ਫਿਰੋਜ਼ਪੁਰ ਚੋ ਲਾਪਤਾ ਹੋਈਆਂ 3 ਨਾਬਾਲਿਗ ਕੁੜੀਆਂ , ਪੁਲਿਸ ਭਾਲ ਚ ਜੁਟੀ
- 838 Views
- kakkar.news
- January 23, 2024
- Crime Punjab
ਫਿਰੋਜ਼ਪੁਰ ਚੋ ਲਾਪਤਾ ਹੋਈਆਂ 3 ਨਾਬਾਲਿਗ ਕੁੜੀਆਂ , ਪੁਲਿਸ ਭਾਲ ਚ ਜੁਟੀ
ਫਿਰੋਜ਼ਪੁਰ 23 ਜਨਵਰੀ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੀ ਬਸਤੀ ਗੋਲਬਾਗ ਤੋਂ 20 ਜਨਵਰੀ ਤੋਂ 3 ਲੜਕੀਆਂ ਦੇ ਲਾਪਤਾ ਹੋ ਜਾਨ ਦੀ ਖਬਰ ਸਾਮਣੇ ਆਈ ਹੈ , ਜਿਸ ਦਾ ਹਜੇ ਤਕ ਕੋਈ ਸੁਰਾਗ ਨਹੀਂ ਲੱਗਾ ਹੈ ਅਤੇ ਇਸ ਦੌਰਾਨ ਪੁਲਿਸ ਨੇ ਆਈ ਪੀ ਸੀ ਦੀ ਧਾਰਾ 346 ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ ।
ਅੱਜ ਕਲ ਦੇ ਮਹਿੰਗਾਈ ਦੇ ਦੋਰ ਵਿਚ ਗਰੀਬ ਮਾਪਿਆਂ ਨੂੰ ਆਪਣੇ ਪਰਿਵਾਰ ਦੇ ਪੇਟ ਨੂੰ ਭਰਨ ਲਈ ਮੇਹਨਤ ਅਤੇ ਮਜ਼ਦੂਰੀਆਂ ਕਰਨੀਆਂ ਪੈਂਦੀਆਂ ਹਨ , ਕਿਉਂਕਿ ਇਹ ਓਹਨਾ ਦਾ ਆਪਣੇ ਪਰਵਾਰ ਲਈ ਪ੍ਰਵਾਰਿਕ ਫਰਜ ਵੀ ਹੈ । ਜਦੋ ਬੱਚੇ ਇਹ ਦੇਖਦੇ ਹਨ ਕੇ ਸਾਡੇ ਮਾਪੇ ਸਾਡੇ ਲਈ ਮਿਹਨਤਾਂ ਅਤੇ ਮਜ਼ਦੂਰੀਆਂ ਕਰਕੇ ਸਾਡਾ ਪੇਟ ਭਰ ਰਹੇ ਹਨ ਤਾਂ ਉਹ ਵੀ
ਛੋਟੀ ਉਮਰੇ ਓਹਨਾ ਦੇ ਕੰਮ ਚ ਹੱਥ ਵੰਡਾਉਣ ਲਈ ਓਹਨਾ ਨਾਲ ਮੇਹਨਤ ਕਰਨੀ ਸ਼ੁਰੂ ਕਰ ਦੇਂਦੇ ਹਨ । ਇੱਦਾ ਦੇ ਹੀ ਕਈ ਪਰਿਵਾਰ ਸੋਕੜ ਨਹਿਰ ਬਸਤੀ ਗੋਲਬਾਗ ਦੇ ਵਿਚ ਹਨ ਜੋ ਕੇ ਆਪ ਅਤੇ ਓਹਨਾ ਦੇ ਬੱਚੇ -ਬੱਚਿਆਂ ਕਬਾੜ ਚੁੱਕਣ ਦਾ ਕੰਮ ਕਰਦੇ ਹਨ ਅਤੇ ਕਬਾੜ ਚੁੱਕ ਕੇ ਉਸਨੂੰ ਵੇਚ ਕੇ ਆਪਣਾ ਪੇਟ ਭਰਦੇ ਹਨ। ਹਰ ਰੋਜ਼ ਦੀ ਤਰ੍ਹਾਂ ਜਦ ਇਹ ਬੱਚਿਆਂ ਘਰੋਂ ਸੁਭਾ ਕਬਾੜ ਚੁੱਕਣ ਘਰੋਂ ਗਇਆ ਤੇ ਸ਼ਾਮ ਨੂੰ ਘਰ ਵਾਪਿਸ ਨਹੀਂ ਆਇਆ ਤਾਂ ਆਪ ਵੀ ਬਹੁਤ ਭਾਲ ਕੀਤੀ ਪਰ ਜਦ ਕੁੱਜ ਨਾ ਹੱਥ ਲੱਗਿਆ ਤਾਂ ਘਰ ਦੀਆਂ ਨੇ ਪੁਲਿਸ ਦੀ ਵੀ ਸਹਾਇਤਾ ਮੰਗੀ।
