ਕੇਂਦਰੀ ਜੇਲ ਫਿਰੋਜ਼ਪੁਰ ਚ ਸੁੱਟੇ 11 ਪੈਕੇਟਾਂ ਚੋ ਬਰਾਮਦ ਹੋਏ ਮੋਬਾਈਲ, ਡਾਟਾ ਕੇਬਲ , ਨਸ਼ੀਲੇ ਪਦਾਰਥ ਅਤੇ ਪਾਬੰਦੀਸ਼ੁਦਾ ਸਮਾਨ
- 90 Views
- kakkar.news
- January 25, 2024
- Crime Punjab
ਕੇਂਦਰੀ ਜੇਲ ਫਿਰੋਜ਼ਪੁਰ ਚ ਸੁੱਟੇ 11 ਪੈਕੇਟਾਂ ਚੋ ਬਰਾਮਦ ਹੋਏ ਮੋਬਾਈਲ, ਡਾਟਾ ਕੇਬਲ , ਨਸ਼ੀਲੇ ਪਦਾਰਥ ਅਤੇ ਪਾਬੰਦੀਸ਼ੁਦਾ ਸਮਾਨ
ਫਿਰੋਜ਼ਪੁਰ 25ਜਨਵਰੀ 2024 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਦੀ ਕੇਂਦਰੀ ਜੇਲ ਚੋ ਮੋਬਾਈਲ ਜਾ ਨਸ਼ੀਲੇ ਪਦਾਰਥਾ ਅਤੇ ਪਾਬੰਦੀਸ਼ੁਦਾ ਸਮਾਨ ਦਾ ਮਿਲਣਾ ਨਿਰੰਤਰ ਜਾਰੀ ਹੈ । ਅਣਪਛਾਤੇ ਵਿਅਕਤੀਆਂ ਵਲੋਂ ਬਾਹਰੋਂ ਥਰੋ ਕਰਕੇ ਜੇਲ ਅੰਦਰ ਪੈਕੇਟ ਸੁੱਟਣ ਦਾ ਕੰਮ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਜੇ ਕਰ ਗੱਲ ਕਰੀਏ ਸ਼ਰਾਰਤੀ ਅਨਸਰਾਂ ਦੀ ਤਾ ਇਹਨਾਂ ਦੇ ਹੋਂਸਲੇ ਇਹਨੇ ਬੁਲੰਦ ਹਨ ਕੇ ਜੇਲ ਦੀਆਂ ਉੱਚੀਆਂ ਉੱਚੀਆਂ ਦੀਵਾਰਾਂ ਵੀ ਇਹਨਾਂ ਅੱਗੇ ਬੋਨਿਆ ਸਾਬਿਤ ਹੋ ਰਹੀਆਂ ਹਨ ।ਇਹਨਾਂ ਵਲੋਂ ਕੋਈ ਇਕ ਯਾ ਦੋ ਨਹੀਂ ਸਗੋਂ 11 ਪੈਕੇਟ ਜੇਲ ਦੇ ਅੰਦਰ ਸੁੱਟੇ ਜਾਨ ਦੀ ਖ਼ਬਰ ਸਾਮਣੇ ਆਈ ਹੈ। ਜਿਸ ਵਿੱਚੋ ਨਸ਼ੀਲੇ ਪਦਾਰਥਾਂ ਦੀ ਇਕ ਵੱਡੀ ਖੇਪ ਬਰਾਮਦ ਹੋਈ ਹੈ ।ਜੇ ਕਰ ਗੱਲ ਕਰੀਏ ਤਾਂ ਇਸ ਸਾਲ ਦੇ ਪਹਿਲੇ ਮਹੀਨੇ ਚ ਜੋ ਕੀ ਹਜੇ ਪੂਰਾ ਵੀ ਨਹੀਂ ਹੋਇਆ ਕੁੱਜ ਦਿੰਨ ਬਾਕੀ ਹੈ ਤਾਂ ਇਸ ਮਹੀਨੇ ਚ 24 ਦਿਨਾਂ ਚ 57 ਤੋਂ ਵੱਧ ਮੋਬਾਈਲ ਫੋਨ ਜੇਲ ਪ੍ਰਸ਼ਾਂਸਨ ਵਲੋਂ ਬਰਾਮਦ ਕੀਤੇ ਜਾ ਚੁੱਕੇ ਹਨ , ਅਤੇ ਜੇ ਕਰ ਗੱਲ ਕਰੀਏ ਤਾ ਪਿਛਲੇ ਸਾਲ ਦਸੰਬਰ 2023 ਤੱਕ ਮੋਬਾਈਲ ਫੋਨਾਂ ਦੀ ਗਿਣਤੀ 510 ਤੋਂ ਉਪਰ ਸੀ ।
