ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਵਿੱਚ ਪਹਿਲੀ ਵਾਰ ਆਯੋਜਿਤ ਹੋਇਆ ਬੋਰਡਰ ਮਾਡਲ ਯੂਨਾਈਟਡ ਨੇਸ਼ਨ, ਵਿਦਿਆਰਥੀਆਂ ਨੇ ਨੇਤਾਵਾਂ ਬਣਕੇ ਵਿਸ਼ਵ ਸ਼ਾਂਤੀ ਤੇ ਕੀਤੀ ਚਰਚਾ
- 122 Views
- kakkar.news
- July 29, 2025
- Punjab
ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਵਿੱਚ ਪਹਿਲੀ ਵਾਰ ਆਯੋਜਿਤ ਹੋਇਆ ਬੋਰਡਰ ਮਾਡਲ ਯੂਨਾਈਟਡ ਨੇਸ਼ਨ, ਵਿਦਿਆਰਥੀਆਂ ਨੇ ਨੇਤਾਵਾਂ ਬਣਕੇ ਵਿਸ਼ਵ ਸ਼ਾਂਤੀ ਤੇ ਕੀਤੀ ਚਰਚਾ
ਫਿਰੋਜ਼ਪੁਰ, 29 ਜੁਲਾਈ 2025( ਅਨੁਜ ਕੱਕੜ ਟੀਨੂ)
ਭਾਰਤ-ਪਾਕਿਸਤਾਨ ਸਰਹੱਦ ਤੋਂ ਸਿਰਫ 5 ਕਿ.ਮੀ. ਦੀ ਦੂਰੀ ‘ਤੇ ਸਥਿਤ ਫਿਰੋਜ਼ਪੁਰ ਦੇ ਦਾਸ ਐਂਡ ਬ੍ਰਾਊਨ ਸਕੂਲ ਵਿੱਚ ਪਹਿਲੀ ਵਾਰ “ਬੋਰਡਰ ਮਾਡਲ ਯੂਨਾਈਟਡ ਨੇਸ਼ਨ (MUN)” ਦਾ ਵਿਲੱਖਣ ਅਤੇ ਇਤਿਹਾਸਕ ਆਯੋਜਨ ਕੀਤਾ ਗਿਆ।
ਇਸ ਦੋ ਦਿਨਾਂ ਮੌਕਿਆਂ ਤੇ ਹੋਏ ਵਿਸ਼ਵ ਪੱਧਰੀ ਸਮਾਗਮ ਵਿੱਚ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਤੋਂ 400 ਤੋਂ ਵੱਧ ਵਿਦਿਆਰਥੀਆਂ ਨੇ “ਡੈਲੀਗੇਟ” ਵਜੋਂ ਹਿੱਸਾ ਲਿਆ ਅਤੇ ਦੇਸ਼-ਵਿਦੇਸ਼ ਦੇ ਨੇਤਾਵਾਂ ਦੀ ਭੂਮਿਕਾ ਨਿਭਾਈ। “ਕਾਰਗਿਲ ਤੋਂ ਓਪਰੇਸ਼ਨ ਸਿੰਦੂਰ” ਥੀਮ ਹੇਠ ਆਯੋਜਿਤ ਇਸ ਮਾਡਲ ਯੂਨਾਈਟਡ ਨੇਸ਼ਨ ਵਿੱਚ ਵਿਦਿਆਰਥੀਆਂ ਨੇ ਭਾਰਤੀ ਫੌਜ ਦੇ ਸ਼ੌਰਯ ਤੋਂ ਲੈ ਕੇ ਅੰਤਰਰਾਸ਼ਟਰੀ ਰਾਜਨੀਤੀ, ਕੂਟਨੀਤੀ ਅਤੇ ਵਿਸ਼ਵ ਸ਼ਾਂਤੀ ਵਰਗੇ ਗੰਭੀਰ ਮੁੱਦਿਆਂ ‘ਤੇ ਗਹਿਰੀ ਚਰਚਾ ਕੀਤੀ।
