ਪ੍ਰੈਸ ਕਲੱਬ ਫਿਰੋਜ਼ਪੁਰ ਅਤੇ ਮਯੰਕ ਫਾਊਂਡੇਸ਼ਨ ਦੇ ਸਾਂਝੇ ਉਪਰਾਲੇ ਨਾਲ ਵਿਸ਼ਵ ਖੂਨਦਾਤਾ ਦਿਵਸ ਮੌਕੇ ਵਿਸ਼ਾਲ ਖੂਨਦਾਨ ਕੈਂਪ
- 229 Views
- kakkar.news
- June 15, 2025
- Health Punjab
ਪ੍ਰੈਸ ਕਲੱਬ ਫਿਰੋਜ਼ਪੁਰ ਅਤੇ ਮਯੰਕ ਫਾਊਂਡੇਸ਼ਨ ਦੇ ਸਾਂਝੇ ਉਪਰਾਲੇ ਨਾਲ ਵਿਸ਼ਵ ਖੂਨਦਾਤਾ ਦਿਵਸ ਮੌਕੇ ਵਿਸ਼ਾਲ ਖੂਨਦਾਨ ਕੈਂਪ
ਪਤੀ-ਪਤਨੀ ਅਤੇ ਬਾਪ-ਬੇਟੀ ਜੋੜਿਆਂ ਸਣੇ 53 ਖੂਨਦਾਨੀਆਂ ਨੇ ਬੜੇ ਉਤਸ਼ਾਹ ਦੇ ਨਾਲ ਕੀਤਾ ਖੂਨਦਾਨ
ਮਯੰਕ ਫਾਊਂਡੇਸ਼ਨ ਨੇ ਕਿਹਾ ਕੇ ਆਉਣ ਵਾਲੇ ਸਮੇ ਵਿੱਚ ਹੋਰ ਵੀ ਕਈ ਮਨੁੱਖਤਾ ਦੀ ਸੇਵਾ ਲਈ ਕੈਂਪ ਲਗਾਏ ਜਾਣਗੇ
ਫਿਰੋਜ਼ਪੁਰ, 15 ਜੂਨ 2025( ਅਨੁਜ ਕੱਕੜ ਟੀਨੂੰ)
ਵਿਸ਼ਵ ਖੂਨਦਾਤਾ ਦਿਵਸ ਦੇ ਮੌਕੇ ਪ੍ਰੈਸ ਕਲੱਬ ਫਿਰੋਜ਼ਪੁਰ ਅਤੇ ਮਯੰਕ ਫਾਊਂਡੇਸ਼ਨ ਦੇ ਸਾਂਝੇ ਉਪਰਾਲੇ ਨਾਲ ਇਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਪ੍ਰੈਸ ਕਲੱਬ ਭਵਨ ਵਿਖੇ ਕੀਤਾ ਗਿਆ। ਇਸ ਕੈਂਪ ਵਿਚ ਪ੍ਰੈਸ ਕਲੱਬ ਅਤੇ ਮਯੰਕ ਫਾਊਂਡੇਸ਼ਨ ਦੇ ਮੈਂਬਰਾਂ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਨੇ ਵੀ ਉਤਸ਼ਾਹ ਨਾਲ ਖੂਨਦਾਨ ਕਰਕੇ ਸਮਾਜ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ। ਜਿਨ੍ਹਾਂ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਰਿੰਕੂ ਗਰੋਵਰ , ਐੱਲ ਐਮ ਓ ਡਾ ਨਿਖਿਲ ਗੁਪਤਾ ,ਡਾਕਟਰ ਜਤਿੰਦਰ ਕੋਛੜ,ਡਾਕਟਰ ਅਨਮੋਲ ਸੋਢੀ, ਐਡਵੋਕੇਟ ਕਰਨ ਪੁੱਗਲ ਅਤੇ ਪਿਓ ਧੀ ਸ਼ਾਵਿੰਦਰ ਮਲਹੋਤਰਾ ਅਤੇ ਓਹਨਾ ਦੀ ਸਪੁੱਤਰੀ ਅੰਸ਼ਿਕਾ ਮਲਹੋਤਰਾ ,ਪਤੀ ਪਤਨੀ ਗਗਨ ਅਤੇ ਮੀਨੂ ਅਗਰਵਾਲ,ਗੌਰਵ ਅਤੇ ਸ਼ਵੇਤਾ ਗਰੋਵਰ ,ਰਾਜਕੁਮਾਰ ਅਤੇ ਉਹਨਾਂ ਦੀ ਧਰਮਪਤਨੀ ਰਜਨੀ ਗਰੋਵਰ ਨੇ ਵੀ ਖੂਨ ਦਾਨ ਦਿੱਤਾ
