ਪੁਲਿਸ ਵੱਲੋ ਕੁੱਟਮਾਰ ਕਰਨ ਦੇ ਦੋਸ਼ ਚ 4 ਵਿਅਕਤੀਆਂ ਖਿਲਾਫ ਮਾਮਲਾ ਦਰਜ
- 107 Views
- kakkar.news
- March 31, 2024
- Crime Punjab
ਪੁਲਿਸ ਵੱਲੋ ਕੁੱਟਮਾਰ ਕਰਨ ਦੇ ਦੋਸ਼ ਚ 4 ਵਿਅਕਤੀਆਂ ਖਿਲਾਫ ਮਾਮਲਾ ਦਰਜ
ਫ਼ਿਰੋਜ਼ਪੁਰ, 31 ਮਾਰਚ -2024 ( ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੇ ਥਾਣਾ ਸਿਟੀ ਤੋਂ ਇਕ ਮਾਮਲਾ ਸਾਮਣੇ ਆਇਆ ਹੈ ਕਿ ਜਿਸ ਵਿਚ 4 ਵਿਅਕਤੀਆਂ ਵੱਲੋ ਮਿਲ ਕੇ ਇਕ ਵਿਅਕਤੀ ਦੀ ਕੁੱਟਮਾਰ ਕਰ ਉਸਨੂੰ ਜਖਮੀ ਕਰਨ ਦੇ ਦੋਸ਼ ਲਗਾਏ ਗਏ ਹਨ ।
ਮਿਲੀ ਜਾਣਕਾਰੀ ਮੁਤਾਬਿਕ ਸੋਨੂ ਪੁੱਤਰ ਦੌਲਤ ਰਾਮ ਵਾਸੀ ਗੋਲਬਾਗ ਆਪਣੇ ਘਰ ਬੈਠਾ ਖਾਣਾ ਖਾ ਰਿਹਾ ਸੀ ਤਾ ਅਚਾਨਕ ਨਾਲ ਵਾਲੀ ਗਲੀ ਚ ਰੌਲਾ ਪੈਣ ਦੀ ਆਵਾਜ਼ ਸੁਣੀ ਤਾਂ, ਸੋਨੂ ਨੇ ਨਾਲ ਵਾਲੀ ਗਲੀ ਚ ਜਾ ਕੇ ਦੇਖਿਆ ਤਾ ਕੁੱਜ ਵਿਅਕਤੀ ਮਿਲ ਕੇ ਉਸਦੇ ਭਾਣਜੇ ਦੀ ਕੁੱਟਮਾਰ ਕਰ ਰਹੇ ਸਨ ।ਜਦ ਸੋਨੂ ਆਪਣੇ ਭਾਣਜੇ ਨੂੰ ਛਡਾਉਣ ਲਈ ਅੱਗੇ ਹੋਇਆ ਤਾ ਓਹਨਾ ਵਿਅਕਤੀਆਂ ਵੱਲੋ ਮਿੱਲ ਕੇ ਸੋਨੂ ਦੀ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ । ਜਿਸ ਤੋਂ ਸੋਨੂ ਜ਼ਖਮੀ ਹੋ ਗਿਆ ਅਤੇ ਉਸਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਿਲ ਕਰਵਾਇਆ ਗਿਆ । ਸੋਨੂ ਦੇ ਭਾਣਜੇ ਵੰਸ਼ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਓਹਨਾ ਦਾ ਝਗੜਾ ਕਿਸੇ ਪੀਜ਼ੇ ਵਾਲੀ ਦੁਕਾਨ ਤੇ ਹੋਇਆ ਸੀ । ਜਿਸ ਕਰਕੇ ਅੱਜ ਇਹਨਾਂ ਵਿਅਕਤੀਆਂ ਵੱਲੋ ਓਹਨਾ ਦੀ ਕੁੱਟਮਾਰ ਕੀਤੀ ਗਈ ।
ਸਹਾਇਕ ਥਾਣੇਦਾਰ ਗਹਿਣਾ ਰਾਮ ਨੇ ਮੁੱਦਈ ਦੇ ਬਿਆਨਾਂ ਤਹਿਤ ਜਿਉਣ ਪੁੱਤਰ ਸੱਤਾ, ਰੂਪਾ ਪੁੱਤਰ ਜਿਉਣ ਵਾਸੀ ਗੋਲਬਾਗ ਫਿਰੋਜ਼ਪੁਰ ,ਮਨੀ ਪੁੱਤਰ ਮੋੜ ਵਾਸੀ ਕੁਤਬੇ ਵਾਲਾ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਆਈ ਪੀ ਸੀ ਦੀਆਂ ਅਲੱਗ ਅਲੱਗ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿੱਤਾ ਗਿਆ ਹੈ ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026