ਡਿਪਟੀ ਕਮਿਸ਼ਨਰ ਵੱਲੋਂ ਸਕੂਲ ਵਾਹਨਾਂ ਦੀ ਆਪਣੀ ਹਾਜਰੀ ਵਿਚ ਕਰਵਾਈ ਗਈ ਚੈਕਿੰਗ
- 62 Views
- kakkar.news
- November 24, 2023
- Punjab
ਡਿਪਟੀ ਕਮਿਸ਼ਨਰ ਵੱਲੋਂ ਸਕੂਲ ਵਾਹਨਾਂ ਦੀ ਆਪਣੀ ਹਾਜਰੀ ਵਿਚ ਕਰਵਾਈ ਗਈ ਚੈਕਿੰਗ
ਫਾਜ਼ਿਲਕਾ, 24 ਨਵੰਬਰ 2023 (ਸਿਟੀਜ਼ਨਜ਼ ਵੋਇਸ)
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਵੱਲੋਂ ਅੱਜ ਸਵੇਰੇ ਬਾਲ ਸੁਰੱਖਿਆ ਦਫ਼ਤਰ ਦੀ ਟੀਮ ਨੂੰ ਨਾਲ ਲੈਕੇ ਸ਼ਹਿਰ ਵਿਚ ਸਕੂਲ ਵਾਹਨਾਂ ਦੀ ਆਪਣੀ ਹਾਜਰੀ ਵਿਚ ਚੈਕਿੰਗ ਕਰਵਾਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਹੈ।
ਸੁੱਕਰਵਾਰ ਦੀ ਸਵੇਰ ਡਿਪਟੀ ਕਮਿਸ਼ਨਰ ਬਾਲ ਸੁਰੱਖਿਆ ਯੁਨਿਟ, ਟ੍ਰੈਫਿਕ ਪੁਲਿਸ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਲੈ ਕੇ ਸ਼ਹਿਰ ਦੀ ਪ੍ਰਮੁੱਖ ਅਬੋਹਰ ਰੋਡ ਤੇ ਖੁਦ ਨਾਕਾ ਲਗਾਉਣ ਪਹੁੰਚੇ ਅਤੇ ਇੱਥੇ ਆਉਣ ਵਾਲੇ ਸਕੂਲ ਵਾਹਨਾਂ ਦੀ ਜਾਂਚ ਕਰਵਾਈ। ਜਾਂਚ ਦੌਰਾਨ ਕਈ ਵਾਹਨਾਂ ਵਿਚ ਉਣਤਾਈਆਂ ਪਾਈਆਂ ਗਈਆਂ ਜਿੰਨ੍ਹਾਂ ਖਿਲਾਫ ਮੌਕੇ ਤੇ ਹੀ ਚਲਾਨ ਕਰਨ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ। ਡਿਪਟੀ ਕਮਿਸ਼ਨਰ ਦੇ ਖੁਦ ਸੜਕ ਤੇ ਨਾਕਾ ਲਗਾ ਕੇ ਚੈਕਿੰਗ ਕਰਦਿਆਂ ਵੇਖ ਕੇ ਰਾਹਗੀਰ ਵੀ ਜ਼ਿਲ੍ਹਾਂ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸਲਾਘਾ ਕਰਦੇ ਵਿਖਾਈ ਦਿੱਤੇ। ਇਸੇ ਤਰਾਂ ਉਨ੍ਹਾਂ ਨੇ ਥੋੜੇ ਥੋੜੇ ਸਮੇਂ ਬਾਅਦ ਨਾਕੇ ਦਾ ਸਥਾਨ ਬਦਲ ਕੇ ਜਿਆਦਾ ਤੋਂ ਜਿਆਦਾ ਵੈਨਾਂ ਦੀ ਜਾਂਚ ਕਰਵਾਈ। ਉਨ੍ਹਾਂ ਨੇ ਖੁਦ ਵਿਦਿਆਰਥੀਆਂ ਨਾਲ ਵੀ ਗੱਲ ਕੀਤੀ ਅਤੇ ਵੈਨ ਦੇ ਅੰਦਰ ਜਾ ਕੇ ਵੀ ਸੁਰੱਖਿਆ ਮਾਪਦੰਡਾਂ ਦੀ ਜਾਂਚ ਕੀਤੀ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਬਾਲ ਸੁਰੱਖਿਆ ਯੁਨਿਟ ਅਤੇ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਸਕੂਲ ਮੁੱਖੀਆਂ ਨੂੰ ਵੀ ਪਾਬੰਦ ਕਰਨ ਕਿ ਉਨ੍ਹਾਂ ਦੇ ਸਕੂਲਾਂ ਦੀਆਂ ਵੈਨਾਂ ਸਾਰੇ ਸੁੱਰਖਿਆ ਮਾਪਦੰਡ ਪੂਰੀਆਂ ਕਰਦੀਆਂ ਹੋਣ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦਾ ਚੈਕਿੰਗ ਅਭਿਆਨ ਅੱਗੇ ਵੀ ਜਾਰੀ ਰਹੇਗਾ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇੰਨ੍ਹਾਂ ਵੈਨਾਂ ਵਿਚ ਭੇਜਣ ਸਮੇਂ ਇੰਨ੍ਹਾਂ ਵਿਚ ਬੱਚਿਆਂ ਦੀ ਸੁਰੱਖਿਆ ਦੇ ਪੱਖ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਸਖ਼ਤ ਲਹਿਜੇ ਵਿਚ ਤਾੜਨਾ ਕੀਤੀ ਕਿ ਕਿਸੇ ਨੂੰ ਵੀ ਬੱਚਿਆਂ ਦੀ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਹੈ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ, ਸਿੱਖਿਆ ਵਿਭਾਗ ਤੋਂ ਸਤਿੰਦਰ ਬੱਤਰਾ ਤੇ ਪੁਲਿਸ ਵਿਭਾਗ ਦਾ ਸਟਾਫ ਹਾਜਰ ਸੀ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024