ਭਾਰਤ ਪਾਕ ਸਰਹੰਦ ਤੇ ਦੇਖਿਆ ਗਿਆ ਡਰੋਨ ,ਕੀਤਾ ਗਿਆ ਸਰਚ ਅਪ੍ਰੇਸ਼ਨ
- 101 Views
- kakkar.news
- December 2, 2023
- National Punjab
ਭਾਰਤ ਪਾਕ ਸਰਹੰਦ ਤੇ ਦੇਖਿਆ ਗਿਆ ਡਰੋਨ ,ਕੀਤਾ ਗਿਆ ਸਰਚ ਅਪ੍ਰੇਸ਼ਨ
ਫਿਰੋਜ਼ਪੁਰ 02 ਦਸੰਬਰ 2023 (ਸਿਟੀਜ਼ਨਜ਼ ਵੋਇਸ)
ਭਾਰਤ ਪਾਕ ਸਰਹੰਦ ਤੇ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਦੀ ਹਰਕਤ ਦੇਖਣ ਨੂੰ ਮਿਲੀ ,ਜਿਸ ਦੇ ਤਹਿਤ ਬੀ ਐਸ ਐਫ ਵਲੋਂ ਸਰਚ ਅਪ੍ਰੇਸ਼ਨ ਚਲਾਇਆ ਗਿਆ ! ਬੀ ਐਸ ਐਫ ਵਲੋਂ ਦੱਸਣ ਮੁਤਾਬਿਕ ਬੀਤੀ ਰਾਤ ਪਾਕਿਸਤਾਨ ਵਲੋਂ ਭਾਰਤੀ ਸਰਹੱਦ ਬੀਓਪੀ ਸਤਪਾਲ ਦੇ ਇਲਾਕੇ ਵੱਲ ਆਉਂਦਾ ਇਕ ਡਰੋਨ ਦੇਖਿਆ ਗਿਆ ਸੀ ਅਤੇ ਜਿਸ ਉਪਰ 13 ਰਾਉਂਡ ਫਾਇਰ ਵੀ ਕੀਤੇ ਗਏ ਸੀ !ਦੱਸ ਦਈਏ ਕਿ ਪਹਿਲਾ ਵੀ ਕਈ ਵਾਰ ਪਾਕਿਸਤਾਨ ਵਲੋਂ ਡਰੋਨ ਸਰਹੱਦ ਤੇ ਭੇਜੇ ਜਾਂਦੇ ਹਨ ਅਤੇ ਓਹਨਾ ਨਾਲ ਕਈ ਤਰ੍ਹਾਂ ਦਾ ਨਸ਼ਾ ਜਾ ਫਿਰ ਹਥਿਆਰ ਦੀ ਵੀ ਸਪਲਾਈ ਭਾਰਤ ਚ ਕੀਤੀ ਜਾਂਦੀ ਹੈ ! ਜਿਸ ਨੂੰ ਰੋਕਣ ਲਈ ਬੀ ਐਸ ਐਫ ਪੂਰੀ ਮੁਸਤੈਦੀ ਨਾਲ ਕੰਮ ਕਰਦੀ ਹੈ ! ਪਾਕਿਸਤਾਨ ਤਕਰੀਬਨ ਰਾਤ ਦੇ ਹਨੇਰੇ ਦਾ ਫਾਇਦਾ ਲੈਂਦਾ ਹੋਇਆ ਡਰੋਨ ਸਰਹਦ ਤੇ ਭੇਜਦਾ ਹੈ ਅਤੇ ਬੀ ਐਸ ਐਫ ਨੇ ਕਈ ਵਾਰ ਡਰੋਨਾ ਨੂੰ ਫਾਇਰਿੰਗ ਕਰ ਕੇ ਪਾਕ ਦੇ ਨਾਪਾਕ ਇਰਾਦਿਆਂ ਨੂੰ ਕਾਮਯਾਬ ਹੋਣ ਤੋਂ ਰੋਕਿਆ ਹੈ ! ਇਹਨਾਂ ਡਰੋਨਾ ਨਾਲ ਕਈ ਵਾਰ ਨਸ਼ੇ ਦੀ ਭਾਰੀ ਖੇਪ ਅਤੇ ਕਈ ਵਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ !ਇਹ ਡਰੋਨ ਜੋ ਰਾਤ ਵਿਖੇ ਪਾਕਿਸਤਾਨ ਤੋਂ ਆਇਆ ਸੀ , ਬੀ ਐਸ ਐਫ ਨੇ ਉਸ ਉਪਰ 13 ਰਾਉਂਡ ਫਾਇਰ ਕੀਤੇ ਜਿਸ ਕਾਰਨ ਡਰੋਨ ਵਾਪਿਸ ਪਰਤ ਗਿਆ ਜਿਸ ਤੋਂ ਬਾਅਦ ਖੇਤਾਂ ਚ ਸਰਚ ਅਪਰੇਸ਼ਨ ਚਲਾਇਆ ਗਿਆ !


