Trending Now
#ਜ਼ਿਲ੍ਹੇ ਅੰਦਰ ਪਟਾਕਿਆਂ ਦੀ ਵਿਕਰੀ/ਖ੍ਰੀਦ ਲਈ ਥਾਵਾਂ ਨਿਰਧਾਰਿਤ:-ਵਧੀਕ ਜ਼ਿਲ੍ਹਾ ਮੈਜਿਸਟਰੇਟ
#ਐਜੂਕੇਟ ਪੰਜਾਬ ਨੇ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਸਹਾਇਤਾ ਲਈ 47.40 ਲੱਖ ਰੁਪਏ ਦੀ ਫੀਸ ਵੰਡ ਮੁਹਿੰਮ ਦੀ ਸ਼ੁਰੂਆਤ ਕੀਤੀ
#ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ’ਤੇ ਟਰਾਂਸਵਰ ਕੀਤੀ ਜਾਵੇਗੀ ਮੁਆਵਜ਼ਾ ਰਾਸ਼ੀ :- ਖੁਡੀਆਂ
#ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁੱਰਖਿਆ ਯੂਨਿਟ ਵੱਲੋਂ ਕੀਤੀ ਗਈ ਚੈਕਿੰਗ
#ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਟੀਬੀ ਦੇ ਮਰੀਜਾਂ ਨੂੰ ਖੁਰਾਕ ਦੇਣ ਸਬੰਧੀ ਵਪਾਰੀਆਂ ਅਤੇ ਸਮਾਜਸੇਵੀ ਸੰਸਥਾਵਾਂ ਨਾਲ ਮੀਟਿੰਗ
#फिरोजपुर मंडल में 01 अक्टूबर से 15 अक्टूबर तक स्वच्छता पखवाड़ा आयोजित किया गया
#ਫਿਰੋਜ਼ਪੁਰ ਨੈਸ਼ਨਲ ਹਾਈਵੇ ‘ਤੇ ਪਨਬਸ (PRTC) ਕਾਂਟ੍ਰੈਕਟ ਵਰਕਰ ਯੂਨੀਅਨ ਵੱਲੋਂ ਚੱਕਾਜਾਮ, ਯਾਤਰੀ ਪ੍ਰੀਸ਼ਾਨ
#फिरोजपुर मंडल में सी.पी.आर. प्रशिक्षण सत्र का आयोजन
#ਦਿਵਿਆਂਗ ਵਿਦਿਆਰਥੀਆਂ ਵੱਲੋਂ ਤਿਆਰ ਦੀਵਿਆਂ ਦੀ ਦਾਸ ਐਂਡ ਬਰਾਊਨ ਸਕੂਲ ਦੇ ਵਿਹੜੇ ਲਗਾਈ ਗਈ ਪ੍ਰਦਰਸ਼ਨੀ
#ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਦੇ ਲਿਖਤੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ
ਸੀ ਐਮ ਦੀ ਯੋਗਸ਼ਾਲਾ ਫਾਜਿ਼ਲਕਾ ਦੇ ਲੋਕਾਂ ਲਈ ਸਿੱਧ ਹੋ ਰਹੀ ਹੈ ਲਾਭਕਾਰੀ
- 103 Views
- kakkar.news
- November 23, 2023
- Punjab
ਸੀ ਐਮ ਦੀ ਯੋਗਸ਼ਾਲਾ ਫਾਜਿ਼ਲਕਾ ਦੇ ਲੋਕਾਂ ਲਈ ਸਿੱਧ ਹੋ ਰਹੀ ਹੈ ਲਾਭਕਾਰੀ
ਫਾਜਿ਼ਲਕਾ, 23 ਨਵੰਬਰ 2023 (ਸਿਟੀਜ਼ਨਜ਼ ਵੋਇਸ)
