Trending Now
#ਮੱਖੂ ਜੋਨ ‘ਚ ਕਿਸਾਨ ਮਜ਼ਦੂਰ ਜਥੇਬੰਦੀ ਦੀ ਅਹਿਮ ਮੀਟਿੰਗ — 11 ਅਗਸਤ ਨੂੰ ਮੋਟਰਸਾਈਕਲ ਮਾਰਚ ਅਤੇ 20 ਅਗਸਤ ਨੂੰ ਜਲੰਧਰ ਰੈਲੀ ਲਈ ਤਿਆਰੀਆਂ ਚਰਮ ‘ਤੇ
# “ਫਿਰੋਜ਼ਪੁਰ ਗੋਲੀਕਾਂਡ: ਰਾਹੁਲ ਕੱਕੜ ਦਾ ਹਮਲਾ ਫਰਜ਼ੀ, ਪੁਲਿਸ ਕਾਰਵਾਈ ਦੇ ਮੂਡ ‘ਚ”
#ਫ਼ਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਰਾਸ਼ਟਰੀ ਝੰਡਾ
#ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸੁਤੰਤਰਤਾ ਦਿਵਸ 2025 ਦੀਆਂ ਤਿਆਰੀਆਂ ਦਾ ਸਕੂਲਾਂ ਵਿੱਚ ਜਾ ਕੇ ਲਿਆ ਜਾਇਜ਼ਾ
#ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
#मेरा युवा भारत फिरोजपुर ने शहीद भगत सिंह स्टेट यूनीवर्सिटी में एक प्रमुख कार्यशाला कार्यक्रम करवाया
#ਡੀ-ਵੌਰਮਿੰਗ ਦਿਵਸ ਮੌਕੇ ਬੱਚਿਆਂ ਨੂੰ ਖੁਆਈਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ
#ਨਾਕਾਬੰਦੀ ਦੌਰਾਨ 25 ਕਿਲੋ ਡੋਡੇ-ਭੁੱਕੀ ਸਮੇਤ ਨੌਜਵਾਨ ਕਾਬੂ
#ਭਾਰਤੀ ਸੀਮਾ ‘ਤੇ ਡਰੋਨ ਐਕਟਿਵਿਟੀ, 590 ਗ੍ਰਾਮ ਹੈਰੋਇਨ ਬਰਾਮਦ
#ਫਿਰੋਜ਼ਪੁਰ ‘ਚ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦਾ ਕੰਮ 8 ਅਗਸਤ ਤੋਂ ਹੋਵੇਗਾ ਸ਼ੁਰੂ:- ਡਾ. ਅਮਨਦੀਪ ਕੌਰ
ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ 31 ਪਿੰਡਾਂ ਵਿੱਚ ਕਰੀਬ 11 ਕਰੋੜ ਰੁਪਏ ਦੀ ਲਾਗਤ ਨਾਲ ਬਣਨਗੇ ਮਾਡਲ ਖੇਡ ਮੈਦਾਨ: ਵਿਧਾਇਕ ਦਹੀਯਾ
- 46 Views
- kakkar.news
- July 30, 2025
- Punjab
ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ 31 ਪਿੰਡਾਂ ਵਿੱਚ ਕਰੀਬ 11 ਕਰੋੜ ਰੁਪਏ ਦੀ ਲਾਗਤ ਨਾਲ ਬਣਨਗੇ ਮਾਡਲ ਖੇਡ ਮੈਦਾਨ: ਵਿਧਾਇਕ ਦਹੀਯਾ
ਫ਼ਿਰੋਜ਼ਪੁਰ, 30 ਜੁਲਾਈ 2025 (ਸਿਟੀਜ਼ਨਜ਼ ਵੋਇਸ)
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵੱਡਾ ਕਦਮ ਪੁੱਟਦੇ ਹੋਏ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ 31 ਪਿੰਡਾਂ ਦੇ ਵਿੱਚ 10 ਕਰੋੜ 96 ਲੱਖ 42 ਹਜ਼ਾਰ (ਕਰੀਬ 11 ਕਰੋੜ) ਰੁਪਏ ਦੀ ਲਾਗਤ ਨਾਲ ਮਾਡਲ ਖੇਡ ਮੈਦਾਨ ਬਣਾਏ ਜਾਣਗੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕ ਰਜਨੀਸ਼ ਕੁਮਾਰ ਦਹੀਯਾ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਰਾਜ ਪੱਧਰ ਤੇ 13 ਹਜ਼ਾਰ ਅਤਿ ਆਧੁਨਿਕ ਖੇਡ ਮੈਦਾਨਾਂ ਦੀ ਉਸਾਰੀ ਦੀ ਘੋਸ਼ਣਾ ਕੀਤੀ ਗਈ ਹੈ ਜਿਸ ਦੇ ਪਹਿਲੇ ਪੜ੍ਹਾਅ ਅਧੀਨ 3083 ਅਜਿਹੇ ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਰੋੜਾਂ ਰੁਪਏ ਦੀ ਰਾਸ਼ੀ ਦੇ ਨਾਲ ਮਾਡਲ ਖੇਡ ਮੈਦਾਨ ਤਿਆਰ ਕੀਤੇ ਜਾਣਗੇ ਤਾਂ ਜੋ ਨੌਜਵਾਨ ਆਪਣਾ ਧਿਆਨ ਖੇਡਾਂ ਵੱਲ ਲਗਾ ਸਕਣ ਅਤੇ ਨਸ਼ੇ ਵਰਗੀਆਂ ਮਾੜੀਆਂ ਅਲਾਮਤਾਂ ਤੋਂ ਬਚ ਸਕਣ।
ਵਿਧਾਇਕ ਦਹੀਯਾ ਨੇ ਦੱਸਿਆ ਕਿ ਪਿੰਡ ਚੰਦੜ ਵਿਖੇ 44.02 ਲੱਖ, ਫਰੀਦੇਵਾਲਾ 24 ਲੱਖ, ਲੋਹਾਮ 21.07, ਖਵਾਜਾ ਖੜਕ ਵਿਖੇ 30.50 ਲੱਖ, ਭਾਲਾ ਫਰਾਇਆ ਮੱਲ ਵਿਖੇ 31.02 ਲੱਖ, ਭਾਂਗਰ ਵਿਖੇ 45.63 ਲੱਖ, ਹਰਾਜ ਵਿਖੇ 46.54, ਜਵਾਹਰ ਸਿੰਘ ਵਾਲਾ 18.31 ਲੱਖ, ਕਾਦਾ ਬੋੜਾ ਵਿਖੇ 45.02, ਲੱਲ੍ਹੇ 41.03 ਲੱਖ, ਮੱਲਵਾਲ ਕਦੀਮ ਵਿਖੇ 40.70 ਲੱਖ, ਮਾਣਾ ਸਿੰਘ ਵਾਲਾ 29.16, ਫਿੱਡੇ ਵਿਖੇ 43.14, ਰੁਕਨਾ ਬੇਗੂ 47.16, ਸ਼ੇਰਖਾਂ ਵਿਖੇ 48.51 ਲੱਖ, ਸੁਲਹਾਣੀ ਵਿਖੇ 31.36 ਲੱਖ, ਸੁਰ ਸਿੰਘ ਵਾਲਾ 23.39 ਲੱਖ, ਠੇਠਰ ਕਲਾਂ 32.45 ਲੱਖ, ਤੂਤ ਵਿਖੇ 35.67 ਲੱਖ, ਉਗੋਕੇ 44.47 ਲੱਖ, ਵਾੜਾ ਜਵਾਹਰ ਸਿੰਘ ਵਾਲਾ 23.15 ਲੱਖ, ਮੱਲਾ ਰਹਿਮੇ ਕੇ 30.48 ਲੱਖ, ਚੱਕ ਦੋਨਾ ਰਹੀਮੇ ਕੇ 27.31 ਲੱਖ, ਕੋਠੇ ਕਿੱਲੀ ਵਾਲੇ 21.01 ਲੱਖ, ਚੱਕ ਭੰਗੇ ਵਾਲਾ 37.88 ਲੱਖ, ਲਖਮੀਰ ਕੇ ਹਿਠਾੜ 17.08 ਲੱਖ, ਬੇਟੂ ਕਦੀਮ 55.07 ਲੱਖ, ਬੂਟੇ ਵਾਲਾ 46.10 ਲੱਖ, ਧੀਰਾ ਪੱਤਰਾ 51.89 ਲੱਖ, ਝੋਕ ਹਰੀਹਰ 42.21 ਲੱਖ, ਮੋਹਰੇ ਵਾਲਾ 19.68 ਲੱਖ ਰੁਪਏ ਦੀ ਲਾਗਤ ਦੇ ਨਾਲ ਮਾਡਲ ਖੇਡ ਸਟੇਡੀਅਮ ਬਣਾਏ ਜਾਣਗੇ।
ਵਿਧਾਇਕ ਦਹੀਯਾ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੇਡਾਂ ਵੱਲ ਧਿਆਨ ਦੇਣ ਅਤੇ ਨਸ਼ਿਆਂ ਦੇ ਖਾਤਮੇ ਦੇ ਲਈ ਇਕਜੁੱਟ ਹੋ ਕੇ ਮਾਨ ਸਰਕਾਰ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਪਿੰਡਾਂ ਦੇ ਵਿੱਚ ਵਿਕਾਸ ਕਾਰਜਾਂ ਦਾ ਦੌਰ ਜਾਰੀ ਰਹੇਗਾ।
Categories

Recent Posts