ਇੱਕ ਵਿਸ਼ੇਸ਼ ਖੂਨ ਦਾਤਾ ਰੋਬਿਨ ਨੇ ਆਪਣੇ ਜਨਮ ਦਿਨ ਨੂੰ ਖੂਨ ਦਾਨ ਕਰਕੇ ਮਨਾਇਆ ਤੇ ਲੋਕਾਂ ਨੂੰ ਅਪੀਲ ਕੀਤੀ ਕੇ ਸਾਨੂੰ ਵੱਧ ਤੋਂ ਵਧ ਖੂਨ ਦਾਨ ਕਰਨਾ ਚਾਹੀਦਾ ਹੈ
ਪਹਿਲੀ ਵਾਰ ਖੂਨ ਦਾਨ ਕਰਨ ਵਾਲੇ ਜੋਤ ਕੁਮਾਰ ਅਤੇ ਅਰੁਣਾਵ ਵਸ਼ਿਸ਼ਟ ਯੁਵਾਵਾ ਨੇ ਵੀ ਇਸ ਖੂਨ ਦਾਨ ਕੈਂਪ ਵਿੱਚ ਯੋਗਦਾਨ ਦਿੱਤਾ ਅਤੇ ਓਹਨਾ ਨੇ ਕਿਹਾ ਕਿ ਅੱਜ ਪਹਿਲਾ ਵਾਰ ਖੂਨ ਦਾਨ ਕਰ ਓਹਨਾ ਨੂੰ ਕਾਫੀ ਚੰਗਾ ਲੱਗਿਆ ਤੇ ਹੁਣ ਲਗਤਾਰ ਇਸੇ ਤਰਹ ਹੀ ਖੂਨ ਦਾਨ ਕਰਦੇ ਰਹਿਣਗੇ
ਖੂਨਦਾਨ ਕੈਂਪ ਦੀ ਵਿਸ਼ੇਸ਼ਤਾ ਇਹ ਰਹੀ ਕਿ ਪਤੀ-ਪਤਨੀ ਅਤੇ ਬਾਪ-ਬੇਟੀ ਜੋੜਿਆਂ ਨੇ ਇਕੱਠੇ ਖੂਨਦਾਨ ਕਰਕੇ ਸਮਾਜ ਦੇ ਸਾਹਮਣੇ ਇੱਕ ਉਤਕ੍ਰਿਸ਼ਟ ਮਿਸਾਲ ਪੇਸ਼ ਕੀਤੀ। ਦਾਨੀ ਪਰਿਵਾਰਾਂ ਨੇ ਕਿਹਾ ਕਿ ਉਹ ਆਪਣੀ ਨਵੀਂ ਪੀੜ੍ਹੀ ਨੂੰ ਵੀ ਖੂਨਦਾਨ ਵੱਲ ਪ੍ਰੇਰਿਤ ਕਰ ਰਹੇ ਹਨ ਕਿਉਂਕਿ “ਖੂਨਦਾਨ ਮਹਾਦਾਨ” ਹੈ ਅਤੇ ਇੱਕ ਯੂਨਿਟ ਖੂਨ ਕਿਸੇ ਦੀ ਜਾਨ ਬਚਾ ਸਕਦਾ ਹੈ।
ਪ੍ਰੈਸ ਕਲੱਬ ਦੇ ਪ੍ਰਧਾਨ ਮਨਦੀਪ ਕੁਮਾਰ ਨੇ ਸਭ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ, “ਖੂਨਦਾਨ ਸਭ ਤੋਂ ਵੱਡਾ ਦਾਨ ਹੈ ਜੋ ਇਕ ਮਨੁੱਖ ਆਪਣੇ ਜੀਵਨ ਵਿੱਚ ਕਰ ਸਕਦਾ ਹੈ। ਅਸੀਂ ਆਗੇ ਵੀ ਇੰਝ ਦੇ ਕੈਂਪ ਕਰਦੇ ਰਹਾਂਗੇ।”
