ਰੇਲਵੇ ਦੇ ਸੀਆਈਟੀ ਸ਼ੰਮੀ ਦੇ ਯਤਨਾਂ ਸਦਕਾ, ਇੱਕ ਵਿਦੇਸ਼ੀ ਮਹਿਲਾ ਯਾਤਰੀ ਦਾ ਗੁਆਚਿਆ ਸਮਾਨ ਬਰਾਮਦ ਕਰ ਵਾਪਸ ਕੀਤਾ
- 88 Views
- kakkar.news
- December 19, 2023
- Punjab Railways
ਰੇਲਵੇ ਦੇ ਸੀਆਈਟੀ ਸ਼ੰਮੀ ਦੇ ਯਤਨਾਂ ਸਦਕਾ, ਇੱਕ ਵਿਦੇਸ਼ੀ ਮਹਿਲਾ ਯਾਤਰੀ ਦਾ ਗੁਆਚਿਆ ਸਮਾਨ ਬਰਾਮਦ ਕਰ ਵਾਪਸ ਕੀਤਾ
ਫਿਰੋਜ਼ਪੁਰ 19 ਦਸੰਬਰ 2023 (ਸਿਟੀਜ਼ਨਜ਼ ਵੋਇਸ)
ਦੋ ਦਿਨ ਪਹਿਲਾਂ ਰੇਲ ਗੱਡੀ ਨੰਬਰ 14631 (ਚੰਡੀਗੜ੍ਹ ਤੋਂ ਅੰਮ੍ਰਿਤਸਰ) ਦੇ ਕੋਚ ਨੰਬਰ S2 ਵਿੱਚ ਇੱਕ ਮਹਿਲਾ ਯਾਤਰੀ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੀ ਸੀ। ਜਦੋਂ ਯਾਤਰੀ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਟਰੇਨ ਤੋਂ ਹੇਠਾਂ ਉਤਰਿਆ ਤਾਂ ਉਸ ਨੇ ਦੇਖਿਆ ਕਿ ਉਸ ਦਾ ਸਾਮਾਨ ਟਰੇਨ ‘ਚ ਹੀ ਰਹਿ ਗਿਆ ਸੀ, ਜਿਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਨਿਰਾਸ਼ ਹੋ ਗਈ ਅਤੇ ਪਲੇਟਫਾਰਮ ‘ਤੇ ਹੀ ਰੋਣ ਲੱਗੀ। ਯਾਤਰੀ ਤੋਂ ਸਾਰੀ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਸੀ.ਆਈ.ਟੀ ਸ਼੍ਰੀ ਬਲਵਿੰਦਰ ਸਿੰਘ ਸ਼ੰਮੀ ਨੇ ਤੁਰੰਤ ਹੋਰ ਸਟਾਫ ਦੀ ਮਦਦ ਨਾਲ ਸਮਾਨ ਦੀ ਤਲਾਸ਼ੀ ਲਈ ਅਤੇ ਯਾਤਰੀ ਦੇ ਗੁੰਮ ਹੋਏ ਸਮਾਨ ਦਾ ਪਤਾ ਲਗਾਇਆ ਅਤੇ ਜਾਂਚ ਤੋਂ ਬਾਅਦ ਅਗਲੇ ਦਿਨ ਯਾਤਰੀ ਨੂੰ ਵਾਪਸ ਕਰ ਦਿੱਤਾ।
ਮਹਿਲਾ ਨੇ ਦੱਸਿਆ ਕਿ ਉਹ ਜਰਮਨੀ ਦੀ ਵਸਨੀਕ ਹੈ ਅਤੇ ਉਸ ਦੇ ਬੈਗ ਵਿੱਚ ਗੋਪਰੋ ਕੈਮਰਾ, ਪਾਵਰ ਬੈਂਕ, ਨਕਦੀ, ਜਰਮਨ ਬੈਂਕ ਦੀ ਪਾਸ ਬੁੱਕ ਅਤੇ ਆਈਡੀ ਕਾਰਡ ਸਮੇਤ ਜ਼ਰੂਰੀ ਦਸਤਾਵੇਜ਼ ਸਨ, ਜਿਸ ਨੂੰ ਵਾਪਸ ਮਿਲਣ ਤੋਂ ਬਾਅਦ ਯਾਤਰੀ ਨੇ ਰੇਲਵੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਉਸਦਾ ਸਮਾਨ ਬਰਾਮਦ ਕਰ ਵਾਪਸ ਕਾਰਨ ਤੇ ਭਾਰਤੀ ਰੇਲਵੇ ਅਤੇ ਸ਼੍ਰੀ ਬਲਵਿੰਦਰ ਸਿੰਘ ਸ਼ੰਮੀ ਅਤੇ ਹੋਰ ਰੇਲਵੇ ਸਟਾਫ ਦਾ ਧੰਨਵਾਦ ਕੀਤਾ।
ਮਹਿਲਾ ਯਾਤਰੀ ਨੇ ਪੂਰੇ ਟਿਕਟ ਚੈਕਿੰਗ ਸਟਾਫ ਅਤੇ ਭਾਰਤੀ ਰੇਲਵੇ ਦਾ ਧੰਨਵਾਦ ਕੀਤਾ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਸ੍ਰੀ ਸ਼ੁਭਮ ਕੁਮਾਰ ਨੇ ਸ੍ਰੀ ਬਲਵਿੰਦਰ ਸਿੰਘ ਸ਼ੰਮੀ (ਸਾਬਕਾ ਅੰਤਰਰਾਸ਼ਟਰੀ ਭਾਰਤੀ ਹਾਕੀ ਖਿਡਾਰੀ) ਨੂੰ ਇਸ ਸ਼ਲਾਘਾਯੋਗ ਕੰਮ ਲਈ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024