ਜਿਲ੍ਹਾ ਪੱਧਰੀ ਐਥਲੈਟਿਕਸ ਮੁਕਾਬਲੇ ਝੋਕ ਹਰੀ ਹਰ ਵਿਖੇ 21 ਦਸੰਬਰ ਨੂੰ: ਸਿੱਧੂ
- 82 Views
- kakkar.news
- December 19, 2023
- Punjab
ਜਿਲ੍ਹਾ ਪੱਧਰੀ ਐਥਲੈਟਿਕਸ ਮੁਕਾਬਲੇ ਝੋਕ ਹਰੀ ਹਰ ਵਿਖੇ 21 ਦਸੰਬਰ ਨੂੰ: ਸਿੱਧੂ
ਫਿਰੋਜ਼ਪੁਰ 19 ਦਸਬੰਰ 2023 (ਸਿਟੀਜ਼ਨਜ਼ ਵੋਇਸ)
ਨੋਜਵਾਨਾ ਨੂੰ ਨਸਿ਼ਆ ਤੋ ਦੂਰ ਰੱਖਣ ਲਈ ਅਤੇ ਖੇਡ ਗਰਾਉਡਾਂ ਨਾਲ ਜ਼ੋੜਣ ਵਾਸਤੇ ਜਿਲ੍ਹਾ ਐਥਲੇਟਿਕਸ ਐਸੋਸੀਏਸ਼ਨ ਫਿਰੋਜ਼ਪੁਰ ਵੱਲੋ ਮੀਟਿੰਗ ਬਾਬਾ ਕੁੰਦਨ ਸਿੰਘ ਕਾਲਜ਼ ਮੁਹਾਰ ਵਿਖੇ ਕੀਤੀ ਗਈ ਜਿਸ ਦੀ ਪ੍ਰਧਾਨਗੀ ਜਿਲ੍ਹਾ ਪ੍ਹਧਾਨ ਸੁਰਜੀਤ ਸਿੰਘ ਸਿੱਧੂ ਨੇ ਕੀਤੀ ਮੀਟਿੰਗ ਵਿਚ ਨੋਜਵਾਨਾ ਦੇ ਜਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਉਣ ਸਬੰਧੀ ਪਾਸ ਕੀਤੇ ਗਏ ਮਤੇ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਦਿਆ ਜਿਲ੍ਹਾ ਜਰਨਲ ਸਕੱਤਰ ਮਨਜੀਤ ਸਿੰਘ ਨੇ ਦੱਸਿਆ ਕਿ 21 ਦਸਬੰਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਪਿੰਡ ਝੋਕ ਹਰੀ ਹਰ ਵਿਖੇ ਸਰਕਾਰੀ ਹਾਈ ਸਕੂਲ ਨਾਲ ਖੇਡ ਸਟੇਡੀਅਮ ਅੰਦਰ ਸਵਰਗਵਾਸੀ ਸ: ਹਰੀ ਸਿੰਘ ਸਾਬਕਾ ਸਰੰਪਚ ਮਾਤਾ ਨਛੱਤਰ ਕੋਰ ਸੰਧੂ ਦੀ ਯਾਦ ਨੂੰ ਸਮਰਪਿਤ ਐਥਲੈੇਟਿਕਸ ਮੁਕਾਬਲੇ ਕਰਵਾਏ ਜਾਂਣਗੇ ਜਿਸ ਵਿਚ ਅੰਦਰ 14 ਸਾਲ ਲੜਕੇੇ ਅਤੇ ਲੜਕੀਆਂ ਦੇ 60 ਮੀਟਰ ਦੋੜ 600 ਮੀਟਰ ਦੋੜ ਲੰਮੀ ਛਾਲ, ਗੋਲਾ ਸੁੱਟਣ ਮੁਕਾਬਲੇ, ਅੰਡਰ 