Punjab

- kakkar.news
- July 30, 2025
ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਸਿਵਲ ਹਸਪਤਾਲ਼ ਵਿਖੇ ਬਾਲ ਰੋਗ ਕਾਰਡੀਅਕ ਮਸ਼ੀਨ ਦਾ ਉਦਘਾਟਨ
ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਸਿਵਲ ਹਸਪਤਾਲ਼ ਵਿਖੇ ਬਾਲ ਰੋਗ ਕਾਰਡੀਅਕ ਮਸ਼ੀਨ ਦਾ ਉਦਘਾਟਨ ਫ਼ਿਰੋਜ਼ਪੁਰ, 30 ਜੁਲਾਈ 2025 (ਸਿਟੀਜ਼ਨਜ਼ ਵੋਇਸ) ਜ਼ਿਲ੍ਹਾ ਫ਼ਿਰੋਜ਼ਪੁਰ ਦੇ ਨਿਵਾਸੀਆਂ ਨੂੰ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਹੇਠ ਅੱਜ ਇੱਕ ਹੋਰ ਕ੍ਰਾਂਤੀਕਾਰੀ ਕਦਮ ਚੁੱਕਦਿਆਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਬਾਲ ਰੋਗ ਕਾਰਡੀਅਕ ਮਸ਼ੀਨ ਦਾ ਉਦਘਾਟਨ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਵਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਇਸ ਮੌਕੇ ਚਾਈਲਡ ਹਾਰਟ ਫਾਊਂਡੇਸ਼ਨ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਵਿੱਚ ਜਮਾਂਦਰੂ ਦਿਲ ਦੀਆਂ ਬਿਮਾਰੀਆਂ ਦੀ ਜਾਂਚ ਕਰਵਾਉਣ ਲਈ ਪਹਿਲਾਂ ਮੈਡੀਕਲ ਕਾਲਜ ਫ਼ਰੀਦਕੋਟ ਜਾਣਾ ਪੈਂਦਾ ਸੀ ਜਾਂ ਨਿੱਜੀ ਹੱਸਪਤਾਲਾਂ ਵਿੱਚ ਮੋਟੀ ਰਕਮ ਖ਼ਰਚ ਕਰਕੇ ਜਾਂਚ ਕਰਵਾਉਣੀ ਪੈਂਦੀ ਸੀ। ਹੁਣ ਫ਼ਿਰੋਜ਼ਪੁਰ ਦੇ ਵਸਨੀਕਾਂ ਨੂੰ ਬੱਚਿਆਂ ਦੇ ਦਿਲ ਦੀ ਬਿਮਾਰੀ ਦੀ ਜਾਂਚ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿਖ਼ੇ ਹੀ ਬਿਲਕੁੱਲ ਮੁੱਫਤ ਸਿਹਤ ਸਹੂਲਤ ਉਪਲੱਬਧ ਹੋਵੇਗੀ। ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜਵਿੰਦਰ ਕੌਰ ਅਤੇ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਮੀਨਾਕਸ਼ੀ ਅਬਰੋਲ ਨੇ ਦੱਸਿਆ ਕਿ ਗ਼ੈਰ-ਸਰਕਾਰੀ ਸੰਸਥਾ ਚਾਈਲਡ ਹਾਰਟ ਫਾਊਂਡੇਸ਼ਨ ਵੱਲੋਂ ਸਿਵਲ ਹਸਪਤਾਲ ਵਿਖੇ ਬਾਲ ਰੋਗ ਕਾਰਡੀਅਕ ਸੈਂਟਰ ਦੀ ਅਤਿ ਆਧੁਨਿਕ ਕਾਰਡੀਅਕ ਮਸ਼ੀਨ ਲਗਾਈ ਗਈ ਹੈ। ਇਹ ਆਧੁਨਿਕ ਮਸ਼ੀਨ ਬੱਚਿਆਂ ਵਿੱਚ ਦਿਲ ਦੀ ਬਿਮਾਰੀ ਦੇ ਸ਼ੱਕੀ ਲੱਛਣਾਂ ਦੀ ਜਾਂਚ ਕਰਨ ਵਿੱਚ ਬਹੁਤ ਸਹਾਈ ਹੋਵੇਗੀ। ਚਾਈਲਡ ਹਾਰਟ ਫਾਊਂਡੇਸ਼ਨ ਦੇ ਚੀਫ਼ ਓਪਰੇਟਿੰਗ ਅਫ਼ਸਰ ਸੁਨੀਤਾ ਹਰਕਰ ਸ਼ਾਲਾ ਨੇ ਦੱਸਿਆ ਕਿ ਇਹ ਅਤਿ ਆਧੁਨਿਕ ਮਸ਼ੀਨ ਡੀ ਜੀ ਐਮ (ਐਚ.