਰ, 15 ਨਵੰਬਰ 2023 (ਸਿਟੀਜ਼ਨਜ਼ ਵੋਇਸ)
ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਫ਼ਿਰੋਜ਼ਪੁਰ ਵੱਲੋਂ ਭਾਰਤ ਸਰਕਾਰ ਦੀ ਏਡਿਪ ਸਕੀਮ ਤਹਿਤ ਅਲਿਮਕੋ ਦੀ ਸਹਾਇਤਾ ਨਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਦਿਵਿਯਾਂਗਜਨਾਂ ਨੂੰ ਉਪਕਰਨ ਜਿਵੇਂ ਕਿ ਬਨਾਵਟੀ ਅੰਗ, ਟਰਾਈਸਾਇਕਲ, ਵੀਲ੍ਹਚੇਅਰ, ਫੌੜ੍ਹੀਆਂ, ਕੰਨਾਂ ਲਈ ਮਸ਼ੀਨਾਂ, ਮੰਦਬੁੱਧੀ ਵਿਅਕਤੀਆਂ /ਕੁਸ਼ਟ ਰੋਗੀਆਂ ਲਈ ਕਿੱਟ ਤੇ ਮੋਬਾਇਲ ਫੋਨ, ਨੇਤਰਹੀਨਾਂ ਲਈ ਸਮਾਰਟ ਕੈਨ ਅਤੇ ਸਮਾਰਟ ਫੋਨ ਆਦਿ ਮੁਹੱਈਆ ਕਰਵਾਉਣ ਲਈ ਸ਼ਨਾਖਤੀ ਕੈਂਪ ਮਿਤੀ 21 ਨਵਬੰਰ 2023 ਨੂੰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ (ਲੜਕੇ) ਗੁਰੂਹਰਸਹਾਏ, 22 ਨਵਬੰਰ 2023 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਿਰੋਜ਼ਪੁਰ, ਮਿਤੀ 23 ਨਵਬੰਰ 2023 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜੀਰਾ, ਮਿਤੀ 24 ਨਵਬੰਰ 2023 ਨੂੰ ਤਲਵੰਡੀ ਭਾਈ ਅਤੇ ਮਿਤੀ 25 ਨਵੰਬਰ 2023 ਨੂੰ ਸਿਵਲ ਹਸਪਤਾਲ ਮੱਖੂ ਵਿਖੇ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਸਕੱਤਰ ਰੈੱਡ ਕਰਾਸ ਸੁਸਾਇਟੀ ਫਿਰੋਜ਼ਪੁਰ ਸ੍ਰੀ ਅਸ਼ੋਕ ਬਹਿਲ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਲਾਭ ਲੈਣ ਲਈ ਦਿਵਿਯਾਂਗਜਨਾਂ ਕੋਲ ਦਿਵਿਯਾਂਗਤਾਂ ਦਾ ਸਰਟੀਫਿਕੇਟ 40% ਤੋਂ ਵੱਧ ਹੋਵੇ ਅਤੇ ਯੂ.ਡੀ.ਆਈ.ਡੀ. ਕਾਰਡ (ਸਮਾਰਟ ਕਾਰਡ) ਲਾਜ਼ਮੀ ਹੈ ਅਤੇ ਉਸ ਦੀ ਆਮਦਨ 22500/-ਰੁਪਏ ਪ੍ਰਤੀ ਮਹੀਨਾ ਤੋਂ ਵੱਧ ਨਾ ਹੋਵੇ। ਮੋਟਰਾਈਜਡ ਟਰਾਈਸਾਈਕਲ ਸਿਰਫ 80% ਜਾਂ ਇਸ ਤੋਂ ਉਪਰ ਦੇ ਦਿਵਿਯਾਂਗਜਨਾਂ, ਜਿਨ੍ਹਾਂ ਨੇ ਪਿਛਲੇ ਪੰਜ ਸਾਲ ਦੌਰਾਨ ਇਸ ਸਕੀਮ ਦਾ ਕੋਈ ਲਾਭ ਨਾ ਲਿਆ ਹੋਵੇ ਨੂੰ ਦਿੱਤੇ ਜਾਣਗੇ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024