ਮਾਮਲਾ ਫਿਰੋਜ਼ਪੁਰ ਸ਼ਹਿਰ ਦੀ ਸੋਕੜ ਨਹਿਰ ਬਸਤੀ ਗੋਲਬਾਗ ਦਾ ਹੈ , ਜਿਥੋਂ ਪਿਛਲੇ 3 ਦਿਨਾਂ ਤੋਂ ਅਲੱਗ -ਅਲੱਗ ਪਰਿਵਾਰਾਂ ਦੀਆ 3 ਨਾਬਾਲਿਗ ਲੜਕੀਆਂ ਦੇ ਇਕ ਦੱਮ ਗੁੱਮ ਹੋ ਜਾਨ ਦਾ ਹੈ। ਘਨੋਰਾ ਪੁੱਤਰ ਮਦਨ ਵਾਸੀ ਸੋਕੜ ਨਹਿਰ ਬਸਤੀ ਗੋਲਬਾਗ ਵਲੋਂ ਦੱਸਣ ਮੁਤਾਬਿਕ ਉਸਦੇ ਪਰਿਵਾਰ ਚ ਉਸਦੇ ਕੁੱਲ 08 ਬੱਚੇ ਹਨ ਜਿੰਨਾ ਚੋ 6 ਲੜਕੀਆਂ ਅਤੇ 2 ਲੜਕੇ ਹਨ । ਜੋ ਕੇ ਕਬਾੜ ਚੁੱਕਣ ਦਾ ਕੰਮ ਕਰਦੇ ਹਨ ।ਹਰ ਰੋਜ਼ ਦੀ ਤਰ੍ਹਾਂ ਉਸਦੀ ਲੜਕੀ ਜੋ ਕੇ ਨਾਬਾਲਿਗ ਹੈ ,ਜਿਸਦੀ ਉਮਰ 14 ਸਾਲ ਹੈ ਆਪਣੀਆਂ 2 ਸਾਥਣਾਂ ਨਾਲ 20 /01 / 2024 ਨੂੰ ਘਰੋਂ ਕਬਾੜ ਚੁੱਕਣ ਲਈ ਘਰੋਂ ਗਈ ਪਰ ਵਾਪਿਸ ਘਰ ਨਹੀਂ ਪਰਤੀ। ਜਦ ਘਨੋਰਾ ਨੇ ਆਪਣੀ ਕੁੜੀ ਦੀਆਂ ਦੋਵੇਂ ਸਾਥਣਾਂ ਦੇ ਘਰ ਜਾ ਕੇ ਪੁੱਛਿਆ ਤਾ ਓਹਨਾ ਦੀਆਂ ਬੱਚਿਆਂ ਵੀ ਘਰ ਵਾਪਿਸ ਨਹੀਂ ਸਨ ਆਇਆ । ਜਿਨ੍ਹਾਂ ਵਿੱਚੋ ਇਕ ਬੱਚੀ ਓਹਨਾ ਦੇ ਗੁਵਾਂਡੋ ਮਨੋਜ ਪੁੱਤਰ ਕਮਲੇਸ਼ੀ ਦੀ ਹੈ, ਅਤੇ ਉਸਦੀ ਦੀ ਉਮਰ 15 ਸਾਲਾ (ਨਾਬਾਲਿਗ)ਹੈ। ਅਤੇ ਦੂਜੀ ਬੱਚੀ ਵੀ ਨਾਬਾਲਿਗ ਹੈ , ਇਹਨਾਂ ਦੇ ਗਵਾਂਢੀ ਅਰੂਣ ਮੁਖਿਆ ਪੁੱਤਰ ਸਿਬੂ ਮੁਖਿਆ ਦੀ ਹੈ , ਜਿਸਦੀ ਉਮਰ 12 ਸਾਲਾ ਹੈ , ਜੋ ਕੇ ਘਰ ਵਾਪਿਸ ਨਹੀਂ ਪਰਤੀ। ਘਰ ਦਿਆਂ ਦੇ ਦਸਣ ਮੁਤਾਬਿਕ ਬੱਚੇ ਰੋਜ਼ 5 ਵਜੇ ਜਾਂ 6 ਵਜੇ ਤਕ ਘਰ ਵਾਪਿਸ ਆ ਜਾਂਦੇ ਸਨ , ਪਰ 20 ਜਨਵਰੀ ਨੂੰ ਸ਼ਾਮ ਜੱਦ ਰਾਤ ਚ ਤਬਦੀਲ ਹੋ ਗਈ ਪਰ ਬੱਚੇ ਘਰ ਵਾਪਿਸ ਨਾ ਆਏ ਤਾ ਘਰ ਦੀਆਂ ਨੂੰ ਚਿੰਤਾ ਹੋਣੀ ਸ਼ੁਰੂ ਹੋ ਗਈ ਅਤੇ ਓਹਨਾ ਨੇ ਬੱਚਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ । ਪਹਿਲਾ ਓਹਨਾ ਆਪਣੇ ਰਿਸ਼ਤੇਦਾਰਾਂ ਵੱਲ ਜਾ ਕ ਦੇਖਿਆ ਫਿਰ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ਵੱਲ ਵੀ ਜਾ ਕੇ ਦੇਖਿਆ ਅਤੇ ਕਈ ਜਗ੍ਹਾ ਦੇ CCTV ਕੈਮਰੇ ਵੀ ਚੈੱਕ ਕੀਤੇ ਪਰ ਓਹਨਾ ਦੀਆਂ ਭਾਲ ਕਰਨ ਤੇ ਉਹ ਨਹੀਂ ਮਿਲੀਆਂ ।
ਭਾਲ ਕਰਨ ਤੋਂ ਬਾਅਦ ਜਦ ਬੱਚਿਆਂ ਨਹੀਂ ਮਿਲੀਆਂ ਤਾਂ ਬੱਚਿਆਂ ਦੇ ਮਾਪਿਆਂ ਨੇ ਥਾਣਾ ਸਿਟੀ ਫਿਰੋਜ਼ਪੁਰ ਚ ਜਾ ਕੇ ਦਰਖ਼ਾਸਤ ਦਿੱਤੀ ਅਤੇ ਪੁਲਿਸ ਨੇ ਘਨੋਰਾ ਪੁੱਤਰ ਮਦਨ ਵਲੋਂ ਦਿੱਤੀ ਸ਼ਿਕਾਇਤ ਦੇ ਅਧਾਰ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024