ਆਰ.) ਮਿਸਟਰ ਫ਼ਰਡੀਨੈਂਡ ਵੱਲੋਂ ਮਾਲੀ ਸਹਿਯੋਗ ਨਾਲ ਲਗਾਈ ਗਈ ਹੈ। ਉਨ੍ਹਾਂ ਦੀ ਫਾਉਂਡੇਸ਼ਨ ਦਾ ਮੱਕਸਦ ਬੱਚਿਆਂ ਨਾਲ ਜੁੜੇ ਰੋਗਾਂ ਅਤੇ ਮੌਤ ਦਰ ਨੂੰ ਘਟਾਉਣ ਅਤੇ ਇਸ ਤਰ੍ਹਾਂ ਬਾਲ ਮੌਤ ਦਰ (ਆਈਐਮਆਰ) ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਬੱਚਿਆਂ ਨੂੰ ਸਮੇਂ ਸਿਰ ਜਾਂਚ ਕਰਕੇ ਇਲਾਜ ਪ੍ਰਦਾਨ ਕਰਨਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮੇਜ਼ ਰਾਮ, ਪੀ.ਏ. ਹਿਮਾਂਸ਼ੂ ਠੱਕਰ, ਗੁਰਭੇਜ ਸਿੰਘ, ਸਕੂਲ ਹੈਲਥ ਨੋਡਲ ਅਫਸਰ ਡਾ. ਹਰਪ੍ਰੀਤ ਕੌਰ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਇਸ਼ਾ, ਡਾ. ਹਰਪ੍ਰੀਤ ਅਤੇ ਡਾ. ਸ਼ਾਇਨਾ, ਡਾ. ਪੰਕਜ ਗੁਪਤਾ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਨੇਹਾ ਭੰਡਾਰੀ, ਸੁਪਰਡੈਂਟ ਪਰਮਵੀਰ ਮੋਂਗਾ, ਪੀ.ਏ. ਟੂ ਸਿਵਲ
- kakkar.news
- July 30, 2025
ਪੰਜਾਬ ਸਰਕਾਰ ਵੱਲੋਂ ਅਗਨੀਵੀਰ ਫੌਜ ਦੀ ਫਿਜ਼ੀਕਲ ਦੀ ਤਿਆਰੀ ਲਈ ਕੈਂਪ ਸ਼ੁਰੂ
ਪੰਜਾਬ ਸਰਕਾਰ ਵੱਲੋਂ ਅਗਨੀਵੀਰ ਫੌਜ ਦੀ ਫਿਜ਼ੀਕਲ ਦੀ ਤਿਆਰੀ ਲਈ ਕੈਂਪ ਸ਼ੁਰੂ ਫ਼ਿਰੋਜ਼ਪੁਰ, 30 ਜੁਲਾਈ 2025 (ਸਿਟੀਜ਼ਨਜ਼ ਵੋਇਸ) ਪੰਜਾਬ ਸਰਕਾਰ ਵੱਲੋਂ ਜੋ ਪ੍ਰਾਰਥੀ ਅਗਨੀਵੀਰ ਫੌਜ਼ ਦੀ ਅਪ੍ਰੈਲ 2024 ਮਹੀਨੇ ਵਿੱਚ ਹੋਈ ਲਿਖਤੀ ਪ੍ਰੀਖਿਆ ਵਿੱਚੋਂ ਪਾਸ ਹੋ ਗਏ ਹਨ ਉਨ੍ਹਾਂ ਯੁਵਕਾਂ ਦਾ ਫਿਜ਼ੀਕਲ ਟੈਸਟ 17 ਅਗਸਤ 2025 ਤੋਂ 25 ਅਗਸਤ 2025 ਤੱਕ ਹੋਣਾ ਹੈ। ਉਹਨਾਂ ਪ੍ਰਾਰਥੀਆਂ ਨੂੰ ਮੁਫ਼ਤ ਟ੍ਰੇਨਿੰਗ ਦੇਣ ਹਿੱਤ ਫਿਜ਼ੀਕਲ ਦੀ ਤਿਆਰੀ ਲਈ ਕੈਂਪ ਸ਼ੁਰੂ ਹੋ ਗਿਆ ਹੈ। ਇਹ ਟ੍ਰੇਨਿੰਗ ਸੀ—ਪਾਇਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਵਿਖੇ ਸ਼ੁਰੂ ਹੋ ਰਹੀ ਹੈ। ਇਸ ਸਬੰਧੀ ਸ਼੍ਰੀ ਦਿਲਬਾਗ ਸਿੰਘ, ਜਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਫਿਰੋਜ਼ਪੁਰ ਨੇ ਵਧੇਰੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਕੈਂਪ ਵਿੱਚ ਫਿਰੋਜ਼ਪੁਰ, ਮੋਗਾ, ਫਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਦੇ ਪ੍ਰਾਰਥੀ ਭਾਗ ਲੈ ਸਕਦੇ ਹਨ। ਇਸ ਸਬੰਧੀ ਉਨ੍ਹਾਂ ਲਿਖਤੀ ਪੇਪਰ ਵਿੱਚੋਂ ਪਾਸ ਹੋ ਚੁੱਕੇ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਫਿਜੀਕਲ ਦੀ ਤਿਆਰੀ ਲਈ ਸੀ—ਪਾਇਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਵਿਖੇ ਰਿਪੋਰਟ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾਉਣ। ਕੈਂਪ ਵਿੱਚ ਆਉਣ ਸਮੇਂ ਆਨਲਾਈਨ ਰਜਿਸਟ੍ਰੇਸ਼ਨ ਦੀ ਇੱਕ ਕਾਪੀ, ਰਿਜਲਟ ਦੀ ਇੱਕ ਕਾਪੀ, ਦਸਵੀਂ ਦਾ ਅਸਲ ਸਰਟੀਫਿਕੇਟ ਅਤੇ ਫੋਟੋ ਕਾਪੀ, ਪੰਜਾਬ ਰੈਜੀਡੈਂਸ ਦੀ ਫੋਟੋ ਕਾਪੀ, ਜਾਤੀ ਸਰਟੀਫਿਕੇਟ, ਅਧਾਰ ਕਾਰਡ, ਬੈਂਕ ਖਾਤੇ ਦੀ ਕਾਪੀ ਅਤੇ ਇੱਕ ਪਾਸਪੋਰਟ ਸਾਈਜ਼ ਫੋਟੋ, ਇੱਕ ਕਾਪੀ ਇੱਕ ਪੈਨ, ਖਾਣਾ ਖਾਣ ਲਈ ਬਰਤਨ, ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਆਉਣ। ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਿਹਾਇਸ਼ ਬਿਲਕੁੱਲ ਮੁਫ਼ਤ ਦਿੱਤੀ ਜਾਵੇਗੀ ਅਤੇ ਫਿ਼ਜੀਕਲ ਦੀ ਤਿਆਰੀ ਵੀ ਬਿਲਕੁਲ ਮੁਫ਼ਤ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਵਾਰ ਅਗਨੀਵੀਰ ਦੀ ਭਰਤੀ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਹੋ ਰਹੀ ਹੈ।
- kakkar.news
- July 30, 2025
ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ 31 ਪਿੰਡਾਂ ਵਿੱਚ ਕਰੀਬ 11 ਕਰੋੜ ਰੁਪਏ ਦੀ ਲਾਗਤ ਨਾਲ ਬਣਨਗੇ ਮਾਡਲ ਖੇਡ ਮੈਦਾਨ: ਵਿਧਾਇਕ ਦਹੀਯਾ
ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ 31 ਪਿੰਡਾਂ ਵਿੱਚ ਕਰੀਬ 11 ਕਰੋੜ ਰੁਪਏ ਦੀ ਲਾਗਤ ਨਾਲ ਬਣਨਗੇ ਮਾਡਲ ਖੇਡ ਮੈਦਾਨ: ਵਿਧਾਇਕ ਦਹੀਯਾ ਫ਼ਿਰੋਜ਼ਪੁਰ, 30 ਜੁਲਾਈ 2025 (ਸਿਟੀਜ਼ਨਜ਼ ਵੋਇਸ) ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ
- kakkar.news
- July 29, 2025
ਪਿਤਾ-ਪੁਤਰ ਦੇ ਰਿਸ਼ਤੇ ‘ਤੇ ਆਧਾਰਤ ਫਿਲਮ ‘ਘਿਚ ਪਿਚ’ ਨਾਲ ਕਬੀਰ ਨੰਦਾ ਦਾ ਬੋਲੀਵੁੱਡ ਚ ਡੈਬਿਊ
ਫ਼ਿਰੋਜ਼ਪੁਰ ਦੇ ਕਬੀਰ ਨੰਦਾ ਦੀ ਬਾਲੀਵੁੱਡ ਮੂਵੀ ਚ ‘ਘਿਚ ਪਿਚ’ ਨਾਲ ਸ਼ਾਨਦਾਰ ਐਂਟਰੀ ਫਿਰੋਜ਼ਪੁਰ ਤੋਂ ਫਿਲਮ ਸਿਟੀ ਤੱਕ: 18 ਸਾਲਾ ਕਬੀਰ ਨੰਦਾ ਹਿੰਦੀ ਫਿਲਮ ‘ਘਿਚ ਪਿਚ’ ਰਾਹੀਂ ਬਾਲੀਵੁੱਡ ‘ਚ ਕਰ ਰਹੇ ਡੈਬਿਊ ਫ਼ਿਰੋਜ਼ਪੁਰ, 29
- kakkar.news
- July 29, 2025
फिरोजपुर मंडल के स्टेशनों पर इलेक्ट्रॉनिक इंटरलॉकिंग प्रणाली का सफल क्रियान्वयन।
फिरोजपुर मंडल के स्टेशनों पर इलेक्ट्रॉनिक इंटरलॉकिंग प्रणाली का सफल क्रियान्वयन। फिरोजपुर 29 जुलाई 2025 (अनुज कक्कड़ टीनु) मंडल रेल प्रबंधक श्री संजय साहू के दूरदर्शी नेतृत्व एवं कुशल मार्गदर्शन में फिरोजपुर मंडल ने एक
- kakkar.news
- July 29, 2025
ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਵਿੱਚ ਪਹਿਲੀ ਵਾਰ ਆਯੋਜਿਤ ਹੋਇਆ ਬੋਰਡਰ ਮਾਡਲ ਯੂਨਾਈਟਡ ਨੇਸ਼ਨ, ਵਿਦਿਆਰਥੀਆਂ ਨੇ ਨੇਤਾਵਾਂ ਬਣਕੇ ਵਿਸ਼ਵ ਸ਼ਾਂਤੀ ਤੇ ਕੀਤੀ ਚਰਚਾ
ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਵਿੱਚ ਪਹਿਲੀ ਵਾਰ ਆਯੋਜਿਤ ਹੋਇਆ ਬੋਰਡਰ ਮਾਡਲ ਯੂਨਾਈਟਡ ਨੇਸ਼ਨ, ਵਿਦਿਆਰਥੀਆਂ ਨੇ ਨੇਤਾਵਾਂ ਬਣਕੇ ਵਿਸ਼ਵ ਸ਼ਾਂਤੀ ਤੇ ਕੀਤੀ ਚਰਚਾ ਫਿਰੋਜ਼ਪੁਰ, 29 ਜੁਲਾਈ 2025( ਅਨੁਜ ਕੱਕੜ ਟੀਨੂ) ਭਾਰਤ-ਪਾਕਿਸਤਾਨ ਸਰਹੱਦ ਤੋਂ ਸਿਰਫ 5 ਕਿ.ਮੀ.
