ਫਿਰੋਜ਼ਪੁਰ ਪੁਲਿਸ ਵਲੋਂ ਵੱਖ ਵੱਖ ਕੇਸਾਂ ਚ 140 ਬੋਤਲਾਂ ਨਾਜਾਇਜ਼ ਸ਼ਰਾਬ ਕੀਤੀ ਬਰਾਮਦ
- 98 Views
- kakkar.news
- January 9, 2024
- Punjab
ਫਿਰੋਜ਼ਪੁਰ ਪੁਲਿਸ ਵਲੋਂ ਵੱਖ ਵੱਖ ਕੇਸਾਂ ਚ 140 ਬੋਤਲਾਂ ਨਾਜਾਇਜ਼ ਸ਼ਰਾਬ ਕੀਤੀ ਬਰਾਮਦ
ਫਿਰੋਜ਼ਪੁਰ 09 ਜਨਵਰੀ 2024 (ਅਨੁਜ ਕੱਕੜ ਟੀਨੂੰ)
ਐਸ ਐਸ ਪੀ ਫਿਰੋਜ਼ਪੁਰ ਜੀ ਦੇ ਜਿਲ੍ਹਾ ਨਿਰਦੇਸ਼ਾ ਅਨੁਸਾਰ ਅਸਮਾਜਿਕ ਤੱਤਵ ਅਤੇ ਨਕਲੀ ਸ਼ਰਾਬ ਵੇਚਣ ਜਾਂ ਖਰੀਦਣ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਸਦਰ ਫਿਰੋਜ਼ਪੁਰ ਵਲੋਂ ਵੱਖ ਵੱਖ ਕੇਸਾਂ ਦੇ ਤਹਿਤ 140 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ।
ਹੈਡ ਕਾਂਸਟੇਬਲ ਦੇ ਦੱਸਣ ਮੁਤਾਬਿਕ ਉਹ ਅਤੇ ਓਹਨਾ ਦੀ ਪੁਲਿਸ ਪਾਰਟੀ ਨੂੰ ਇਕ ਇਤੇਲਾਹ ਮਿਲੀ ਕੇ ਕੁੱਜ ਵਿਅਕਤੀ ਨਾਜਾਇਜ਼ ਸ਼ਰਾਬ ਅਤੇ ਲਾਹਣ ਕੱਢਣ-ਵੇਚਣ ਦੇ ਆਦਿ ਹਨ ਅਤੇ ਇਸ ਸਮੇ ਬਸਤੀ ਨਿਜ਼ਾਮਦੀਨ ਵਿਖੇ ਨਾਜਾਇਜ਼ ਸ਼ਰਾਬ ਕਸੀਦ ਕਰ ਰਹੇ ਹਨ ਅਤੇ ਜੇ ਕਰ ਓਹਨਾ ਪਰ ਰੇਡ ਕਰੀ ਜਾਏ ਤਾ ਉਹ ਕਾਬੂ ਆ ਸਕਦੇ ਹਨ । ਜਦ ਪੁਲਿਸ ਸਮੂਹ ਵਲੋਂ ਉਕਤ ਜਗ੍ਹਾ ਤੇ ਜਾ ਕੇ ਰੇਡ ਕੀਤੀ ਗਈ ਤੇ ਪੁਲਿਸ ਨੇ ਉਸ ਪਾਸੋ 50 ਬੋਤਲਾ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਅਤੇ ਰਾਕੇਸ਼ ਉਰਫ ਕਾਲੂ ਪੁੱਤਰ ਮਿੱਠੂ ਰਾਮ ਨੂੰ ਗਿਰਫ਼ਤਾਰ ਕਰ ਉਸ ਪਰ EXCISE ਐਕਟ ਦੀਆ ਅਲਗ ਅਲਗ ਧਾਰਾਵਾਂ ਦੇ ਤਹਿਤ ਪਰਚਾ ਦਰਜ ਕਰ ਲਿਆ ਹੈ ।।
ਦੂਜੇ ਪਾਸੇ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਵਲੋਂ ਜਦੋ ਸ਼ੱਕੀ ਪੁਰਸ਼ਾ ਦੇ ਸੰਬਧ ਵਿਚ ਜੱਲੋ ਕੇ ਮੋੜ ਵਿਖੇ ਚੈਕਿੰਗ ਕਰ ਰਹੇ ਸਨ ਤਾ ਮੁਖਬਰ ਪਾਸੋ ਇਤਲਾਹ ਮਿਲਣ ਤੇ ਜਦ ਉਕਤ ਜਗ੍ਹਾ ਤੇ ਰੇਡ ਕੀਤੀ ਗਈ ਤਾ ਆਰੋਪੀ ਆਪਣਾ ਸਾਰਾ ਸਮਾਨ ਛੱਡ ਕੇ ਫਰਾਰ ਹੋ ਗਿਆ , ਪੁਲਿਸ ਨੇ ਇਸ ਜਗ੍ਹਾ ਤੋਂ 90 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 3 ਚਰਵੇ ਅਤੇ 3 drum ਲੋਹੇ ਦੇ ਬਰਾਮਦ ਕੀਤੇ ।ਪੁਲਿਸ ਨੇ ਅਮਰਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਝੁੱਗੇ ਛੀਨੇ ਵਾਲਾ ਖਿਲਾਫ Execise Act ਦੀਆ ਧਾਰਾਵਾਂ ਦੇ ਤਹਿਤ ਪਰਚਾ ਦਰਜ ਕਰ ਲਿੱਤਾ ਹੈ ।



- October 15, 2025