ਫਿਰੋਜ਼ਪੁਰ ਪੁਲਿਸ ਵਲੋਂ ਫਿਰੋਜ਼ਪੁਰ ਛਾਵਣੀ ਦੀ ਦੁਕਾਨ ਤੇ ਲੁੱਟ ਨੂੰ ਅੰਜਾਮ ਦੇਣ ਵਾਲੇ 24 ਘੰਟਿਆਂ ਚ ਕੀਤੇ ਕਾਬੂ
- 356 Views
- kakkar.news
- February 23, 2024
- Crime Punjab
ਫਿਰੋਜ਼ਪੁਰ ਪੁਲਿਸ ਵਲੋਂ ਫਿਰੋਜ਼ਪੁਰ ਛਾਵਣੀ ਦੀ ਦੁਕਾਨ ਤੇ ਲੁੱਟ ਨੂੰ ਅੰਜਾਮ ਦੇਣ ਵਾਲੇ 24 ਘੰਟਿਆਂ ਚ ਕੀਤੇ ਕਾਬੂ
ਫਿਰੋਜ਼ਪੁਰ 23 ਫਰਵਰੀ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਪੁਲਿਸ ਵਲੋਂ ਚੁਸਤੀ ਅਤੇ ਫੁਰਤੀ ਦੀ ਮਿਸਾਲ ਪੇਸ਼ ਕਰਦਿਆਂ ਹੋਇਆ 22 ਜਨਵਰੀ ਦੀ ਰਾਤ ਇਕ ਕਰਿਆਨੇ ਦੀ ਦੁਕਾਨ ਤੇ ਹੋਈ ਲੁੱਟ ਦੀ ਵਾਰਦਾਤ ਚ ਸ਼ਾਮਿਲ 2 ਵਿਅਕਤੀਆਂ ਨੂੰ ਗਿਰਫ਼ਤਾਰ ਕਰ ਲਿਆ ਹੈ । ਸ੍ਰੀਮਤੀ ਸੋਮਿਆ ਮਿਸ਼ਰਾ, ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ।
ਮਿਤੀ 22-02-2024 ਨੂੰ ਪੁਲਿਸ ਨੂੰ ਫਿਰੋਜਪੁਰ ਕੈਟ ਵਿਖੇ ਕਰਿਆਨੇ ਦੀ ਦੁਕਾਨ ਪਰ ਲੁੱਟ ਖੋਹ ਦੀ ਸੂਚਨਾ ਮਿਲੀ ਸੀ, ਜਿਸ ਤੇ ਮੁਕੱਦਮਾ ਨੰਬਰ 13 ਮਿਤੀ 22-02-2024 ਅ/ਧ 379-ਬੀ,452,506,34 ਭ:ਦ ਅਤੇ 25/27 ਆਰਮਸ ਐਕਟ ਥਾਣਾ ਕੈਟ ਫਿਰੋਜਪੁਰ ਬਰਖਿਲਾਫ ਮੂਲੀ ਅਤੇ 3/4 ਨਾਮਲੂਮ ਵਿਅਕਤੀਆ ਦੇ ਦਰਜ ਰਜਿਸਟਰ ਕਰਕੇ ਦੋਸ਼ੀਆ ਦੀ ਤਾਲਸ਼ ਸ਼ੁਰੂ ਕੀਤੀ ਗਈ ਸੀ।
ਇਸ ਮਾਮਲੇ ਦੇ ਫਰਾਰ ਦੋਸ਼ੀ ਨੂੰ ਕਾਬੂ ਕਰਨ ਲਈ ਸ਼੍ਰੀ ਰਣਧੀਰ ਕੁਮਾਰ, ਆਈ.ਪੀ.ਐੱਸ., ਕਪਤਾਨ ਪੁਲਿਸ (ਇੰਨ:), ਫਿਰੋਜ਼ਪੁਰ, ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾ ਕੇ ਵਿਸ਼ੇਸ਼ ਉਪਰਾਲੇ ਵਿੱਢੇ ਗਏ, ਜਿਸ ਦੇ ਚੱਲਦਿਆ ਭਰੋਸੇਯੋਗ ਵਸੀਲਿਆ ਤੋਂ ਮਿਲੀ ਜਾਣਕਾਰੀ ਅਤੇ ਟੈਕਨਿਕਲ ਸੋਰਸਾਂ ਦੀ ਮਦਦ ਨਾਲ ਅੱਜ ਮਿਤੀ 23.02.2024 ਨੂੰ ਇਸ ਵਾਰਦਾਤ ਵਿੱਚ ਸ਼ਾਮਲ ਦੋਸ਼ੀ ਦਿਵਿਆਸ਼ੂ ਅਰੋੜਾ ਉਰਫ ਗੁੱਗਾ ਪੁੱਤਰ ਰਕੇਸ਼ ਕੁਮਾਰ ਵਾਸੀ ਇੰਦਰਾ ਕਲੋਨੀ ਫਿਰੋਜਪੁਰ ਛਾਉਣੀ ਅਤੇ ਸੈਮ ਪੁੱਤਰ ਜੌਰਜ ਵਾਸੀ ਇੰਦਰਾ ਕਲੋਨੀ ਫਿਰੋਜਪੁਰ ਛਾਉਣੀ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਏਗਾ ਅਤੇ ਪੁੱਛ-ਪੜਤਾਲ ਦੌਰਾਨ ਹੋਰ ਸੁਰਾਗ ਲੱਗਣ ਦੀ ਸੰਭਾਵਨਾ ਹੈ। ਜਦਕਿ ਦੋਸ਼ੀ ਮੁਲੀ ਅਤੇ ਉਸਦੇ 01 ਨਾਮਲੂਮ ਸਾਥੀ ਦੀ ਤਲਾਸ਼ ਜ਼ਾਰੀ ਹੈ।