ਇਸ ਇਤਿਹਾਸਕ ਆਯੋਜਨ ਅਧੀਨ 7 ਮੁੱਖ ਕਮੇਟੀਆਂ ਦਾ ਗਠਨ ਕੀਤਾ ਗਿਆ, ਜਿਵੇਂ ਕਿ ਯੂਨਾਈਟਡ ਨੇਸ਼ਨ ਜਨਰਲ ਅਸੈਂਬਲੀ, ਸਿਕਿਊਰਟੀ ਕੌਂਸਲ, ਹਿਊਮਨ ਰਾਈਟਸ ਕੌਂਸਲ, ਵਰਲਡ ਹੈਲਥ ਆਰਗੇਨਾਈਜ਼ੇਸ਼ਨ, ਇਕਨੌਮਿਕ ਐਂਡ ਸੋਸ਼ਲ ਕੌਂਸਲ, ਲੋਕ ਸਭਾ ਅਤੇ ਜੌਇੰਟ ਕਰਾਇਸਿਸ ਕਮੇਟੀ। ਹਰ ਕਮੇਟੀ ਵਿੱਚ ਵਿਦਿਆਰਥੀਆਂ ਨੇ ਸੰਬੰਧਤ ਮੁੱਦਿਆਂ ‘ਤੇ ਰਿਸਰਚ ਕਰਕੇ ਆਪਣੀ ਭੂਮਿਕਾ ਨਿਭਾਈ ਅਤੇ ਵਿਚਾਰ ਵਿਟਾਂਬੇ ਕੀਤੇ।
ਸਕੂਲ ਦੀ ਪ੍ਰਿੰਸੀਪਲ ਰੁਚੀ ਪਾਂਡੇ ਨੇ ਇਸ ਸਮਾਗਮ ਨੂੰ ਸਰਹੱਦੀ ਇਲਾਕਿਆਂ ਲਈ ਇੱਕ ਨਵਾਂ ਪਹਲ ਕਹਿੰਦਿਆਂ ਕਿਹਾ, “ਫਿਰੋਜ਼ਪੁਰ ਇੱਕ ਅਹਿਮ ਸਰਹੱਦੀ ਸ਼ਹਿਰ ਹੈ, ਜਿੱਥੇ ਹਾਲ ਹੀ ਵਿੱਚ ਓਪਰੇਸ਼ਨ ਸਿੰਦੂਰ ਵਰਗੀਆਂ ਘਟਨਾਵਾਂ ਵਾਪਰੀਆਂ ਹਨ। ਇਹ ਥੀਮ ਇਨ੍ਹਾਂ ਹਕੀਕਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ। MUN ਦੇ ਜ਼ਰੀਏ ਵਿਦਿਆਰਥੀਆਂ ਨੂੰ ਨਾ ਸਿਰਫ ਰਾਜਨੀਤਿਕ ਗਿਆਨ ਮਿਲਿਆ, ਸਗੋਂ ਉਨ੍ਹਾਂ ਵਿੱਚ ਲੀਡਰਸ਼ਿਪ, ਸੰਚਾਰ ਅਤੇ ਰਿਸਰਚ ਦੇ ਗੁਣ ਵੀ ਵਿਕਸਤ ਹੋਏ।”
ਡੈਲੀਗੇਟ ਵਜੋਂ ਹਿੱਸਾ ਲੈ ਰਹੀ ਵਿਦਿਆਰਥੀ ਸੁਮੇਧਾ ਪਾਂਡੇ ਨੇ ਕਿਹਾ, “ਮੈਨੂੰ ਪਹਿਲਾਂ ਇਨ੍ਹਾਂ ਵਿਸ਼ਿਆਂ ਬਾਰੇ ਜ਼ਿਆਦਾ ਨਹੀਂ ਪਤਾ ਸੀ। ਪਰ ਜਦੋਂ ਮੈਂ ਰਿਸਰਚ ਕਰਨੀ ਸ਼ੁਰੂ ਕੀਤੀ ਅਤੇ ਚਰਚਾ ਵਿੱਚ ਹਿੱਸਾ ਲਿਆ, ਤਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ।”
ਬੋਰਡਰ ਮਾਡਲ ਯੂਨਾਈਟਡ ਨੇਸ਼ਨ ਵਿਦਿਆਰਥੀਆਂ ਲਈ ਇੱਕ ਵੱਡਾ ਮੰਚ ਸਾਬਤ ਹੋਇਆ, ਜਿਸ ਰਾਹੀਂ ਉਨ੍ਹਾਂ ਨੇ ਨਾ ਸਿਰਫ ਦੇਸ਼ ਦੀਆਂ ਅੰਦਰੂਨੀ ਸਮੱਸਿਆਵਾਂ, ਸਗੋਂ ਅੰਤਰਰਾਸ਼ਟਰੀ ਮੰਚ ‘ਤੇ ਚਰਚਿਤ ਹੋਣ ਵਾਲੇ ਮੁੱਦਿਆਂ ‘ਤੇ ਵੀ ਆਪਣੀ ਸੋਚ ਨੂੰ ਪੇਸ਼ ਕੀਤਾ।


