Trending Now
#ਮੱਖੂ ਜੋਨ ‘ਚ ਕਿਸਾਨ ਮਜ਼ਦੂਰ ਜਥੇਬੰਦੀ ਦੀ ਅਹਿਮ ਮੀਟਿੰਗ — 11 ਅਗਸਤ ਨੂੰ ਮੋਟਰਸਾਈਕਲ ਮਾਰਚ ਅਤੇ 20 ਅਗਸਤ ਨੂੰ ਜਲੰਧਰ ਰੈਲੀ ਲਈ ਤਿਆਰੀਆਂ ਚਰਮ ‘ਤੇ
# “ਫਿਰੋਜ਼ਪੁਰ ਗੋਲੀਕਾਂਡ: ਰਾਹੁਲ ਕੱਕੜ ਦਾ ਹਮਲਾ ਫਰਜ਼ੀ, ਪੁਲਿਸ ਕਾਰਵਾਈ ਦੇ ਮੂਡ ‘ਚ”
#ਫ਼ਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਰਾਸ਼ਟਰੀ ਝੰਡਾ
#ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸੁਤੰਤਰਤਾ ਦਿਵਸ 2025 ਦੀਆਂ ਤਿਆਰੀਆਂ ਦਾ ਸਕੂਲਾਂ ਵਿੱਚ ਜਾ ਕੇ ਲਿਆ ਜਾਇਜ਼ਾ
#ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
#मेरा युवा भारत फिरोजपुर ने शहीद भगत सिंह स्टेट यूनीवर्सिटी में एक प्रमुख कार्यशाला कार्यक्रम करवाया
#ਡੀ-ਵੌਰਮਿੰਗ ਦਿਵਸ ਮੌਕੇ ਬੱਚਿਆਂ ਨੂੰ ਖੁਆਈਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ
#ਨਾਕਾਬੰਦੀ ਦੌਰਾਨ 25 ਕਿਲੋ ਡੋਡੇ-ਭੁੱਕੀ ਸਮੇਤ ਨੌਜਵਾਨ ਕਾਬੂ
#ਭਾਰਤੀ ਸੀਮਾ ‘ਤੇ ਡਰੋਨ ਐਕਟਿਵਿਟੀ, 590 ਗ੍ਰਾਮ ਹੈਰੋਇਨ ਬਰਾਮਦ
#ਫਿਰੋਜ਼ਪੁਰ ‘ਚ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦਾ ਕੰਮ 8 ਅਗਸਤ ਤੋਂ ਹੋਵੇਗਾ ਸ਼ੁਰੂ:- ਡਾ. ਅਮਨਦੀਪ ਕੌਰ
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜਪੁਰ ਵਿੱਚ ਸੰਸਾਰ ਏਡਜ਼ ਦਿਵਸ 2023 ਤੇ ਸੈਮੀਨਾਰ ਦਾ ਆਯੋਜਨ
- 143 Views
- kakkar.news
- December 2, 2023
- Education Punjab
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜਪੁਰ ਵਿੱਚ ਸੰਸਾਰ ਏਡਜ਼ ਦਿਵਸ 2023 ਤੇ ਸੈਮੀਨਾਰ ਦਾ ਆਯੋਜਨ
ਫਿਰੋਜ਼ਪੁਰ 2 ਦਸੰਬਰ 2023 (ਅਨੁਜ ਕੱਕੜ ਟੀਨੂੰ)
ਐਸ ਬੀ ਐਸ ਸਟੇਟ ਯੂਨੀਵਰਸਿਟੀ ਫਿਰੋਜਪੁਰ ਵਿੱਚ ਸੰਸਾਰ ਏਡਜ਼ ਦਿਵਸ 2023 ਤੇ ਸੈਮੀਨਾਰ ਦਾ ਆਯੋਜਨ
