-ਐੱਮ.ਆਰ.ਦਾਸ ਮੈਮੋਰੀਅਲ ਕ੍ਰਿਕਟ ਚੈਂਪੀਅਨਸ਼ਿਪ ਸ਼ੁਰੂ, -ਦੋ ਪੂਲ ‘ਚ 8 ਟੀਮਾਂ ਦੇ ਮੈਚ ਹੋਣਗੇ, ਜਿਸ ਦਾ ਮੁੱਖ ਟੀਚਾ ਕ੍ਰਿਕਟ ਪ੍ਰੇਮੀਆਂ ਨੂੰ ਇਕ ਪਲੇਟਫਾਰਮ ‘ਤੇ ਇਕੱਠਾ ਕਰਨਾ ਹੈ।
- 106 Views
- kakkar.news
- November 22, 2023
- Education Punjab Sports
-ਐੱਮ.ਆਰ.ਦਾਸ ਮੈਮੋਰੀਅਲ ਕ੍ਰਿਕਟ ਚੈਂਪੀਅਨਸ਼ਿਪ ਸ਼ੁਰੂ,
-ਦੋ ਪੂਲ ‘ਚ 8 ਟੀਮਾਂ ਦੇ ਮੈਚ ਹੋਣਗੇ, ਜਿਸ ਦਾ ਮੁੱਖ ਟੀਚਾ ਕ੍ਰਿਕਟ ਪ੍ਰੇਮੀਆਂ ਨੂੰ ਇਕ ਪਲੇਟਫਾਰਮ ‘ਤੇ ਇਕੱਠਾ ਕਰਨਾ ਹੈ।
ਫ਼ਿਰੋਜ਼ਪੁਰ, 22 ਨਵੰਬਰ, 2023 (ਅਨੁਜ ਕੱਕੜ ਟੀਨੂੰ)
ਡੀਸੀਐਮ ਗਰੁੱਪ ਆਫ਼ ਸਕੂਲਜ਼ ਵੱਲੋਂ ਦੂਜੀ ਵਾਰ ਐਮ.ਆਰ.ਦਾਸ ਮੈਮੋਰੀਅਲ ਕ੍ਰਿਕਟ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਦਾ ਰਸਮੀ ਉਦਘਾਟਨ ਦਾਸ ਐਂਡ ਬਰਾਊਨ ਵਰਲਡ ਸਕੂਲ ਵਿੱਚ ਇੱਕ ਸ਼ਾਨਦਾਰ ਸਮਾਗਮ ਦੌਰਾਨ ਕੀਤਾ ਗਿਆ, ਜਿਸ ਵਿੱਚ ਡੀ ਆਈ ਜੀ ਰਣਜੀਤ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂ ਕਿ ਕਾਊਂਟਰ ਇੰਟੈਲੀਜੈਂਸ ਦੇ ਏ ਆਈ ਜੀ ਲਖਬੀਰ ਸਿੰਘ, ਵਿੰਗ ਕਮਾਂਡਰ ਮਨੀ ਨੰਬਰਦਾਰ ਅਤੇ ਸੁਖਵੰਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਭਾਗ ਲਿਆ।
ਸੀ ਈ ਓ ਡਾ.ਅਨਿਰੁਧ ਗੁਪਤਾ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਮਹਿਮਾਨਾਂ ਨੇ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ ਅਤੇ ਇਸ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਵਧਾਈ ਦਿੱਤੀ।
ਡਾਇਰੈਕਟਰ ਮਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਡੀ ਸੀ ਐਮ ਗਰੁੱਪ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਕਈ ਸ਼ਲਾਘਾਯੋਗ ਕੰਮ ਕੀਤੇ ਜਾ ਰਹੇ ਹਨ। ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਕਦਮ ਚੁੱਕਦਿਆਂ ਗਰੁੱਪ ਵੱਲੋਂ 26 ਨਵੰਬਰ ਤੋਂ 10 ਦਸੰਬਰ ਤੱਕ ਕ੍ਰਿਕਟ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਅਤੇ ਇਸ ਵਿੱਚ 8 ਸ਼ਹਿਰਾਂ ਤੋਂ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਅਤੇ ਸਰਕਾਰੀ ਦਫ਼ਤਰਾਂ ਦੀਆਂ 8 ਟੀਮਾਂ ਭਾਗ ਲੈਣਗੀਆਂ। ਉਨ੍ਹਾਂ ਦੱਸਿਆ ਕਿ ਕ੍ਰਿਕਟ ਚੈਂਪੀਅਨਸ਼ਿਪ ਵਿੱਚ ਡੀ ਸੀ ਐਮ ਐਲੂਮਨੀ ਟਾਈਗਰਜ਼, ਐਮ ਐਫ ਹਾਕਸ, ਬਾਰਡਰ ਲਾਇਨਜ਼, ਜਸਟਿਸ ਜੋਗਵਾਰਜ਼, ਆਈ ਐਮ ਏ ਫਾਲਕਨਜ਼, ਏ ਐਫ ਈਗਲਜ਼, ਵਿਜ਼ਡਮ ਵਾਰੀਅਰਜ਼, ਡੀ ਸੀ ਐਮ ਫਲੇਮਿੰਗੋਜ਼ ਭਾਗ ਲੈਣਗੇ ਅਤੇ ਇਹ ਚੈਂਪੀਅਨਸ਼ਿਪ ਦੋ ਪੂਲ ਵਿੱਚ ਕਰਵਾਈ ਜਾਵੇਗੀ। ਇਸ ਸ਼ਾਨਦਾਰ ਸਮਾਗਮ ਵਿੱਚ ਸਮੂਹ ਟੀਮਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਅਤੇ ਸਮੂਹ ਟੀਮ ਦਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਵਿੱਚ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਸਾਰੀਆਂ ਟੀਮਾਂ ਦੇ ਕਪਤਾਨਾਂ ਨੇ ਕਿਹਾ ਕਿ ਇਹ ਡੀਸੀਐਮ ਗਰੁੱਪ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ, ਜਿਸ ਵਿੱਚ ਹਰ ਇੱਕ ਨੂੰ ਕ੍ਰਿਕਟ ਰਾਹੀਂ ਇੱਕ ਦੂਜੇ ਨਾਲ ਜੁੜਨ ਦਾ ਮੌਕਾ ਮਿਲ ਰਿਹਾ ਹੈ। ਇਸ ਨਾਲ ਹਜ਼ਾਰਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।
ਸੀ.ਈ.ਓ ਡਾ.ਅਨਿਰੁਧ ਗੁਪਤਾ ਨੇ ਦੱਸਿਆ ਕਿ 1946 ਵਿੱਚ ਡੀ.ਸੀ.ਐਮ ਦੇ ਸੰਸਥਾਪਕ ਐਮ.ਆਰ. ਦਾਸ ਵੱਲੋਂ ਲਾਇਆ ਸਿੱਖਿਆ ਦਾ ਰੁੱਖ ਅੱਜ ਬੋਹੜ ਦਾ ਰੂਪ ਧਾਰਨ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਵਿੱਚ ਡੀ.ਸੀ.ਐਮ ਗਰੁੱਪ ਵੱਲੋਂ ਸਿੱਖਿਆ, ਖੇਡਾਂ ਅਤੇ ਹੋਰ ਖੇਤਰਾਂ ਵਿੱਚ ਕਈ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕ੍ਰਿਕਟ ਪ੍ਰੇਮੀਆਂ ਨੂੰ ਇੱਕ ਮੰਚ ‘ਤੇ ਇਕੱਠਾ ਕਰਨ ਦਾ ਯਤਨ ਹੈ।
ਉਪ ਖੇਡ ਮੁਖੀ ਅਭਿਸ਼ੇਕ ਮਦਾਨ ਨੇ ਦੱਸਿਆ ਕਿ ਸਾਰੀਆਂ ਟੀਮਾਂ ਦੇ ਸੈਮੀਫਾਈਨਲ ਮੁਕਾਬਲੇ ਹੋਣਗੇ ਅਤੇ ਫਾਈਨਲ ਮੁਕਾਬਲਾ 10 ਦਸੰਬਰ ਨੂੰ ਡੀ.ਸੀ.ਮਾਡਲ ਗਰਾਊਂਡ ਵਿਖੇ ਹੋਵੇਗਾ। ਉਨ੍ਹਾਂ ਕਿਹਾ ਕਿ ਕ੍ਰਿਕਟ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਟੀਮਾਂ ਵਿੱਚ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਡੀਸੀਐਮ ਗਰੁੱਪ ਸਰਹੱਦੀ ਜ਼ਿਲ੍ਹੇ ਵਿੱਚ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਖੇਡ ਸਹੂਲਤਾਂ ਪ੍ਰਦਾਨ ਕਰਨ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਚੈਂਪੀਅਨਸ਼ਿਪ ਪਹਿਲਾਂ ਵੀ ਡੀ ਸੀ ਐਮ ਗਰੁੱਪ ਵੱਲੋਂ ਕਰਵਾਈ ਜਾ ਚੁੱਕੀ ਹੈ।
ਇਸ ਮੌਕੇ ਰਿਸ਼ੀ ਸ਼ਰਮਾ, ਜ਼ਿਲ੍ਹਾ ਭਾਸ਼ਾ ਅਫ਼ਸਰ ਜਗਦੀਪ ਪਾਲ ਸਿੰਘ, ਐਡਵੋਕੇਟ ਅਸ਼ੀਸ਼ ਸ਼ਰਮਾ, ਐਡਵੋਕੇਟ ਸਾਹਿਲ, ਕਮਲ ਸ਼ਰਮਾ, ਡਾ: ਸੰਜੀਵ ਢੱਲ, ਡਾ: ਯਸ਼ ਖੁੰਗਰ, ਪਵਨ ਮਦਾਨ, ਐਡਵੋਕੇਟ ਲਵ ਛਾਬੜਾ, ਪਿ੍ੰਸੀਪਲ ਡਾ: ਰਾਜੇਸ਼ ਚੰਦੇਲ, ਉਪ ਪਿ੍ੰਸੀਪਲ ਮਨੀਸ਼ ਬੰਗਾ | , ਬੁਲਾਰੇ ਵਿਕਰਮਾਦਿਤਿਆ ਸ਼ਰਮਾ, ਅਕਸ਼ੈ ਗਿਲਹੋਤਰਾ ਆਦਿ ਹਾਜ਼ਰ ਸਨ।