- kakkar.news
- July 29, 2025
मंडल रेल प्रबंधक श्री संजय साहू द्वारा बाल निकेतन विद्यालय का निरीक्षण।
मंडल रेल प्रबंधक श्री संजय साहू द्वारा बाल निकेतन विद्यालय का निरीक्षण। फिरोजपुर, 29 जुलाई 2025 (अनुज कक्कड़ टीनु) मंडल रेल प्रबंधक श्री संजय साहू ने कल दिनांक 28.07.2025 बाल निकेतन विद्यालय का दौरा कर वहां
- kakkar.news
- July 28, 2025
SCF ਨੇ ਨਾਗਰਿਕ ਮੁੱਦਿਆਂ ਨੂੰ ਉਜਾਗਰ ਕੀਤਾ; ਅਧਿਕਾਰੀਆਂ ਨਾਲ ਚਿੰਤਾਵਾਂ ਉਠਾਈਆਂ
SCF ਨੇ ਨਾਗਰਿਕ ਮੁੱਦਿਆਂ ਨੂੰ ਉਜਾਗਰ ਕੀਤਾ; ਅਧਿਕਾਰੀਆਂ ਨਾਲ ਚਿੰਤਾਵਾਂ ਉਠਾਈਆਂ ਫਿਰੋਜ਼ਪੁਰ, 28 ਜੁਲਾਈ, 2025 (ਸਿਟੀਜ਼ਨਜ਼ ਵੋਇਸ) ਸੀਨੀਅਰ ਸਿਟੀਜ਼ਨ ਫੋਰਮ, ਫਿਰੋਜ਼ਪੁਰ ਦੀ ਮਾਸਿਕ ਮੀਟਿੰਗ ਫੋਰਮ ਦੇ ਪ੍ਰਧਾਨ ਪ੍ਰਦੀਪ ਧਵਨ ਦੀ ਅਗਵਾਈ ਹੇਠ ਛਾਉਣੀ ਖੇਤਰ ਦੇ
- kakkar.news
- July 28, 2025
ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਕੂਲਾਂ ਦੀ ਕੀਤੀ ਗਈ ਜਾਂਚ
ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਕੂਲਾਂ ਦੀ ਕੀਤੀ ਗਈ ਜਾਂਚ ਫਿਰੋਜ਼ਪੁਰ, 28 ਜੁਲਾਈ 2025 (ਸਿਟੀਜ਼ਨਜ਼ ਵੋਇਸ) ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਮੈਡਮ ਮੁਨੀਲਾ ਅਰੋੜਾ ਵੱਲੋਂ ਅੱਜ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਫਿਰੋਜ਼ਪੁਰ
- kakkar.news
- July 28, 2025
ਸੀ.ਐਮ. ਦੀ ਯੋਗਸ਼ਾਲਾ ਰਾਹੀਂ ਹਜ਼ਾਰਾਂ ਲੋਕਾਂ ਨੇ ਅਪਣਾਈ ਸਿਹਤਮੰਦ ਜੀਵਨਸ਼ੈਲੀ
ਸੀ.ਐਮ. ਦੀ ਯੋਗਸ਼ਾਲਾ ਰਾਹੀਂ ਹਜ਼ਾਰਾਂ ਲੋਕਾਂ ਨੇ ਅਪਣਾਈ ਸਿਹਤਮੰਦ ਜੀਵਨਸ਼ੈਲੀ ਫ਼ਿਰੋਜ਼ਪੁਰ, 28 ਜੁਲਾਈ 2025 (ਸਿਟੀਜ਼ਨਜ਼ ਵੋਇਸ) ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਸਿਹਤਮੰਦ ਰੱਖਣ ਲਈ ਚਲਾਏ ਜਾ ਰਹੇ ਸੀ.ਐਮ.