ਤਫਤੀਸ਼ ਅਫਸਰ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਫਿਰੋਜ਼ਪੁਰ ਸਿਟੀ ਨੂੰ ਪੱਤਰ ਨੰਬਰ 6790 ਚ ਨਿਰਮਲਜੀਤ ਸਹਾਇਕ ਸੁਰਡੈਂਟ ਕੇਂਦਰੀ ਜੇਲ ਵਲੋਂ ਦੱਸੀਆਂ ਗਿਆ ਕੇ ਉਹ ਅਤੇ ਓਹਨਾ ਦੀ ਪੁਲਿਸ ਕਰਮਚਾਰੀਆਂ ਨੇ 22 ਜਨਵਰੀ 2024 ਨੂੰ ਜਦ ਜੇਲ ਦੀ ਤਲਾਸ਼ੀ ਲਈ ਤਾਂ ਤਲਾਸ਼ੀ ਦੌਰਾਨ ਲੰਗਰ ਦੀ ਬੈਰਕ ਨੰਬਰ 2 ਬੈਕਸਾਈਡ ਖਾਲੀ ਜਗ੍ਹਾ ਚ ਲਕੋ ਕੇ ਰੱਖੇ 2 ਮੋਬਾਈਲ ਫੋਨ ਜਿਨ੍ਹਾਂ ਵਿੱਚੋ ਇਕ ਟੱਚ ਸਕਰੀਨ ਰੰਗ ਕਲਾ ਮਾਰਕਾ ਓਪੋ ਬਿਨਾ ਸਿੰਮ ਕਾਰਡ ਅਤੇ ਇਕ ਨੋਕੀਆ ਕੀ- ਪੈਡ ਰੰਗ ਕਾਲਾ ਬਿਨਾ ਸਿੰਮ ਕਾਰਡ ਲਵਾਰਿਸ ਬਰਾਮਦ ਕੀਤੇ ਗਏ ਹਨ ।ਮਿਤੀ 23 ਜਨਵਰੀ 2024 ਨੂੰ ਸਵੇਰੇ 7 :00 ਵਜੇ ਜੇਲ ਦੀ ਬਗੀਚੀ ਚ ਕਿਸੇ ਅਣਪਛਾਤੇ ਵਿਅਕਤੀਆਂ ਵਲੋਂ 11 ਪੈਕੇਟ ਥਰੋ ਕਰਕੇ ਸੁੱਟੇ ਗਏ ।ਜਿਨਾਂ ਨੂੰ ਖੋਲ ਕੇ ਚੈੱਕ ਕੀਤਾ ਗਿਆ ਤਾ ਇਸ ਵਿੱਚੋ 280 ਨਸ਼ੀਲੀਆਂ ਜਾਪਦੀਆਂ ਗੋਲੀਆਂ, 103 ਪੁੜੀਆਂ ਤੰਬਾਕੂ , 03 ਡਾਟਾ ਕੇਬਲ,੦੩ ਹੈਡ ਫੋਨ, 6 ਬੰਡਲ ਬੀੜੀਆ ਅਤੇ 03 ਚਿਲਮਾਂ ਬਰਾਮਦ ਹੋਏ ।
ਥਾਣਾ ਸਿਟੀ ਫਿਰੋਜ਼ਪੁਰ ਵਲੋਂ ਉਕਤ ਸ਼ਿਕਾਇਤ ਦੇ ਅਧਾਰ ਤੇ ਨਾਮਾਲੂਮ ਵਿਅਕਤੀਆਂ ਖਿਲਾਫ PRISON ਐਕਟ ਦੀਆ ਅਲੱਗ ਅਲੱਗ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿੱਤਾ ਗਿਆ ਹੈ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024