ਛੱਪੜ ਵਿਚ ਡਿੱਗਣ ਕਾਰਨ 10 ਸਾਲਾ ਬੱਚੇ ਦੀ ਮੌਤ
- 96 Views
- kakkar.news
- January 22, 2024
- Punjab
ਛੱਪੜ ਵਿਚ ਡਿੱਗਣ ਕਾਰਨ 10 ਸਾਲਾ ਬੱਚੇ ਦੀ ਮੌਤ
ਫਿਰੋਜ਼ਪੁਰ 22 ਜਨਵਰੀ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਵਿਚ ਅੱਜ ਤੜਕਸਾਰ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਕਰਕੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਮਿਲੀ ਜਾਣਕਾਰੀ ਅਨੁਸਾਰ ਛੋਟੇ-ਛੋਟੇ ਬੱਚੇ ਖੇਡ ਰਹੇ ਸਨ ਅਤੇ ਇਕ ਬੱਚਾ ਜਦ ਗੇਂਦ ਚੁੱਕਣ ਲਈ ਛੱਪੜ ਕਿਨਾਰੇ ਗਿਆ ਤਾਂ ਉਹ ਪੈਰ ਫਿਸਲਣ ਕਾਰਨ ਛੱਪੜ ਵਿਚ ਡਿੱਗ ਗਿਆ ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਫਿਰੋਜ਼ਪੁਰ ਦੇ ਪਿੰਡ ਛੀਂਬਾ ਹਾਜੀ ਦੀ ਹੈ, ਜਿਸ ਦੇ ਛੱਪੜ ਵਿਚ ਡਿੱਗਣ ਕਾਰਨ 10 ਸਾਲਾ ਬੱਚੇ ਦੀ ਮੌਤ ਹੋ ਗਈ। ਮੌਕੇ ਦੀ ਇਕ ਸੀ. ਸੀ. ਟੀ. ਵੀ. ਵੀ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਚੇ ਦੀ ਦਾਦੀ ਮਾਇਆ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਅੱਗੇ ਇਕ ਛੱਪੜ ਪੁੱਟਿਆ ਹੋਇਆ ਸੀ ਅਤੇ ਬੱਚੇ ਖੇਡ ਰਹੇ ਸਨ। ਖੇਡਦਿਆਂ-ਖੇਡਦਿਆਂ ਉਸਦਾ 10 ਸਾਲਾ ਪੋਤਰਾ ਵਿਸੂ ਜਦ ਗੇਂਦ ਚੁੱਕਣ ਲਈ ਗਿਆ ਤਾਂ ਉਹ ਛੱਪੜ ਵਿਚ ਡਿੱਗ ਗਿਆ ਜਿਸਨੂੰ ਬਾਹਰ ਕੱਢਣ ਦੀ ਬੜੀ ਕੋਸ਼ਿਸ਼ ਕੀਤੀ ਗਈ ਪਰ ਜਦ ਤੱਕ ਉਸਨੂੰ ਬਾਹਰ ਕੱਢਿਆ ਗਿਆ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਪਰਿਵਾਰ ਨੇ ਦੱਸਿਆ ਕਿ ਇਹ ਟੋਆ ਪਿਛਲੇ ਡੇਢ ਮਹੀਨੇ ਤੋਂ ਪੁੱਟਿਆ ਹੋਇਆ ਹੈ ਜਿਸ ਨੂੰ ਬੰਦ ਕਰਨ ਲਈ ਉਹ ਕਈ ਵਾਰ ਪੰਚਾਇਤ ਨੂੰ ਆਖ ਚੁੱਕੇ ਹਨ। ਉਨ੍ਹਾਂ ਕਈ ਵਾਰ ਅਪੀਲ ਕੀਤੀ ਕਿ ਇਹ ਛੱਪੜ ਪੰਚਾਇਤੀ ਜ਼ਮੀਨ ਵਿਚ ਕੱਢਿਆ ਜਾਵੇ ਜਾਂ ਇਸ ਦੀ ਚਾਰ ਦੀਵਾਰੀ ਕੀਤੀ ਜਾਵੇ ਪਰ ਕਿਸੇ ਨੇ ਵੀ ਉਨ੍ਹਾਂ ਦੀ ਇਕ ਨਹੀਂ ਸੁਣੀ ਜਿਸਦਾ ਨਤੀਜਾ ਸਭ ਦੇ ਸਾਹਮਣੇ ਹੈ। ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024