ਮਯੰਕ ਫਾਊਂਡੇਸ਼ਨ ਦੇ ਸੰਸਥਾਪਕ ਦੀਪਕ ਸ਼ਰਮਾ ਨੇ ਕਿਹਾ ਕਿ, “ਸਮਾਜ ਵਿਚ ਖੂਨਦਾਨ ਬਾਰੇ ਜਾਗਰੂਕਤਾ ਫੈਲਾਉਣ ਅਤੇ ਲੋੜਵੰਦ ਨੂੰ ਸਮੇਂ ਸਿਰ ਖੂਨ ਉਪਲਬਧ ਕਰਵਾਉਣਾ ਸਾਡੀ ਪ੍ਰਾਥਮਿਕਤਾ ਹੈ। ਮਯੰਕ ਫਾਊਂਡੇਸ਼ਨ ਹਮੇਸ਼ਾ ਇਸ ਮਿਸ਼ਨ ਲਈ ਸਮਰਪਿਤ ਰਹੇਗੀ।”
ਇਸ ਮੌਕੇ ਪ੍ਰੈਸ ਕਲੱਬ ਦੇ ਚੇਅਰਮੈਨ ਗੌਰਵ ਮਾਨਿਕ, ਜਨਰਲ ਸਕੱਤਰ ਜਗਦੀਸ਼ ਕੁਮਾਰ, ਸੀਨੀਅਰ ਵਾਈਸ ਪ੍ਰਧਾਨ ਬੋਬੀ ਖੁਰਾਨਾ, ਵਾਈਸ ਪ੍ਰਧਾਨ ਸੁਖਦੇਵ ਗੁਰੇਜਾ, ਸੀਨੀਅਰ ਵਾਈਸ ਚੇਅਰਮੈਨ ਹਰੀਸ਼ ਮੋਗਾ, ਮੁੱਖ ਸਲਾਹਕਾਰ ਵਿਜੇ ਕੱਕੜ, ਸਲਾਹਕਾਰ ਮਦਨ ਲਾਲ ਤਿਵਾੜੀ, ਚੀਫ ਲੀਗਲ ਐਡਵਾਈਜ਼ਰ ਰਮੇਸ਼ ਕਸ਼ਪ, ਕੈਸ਼ੀਅਰ ਨਿਰਮਲ ਸਿੰਘ, ਸਕੱਤਰ ਅਨੁਜ ਕੱਕੜ, ਸਾਬਕਾ ਪ੍ਰਧਾਨ ਪਰਮਿੰਦਰ ਸਿੰਘ ਥਿੰਦ, ਕਮਲ ਮਲਹੋਤਰਾ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।
ਮਯੰਕ ਫਾਊਂਡੇਸ਼ਨ ਵਾਲੋਂ ਪ੍ਰੋਜੈਕਟ ਚੇਅਰਮੈਨ ਸੁਮੇਸ਼ ਗੁੰਬਰ ,ਵਿਪੁਲ ਨਾਰੰਗ ,ਕਮਲ ਸ਼ਰਮਾ ,ਦੀਪਕ ਮਾਠਪਾਲ,ਵਿਕਾਸ ਅਗਰਵਾਲ ਅਤੇ ਦੀਪਕ ਸ਼ਰਮਾ ਨੇ ਇਸ ਕੈਂਪ ਨੂੰ ਕਾਮਯਾਬ ਕਰਨ ਲਈ ਚੰਗੀ ਭੂਮਿਕਾ ਨਿਭਾਈ ਜੋ ਕਾਬਿਲ-ਏ-ਤਾਰੀਫ਼ ਰਹੀ।
ਇਸ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਵਿੱਚ ਜ਼ਿਲ੍ਹਾ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ ਨੇ ਡਾਕਟਰ ਦਿਸ਼ਵਿਨ ਬਾਜਵਾ ਅਤੇ ਟੀਮ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਯਤਨ ਰਾਹੀਂ ਖੂਨਦਾਨ ਦੇ ਮਹੱਤਵ ਬਾਰੇ ਜਾਗਰੂਕਤਾ ਫੈਲੀ ਅਤੇ ਨਵੇਂ ਖੂਨਦਾਤਾ ਬਣਨ ਵੱਲ ਯੁਵਾ ਪੀੜ੍ਹੀ ਨੂੰ ਪ੍ਰੇਰਣਾ ਮਿਲੀ