ਸਥਾਨਿਕ ਸ਼ਹੀਦ ਭਗਤ ਸਿੰਘ (ਐਸ ਬੀ ਐਸ) ਸਟੇਟ ਯੂਨੀਵਰਸਿਟੀ ਤੇ ਯੁਵਕ ਸੇਵਾਵਾਂ ਵਿਭਾਗ ਫ਼ਿਰੋਜ਼ਪੁਰ ਵਲੋਂ ਅੱਜ ਯੂਨੀਵਰਸਿਟੀ ਵਿਖੇ ਕੈਂਪਸ ਰਜਿਸਟ੍ਰਾਰ ਡਾ ਗ਼ਜ਼ਲਪ੍ਰੀਤ ਸਿੰਘ ਅਰਣੇਜ਼ਾ ,ਤੇ ਐਡੀਸ਼ਨਲ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫ਼ਿਰੋਜ਼ਪੁਰ ਦਵਿੰਦਰ ਸਿੰਘ ਲੋਟੇ ਦੇ ਦਿਸ਼ਾ ਨਿਰਦੇਸ਼ਾਂ ਤੇ ਵਿਸ਼ਵ ਏਡਜ਼ ਦਿਵਸ ਮੌਕੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕੈਂਪਸ ਦੇ ਵਿਦਿਆਰਥੀ ਤੇ ਸਟਾਫ਼ ਨੇ ਹਾਜ਼ਰੀ ਭਰੀ।ਜਿਕਰਯੋਗ ਹੈ ਕਿ ਵਿਸ਼ਵ ਏਡਜ਼
ਦਿਵਸ, ਹਰ ਸਾਲ 1 ਦਸੰਬਰ ਨੂੰ ਮਨਾਇਆ ਜਾਂਦਾ ਹੈ, ਜੋ ਕਿ ਇੱਕ ਅੰਤਰਰਾਸ਼ਟਰੀ ਦਿਨ ਹੈ ਅਤੇ ਏਡਜ਼ ਮਹਾਂਮਾਰੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਮਰਪਿਤ ਹੈ । ਨੋਡਲ ਅਫਸਰ ਰੈਡ ਰਿਬਨ ਕਲੱਬ ਅਤੇ ਐਨ ਐਸ ਐਸ ਪ੍ਰੋਗਰਾਮ ਅਫਸਰ ਸ੍ਰ ਗੁਰਜੀਵਨ ਸਿੰਘ ਵਲੋਂ ਬੱਚਿਆਂ ਨੂੰ ਐੱਚਆਈਵੀ ਦੀ ਲਾਗ ਦੇ ਫੈਲਣ ਦੇ ਕਾਰਨ ਅਤੇ ਇਸ ਤੋਂ ਬਚਾਅ ਵਾਰੇ ਇਕ ਜਾਣਕਾਰੀ ਭਰਭੂਰ ਤਕਰੀਰ ਕੀਤੀ ਗਈ। ਓਹਨਾ ਦਸਿਆ ਕਿ ਐਕਵਾਇਰਡ ਇਮਯੂਨੋਡਫੀਸ਼ੈਂਸੀ ਸਿੰਡਰੋਮ (ਏਡਜ਼) ਇੱਕ ਜਾਨਲੇਵਾ ਬਿਮਾਰੀ ਹੈ। ਇਹ ਵਾਇਰਸ ਮਰੀਜ਼ ਦੇ ਇਮਿਊਨ ਸਿਸਟਮ ‘ਤੇ ਹਮਲਾ ਕਰਦਾ ਹੈ ਅਤੇ ਹੋਰ ਬਿਮਾਰੀਆਂ ਪ੍ਰਤੀ ਇਸਦੀ ਪ੍ਰਤੀਰੋਧਕ ਸ਼ਕਤੀ ਨੂੰ ਘਟਾ ਦਿੰਦਾ ਹੈ ਤੇ ਨਤੀਜਤਨ ਆਦਮੀ ਦੀ ਮੌਤ ਦਾ ਕਾਰਨ ਬਣਦਾ ਹੈ। ਓਹਨਾ ਆਪਣੇ ਪਰਭਾਸ਼ਲੀ ਭਾਸ਼ਨ ਰਾਹੀਂ ਬੱਚਿਆਂ ਨੂੰ ਇਸ ਜਾਨਲੇਵਾ ਬਿਮਾਰੀ ਹੋਣ ਦੇ ਕਾਰਨਾਂ ਤੋਂ ਬਚਣ ਲਈ ਆਗਾਹ ਕੀਤਾ। ਇਸ ਤੋਂ ਬਾਅਦ ਕੈਂਪਸ ਵਿਦਿਆਰਥੀਆਂ ਵਲੋਂ ਐਚ ਆਈ ਵੀ ਪ੍ਰਤੀ ਜਾਗਰੁਕਤਾ ਸੰਬਧੀ ਇਕ ਰੈਲੀ ਵੀ ਕੱਢੀ ਗਈ। ਇਸ ਮੌਕੇ ਨੋਡਲ ਅਫ਼ਸਰ ਰੈੱਡ ਰਿਬਨ ਕਲੱਬ ਤੇ ਪੀ ਆਰ ਓ ਸ਼੍ਰੀ ਯਸ਼ਪਾਲ, ਨੋਡਲ ਅਫ਼ਸਰ ਗੁਰਪ੍ਰੀਤ ਸਿੰਘ,ਤੇ ਨੋਡਲ ਅਫ਼ਸਰ ਪ੍ਰੋ ਨਵਦੀਪ ਕੌਰ ਝੱਜ, ਪ੍ਰੋ ਕਮਲ ਖੰਨਾ, ਨੋਡਲ ਅਫਸਰ ਜਗਦੀਪ ਸਿੰਘ ਮਾਂਗਟ ਤੋਂ ਇਲਾਵਾ ਭਾਰੀ ਗਿਣਤੀ ਚ ਵਿਦਿਆਰਥੀ ਹਾਜ਼ਰ ਸਨ

Categories

Recent Posts