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਸੀ ਐਮ ਦੀ ਯੋਗਸ਼ਾਲਾ ਪ੍ਰੋਗਰਾਮ ਨੂੰ ਫਾਜਿ਼ਲਕਾ ਦੇ ਲੋਕ ਭਰਵਾਂ ਹੁੰਘਾਰਾ ਦੇ ਰਹੇ ਹਨ। ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਇਸ ਸੰਬਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਨੂੰ ਸਿਹਤਮੰਦ ਜੀਵਨ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਯੋਗਾ ਸਿਖਾਉਣ ਲਈ ਪੰਜਾਬ ਸਰਕਾਰ ਨੇ ਇਹ ਉਪਰਾਲਾ ਆਰੰਭ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਫਾਜਿ਼ਲਕਾ ਸ਼ਹਿਰ ਵਿਚ 28 ਥਾਂਵਾਂ ਤੇ ਹਰ ਰੋਜ ਸੀਐਮ ਦੀ ਯੋਗਸਾ਼ਲਾ ਲੱਗ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ 8 ਯੋਗਾ ਟ੍ਰੇਨਰ ਪੰਜਾਬ ਸਰਕਾਰ ਨੇ ਤਾਇਨਾਤ ਕੀਤੇ ਹਨ ਜੋ ਕਿ ਲੋਕਾਂ ਨੂੰ ਯੋਗ ਕ੍ਰਿਆਵਾਂ ਸਿਖਾ ਰਹੇ ਹਨ। ਇਹ ਲੋਕਾਂ ਨੂੰ ਯੋਗ ਕਰਨ ਦੀ ਸਹੀ ਵਿਧੀ, ਇਸਦੇ ਲਾਭ ਅਤੇ ਚੰਗੀ ਜੀਵਨ ਜਾਂਚ ਦੀ ਸਿੱਖਿਆ ਦੇ ਰਹੇ ਹਨ।
ਵਿਧਾਇਕ ਨੇ ਫਾਜਿ਼ਲਕਾ ਦੇ ਲੋਕਾਂ ਨੂੰ ਵੱਧ ਤੋਂ ਵੱਧ ਇਸ ਉਪਰਾਲੇ ਦਾ ਲਾਭ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਇਸ ਲਈ ਪੰਜਾਬ ਸਰਕਾਰ ਦੇ ਹੈਲਪਲਾਇਨ ਨੰਬਰ 76694—00500 ਤੇ ਮਿਸ ਕਾਲ ਕਰ ਸਕਦੇ ਹਨ, ਜਿਸ ਤੇ ਲੋਕਾਂ ਦੀ ਮੰਗ ਤੇ ਉਨ੍ਹਾਂ ਦੇ ਘਰ ਦੇ ਨੇੜੇ ਹੀ ਸੀਐਮ ਦੀ ਯੋਗਸ਼ਾਲਾ ਸ਼ੁਰੂ ਕਰਵਾਈ ਜਾ ਸਕਦੀ ਹੈ।
ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਹੋਰ ਦੱਸਿਆ ਕਿ ਇਸ ਸਮੇਂ ਪ੍ਰਤਾਪ ਬਾਗ, ਦਿਵਿਆ ਜਿਯੋਤੀ ਪਾਰਕ, ਅਰੋੜਵੰਸ਼ ਪਾਰਕ, ਗਊਸ਼ਾਲਾ, ਸਟੇਡੀਅਮ, ਗਾਂਧੀ ਪਾਰਕ, ਰੋਜ ਐਵਿਨਿਊ ਪਾਰਕ, ਫਰੈਂਡਰ ਐਨਕਲੇਵ, ਐਮਆਰ ਐਨਕਲੇਵ, ਸੰਪੂਰਨ ਐਨਕਲੇਵ, ਰਾਮ ਕੂਟੀਆ, ਰੈਡ ਕ੍ਰਾਸ ਲਾਈਬ੍ਰੇਰੀ, ਡੀਸੀ ਦਫ਼਼ਤਰ ਪਾਰਕ, ਸਿਵਲ ਹਸਪਤਾਲ, ਮਹਾਵੀਰ ਪਾਰਕ, ਡੀਸੀ ਡੀਏਵੀ ਸਕੂਲ, ਸਰਕਾਰੀ ਸਕੂਲ ਲੜਕੇ, ਟੀਚਰ ਕਲੌਨੀ, ਤਖਤ ਮੰਦਰ, ਸ਼ਕਤੀ ਨਗਰ, ਗਾਂਧੀ ਨਗਰ, ਮਾਧਵ ਨਗਰੀ, ਰਾਮਪੁਰਾ, ਬ੍ਰਿਧ ਆਸ਼ਰਮ, ਜਯੋਤੀ ਕਿੱਡਜ ਸਕੂਲ ਵਿਖੇ ਵੱਖ ਵੱਖ ਸਮਿਆਂ ਤੇ ਯੋਗਾ ਕਲਾਸ ਲੱਗ ਰਹੀ ਹੈ।
ਓਧਰ ਯੋਗਾ ਸੁਪਰਵਾਈਜਰ ਰਾਧੇ ਸਿਆਮ ਨੇ ਦੱਸਿਆ ਕਿ ਆਪਣੇ ਨੇੜੇ ਦੀ ਯੋਗਾ ਕਲਾਸ ਦਾ ਸਮਾਂ ਤੇ ਸਥਾਨ ਜਾਣਨ ਲਈ ਉਨ੍ਹਾਂ ਨਾਲ ਫੋਨ ਨੰਬਰ 94175—30922 ਤੇ ਸੰਪਰਕ ਕੀਤਾ ਜਾ ਸਕਦਾ ਹੈ।

Categories

Recent Posts

- October 15, 2025