ਸਰਕਾਰੀ ਕਾਲਜ ਮੋਹਕਮ ਖਾਂ ਵਿਖੇ ਸਰਬੱਤ ਦੇ ਭਲੇ ਲਈ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ
- kakkar.news
- February 23, 2024
- Education Punjab Religious
ਸਰਕਾਰੀ ਕਾਲਜ ਮੋਹਕਮ ਖਾਂ ਵਿਖੇ ਸਰਬੱਤ ਦੇ ਭਲੇ ਲਈ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ
ਫਿਰੋਜ਼ਪੁਰ 23 ਫਰਵਰੀ 2024(ਅਨੁਜ ਕੱਕੜ ਟੀਨੂੰ)
ਪੰਜਾਬ ਯੂਨੀਵਰਸਿਟੀ ਕੰਸਟੀਚੁਐਂਟ ਕਾਲਜ, ਮੋਹਕਮ-ਖਾਂ-ਵਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਬੱਤ ਦੇ ਭਲੇ ਲਈ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ।
ਇਸ ਮੌਕੇ ਵਿਦਿਆਰਥੀਆਂ ਅਤੇ ਕਾਲਜ ਅਮਲੇ ਤੋਂ ਇਲਾਵਾ ਇਲਾਕੇ ਦੇ ਲੋਕਾਂ ਵਲੋਂ ਹਾਜਰੀ ਭਰੀ। ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ
ਕਾਲਜ ਵਿਦਿਆਰਥੀਆ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾ ਨੂੰ ਨਿਹਾਲ ਕੀਤਾ ਗਿਆ। ਕੀਰਤਨ ਉਪਰੰਤ ਸਮੂਹ ਵਿਦਿਆਰਥੀਆਂ ਸਟਾਫ਼ ਤੇ ਕਾਲਜ ਦੇ ਚੰਗੇਰੇ ਭਵਿੱਖ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਸਮੇਂ ਆਸ-ਪਾਸ ਦੇ ਪਿੰਡਾ ਤੋਂ ਪਹੁੰਚੇ ਪੰਚ-ਸਰਪੰਚ ਅਤੇ ਗੁਰੂ ਘਰ ਦੇ ਸੇਵਾਦਾਰਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਐਨ.ਆਰ.ਸ਼ਰਮਾ ਜੀ ਨੇ ਸਮੂਹ ਸੰਗਤ ਨੂੰ ਜੀ ਆਇਆ ਕਹਿੰਦੇ ਹੋਏ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਹ ਮਰਿਆਦਾ ਕਾਇਮ ਰੱਖਣ ਲਈ ਕਿਹਾ। ਇਸ ਮੋਕੇ ਕਾਲਜ ਦੇ 23 ਵਿਦਿਆਰਥੀਆਂ ਵੱਲੋਂ ਸਹਿਜ-ਪਾਠ ਅਰੰਭ ਕੀਤੀ ਗਏ। ਅੰਤ ਵਿੱਚ ਕੜਾਹ-ਪ੍ਰਸਾਦ ਦੀ ਦੇਗ ਉਪਰੰਤ ਗੁਰੂ ਕੇ ਲੰਗਰ ਅੱਟੁਟ ਵਰਤਿਆ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026