18 ਸਾਲ ਲੜਕੇ ਲੜਕੀਆਂ 100 ਮੀਟਰ,200 ਮੀਟਰ,400 ਮੀਟਰ,1000 ਮੀਟਰ ਦੋੜ ਲੰਮੀ ਛਾਲ ਗੋਲਾ ਸੁੱਟਣ ਦੇ ਮੁਕਾਬਲੇ, ਅੰਡਰ 20 ਸਾਲ ਲੜਕੇ ਲੜਕੀਆਂ ਦੇ 100 ਮੀਟਰ ਦੋੜ,200 ਮੀਟ, 400 ਮੀਟਰ, 800 ਮੀਟਰ, 1500 ਮੀਟਰ ਦੋੜਾ, ਲੰਮੀ ਛਾਲ ਗੋਲਾ ਸੁੱਟਣ ਦੇ ਮੁਕਾਬਲੇ ਕਰਵਾਏ ਜਾਂਣਗੇ। ਉਹਨਾ ਦੱਸਆ ਕਿ ਖੇਡਾਂ ਵਿਚ ਭਾਗ ਲੇਣ ਵਾਲੇ ਖਿਡਾਰੀ ਆਪਣੇ ਨਾਲ ਜਨਮ ਸਬੂਤ ਦਾ ਸਾਰਟੀਫਿਕੇਟ ਜਰੂਰ ਲੈਕੇ ਆਉਣ । ਉਹਨਾ ਦੱਸਆ ਕਿ ਜਿਸ ਈਵੈਂਟ ਵਿਚ ਭਾਗ ਲੇਣ ਵਾਲੇ 4 ਤੋ ਘੱਟ ਖਿਡਾਰੀ ਹੋਣਗੇ ਉਹ ਈਵੈਂਟ ਨਹੀ ਕਰਵਾਇਆ ਜਾਵੇਗਾ।ਉਹਨਾ ਦੱਸਿਆ ਕਿ ਪਰ ਈਵੈਂਟ ਖਿਡਾਰੀ ਤੋ 50 ਰੁਪਏ ਐਂਟਰੀ ਫੀਸ ਲਈ ਜਾਵੇਗੀ ਅਤੇ ਜੇਤੂ ਖਿਡਾਰੀਆਂ ਨੂੰ ਮੈਡਲਾਂ ਅਤੇ ਨਕਦ ਵਾਜਬ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਹਨਾ ਦੱਸਿਆ ਕਿ ਖਿਡਾਰੀਆਂ ਲਈ ਲੰਗਰ ਦਾ ਵਿਸੇ਼ਸ਼ ਪ੍ਰਬੰਧ ਹੋਵੇਗਾ, ਇਸ ਮੋਕੇ ਉਹਨਾਂ ਨਾਲ ਸਰਬਜੀਤ ਸਿੰਘ ਬੋਬੀ ਬਾਠ, ਗੁਰਨਾਮ ਸਿੰਘ, ਅਕਸ਼ ਕੁਮਾਰ, ਪ੍ਰਗਟ ਸਿੰਘ, ਸੁਦੇਸ਼ ਕੁਮਾਰ ਸ਼ਰਮਾਂ, ਜਤਿੰਦਰ ਸਿੰਘ ਅਸ਼ਵਨੀ ਸ਼ਰਮਾਂ, ਕਮਲ ਫਿਰੋਜ਼ਸਾ਼ਹ, ਜ਼ਸਵਿੰਦਰ ਸਿੰਘ ਸੰਧੂ, ਹਰਜਿੰਦਰਪਾਲ ਸ਼ਰਮਾਂ, ਹਰਪਿੰਦਰ ਸਿੰਘ ਹੈਪਾ ਪ੍ਰਧਾਨ ਬਾਬਾ ਕਾਲਾ ਮਹਿਰ ਯੂਥ ਕੱਲਬ ਝੋਕ ਹਰੀ ਹਰ, ਜ਼ਸਵੀਰ ਸਿੰਘ ਸੰਧੂ ਪ੍ਰਧਾਨ ਲੰਗਰ ਕਮੇਟੀ ਆਦਿ ਹਾਜਰ ਸਨ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024