ਕੇਂਦਰੀ ਜੇਲ ਫਿਰੋਜ਼ਪੁਰ ਚੋ 2 ਅਲੱਗ ਅਲੱਗ ਕੇਸਾਂ ਚ 5 ਮੋਬਾਈਲ ਅਤੇ ਪਾਬੰਦੀਸ਼ੁਦਾ ਸਾਮਾਨ ਹੋਇਆ ਬਰਾਮਦ
- 104 Views
- kakkar.news
- March 2, 2024
- Crime Punjab
ਕੇਂਦਰੀ ਜੇਲ ਫਿਰੋਜ਼ਪੁਰ ਚੋ 2 ਅਲੱਗ ਅਲੱਗ ਕੇਸਾਂ ਚ 5 ਮੋਬਾਈਲ ਅਤੇ ਪਾਬੰਦੀਸ਼ੁਦਾ ਸਾਮਾਨ ਹੋਇਆ ਬਰਾਮਦ
ਫਿਰੋਜ਼ਪੁਰ 02 ਮਾਰਚ 2024 (ਅਨੁਜ ਕੱਕੜ ਟੀਨੂੰ)
ਜੇਲ ਦੇ ਸਹਾਇਕ ਸੁਪਰਡੈਂਟ ਸੁਖਜਿੰਦਰ ਸਿੰਘ ਵਲੋਂ ਮਿਲੀ ਜਾਣਕਾਰੀ ਮੁਤਾਬਿਕ 29 /02 /24 ਨੂੰ ਉਹ ਅਤੇ ਓਹਨਾ ਦੀ ਪੁਲਿਸ ਪਾਰਟੀ ਵਲੋਂ ਜਦ ਜੇਲ ਦੀ ਬੈਰਕ ਨੰਬਰ 1 ਦੀ ਅਚਾਨਕ ਤਲਾਸ਼ੀ ਕੀਤੀ ਗਈ ਤਾ ਤਲਾਸ਼ੀ ਦੌਰਾਨ ਹਵਾਲਾਤੀ ਇਕਲਵਿਆ ਕੋਲੋਂ ਇਕ ਮੋਬਾਈਲ ਕਿ ਪੇਡ ਨੋਕੀਆ ਸਮੇਤ ਸਿੰਮ ਅਤੇ ਬੈਟਰੀ ਬਰਾਮਦ ਹੋਇਆ। ਇਸ ਤੋਂ ਬਾਅਦ ਹਵਾਲਾਤੀ ਕਰਨਵੀਰ ਸਿੰਘ ਦੀ ਤਲਾਸ਼ੀ ਲਈ ਤਾ ਤਲਾਸ਼ੀ ਦੌਰਾਨ ਉਸ ਕੋਲੋਂ ਨੋਕੀਆ ਮੋਬਾਈਲ ਕਿ ਪੇਡ ਸਮੇਤ ਸਿੰਮ ਅਤੇ ਬੈਟਰੀ ਬਰਾਮਦ ਹੋਇਆ।ਅਤੇ ਇਕ ਮੋਬਾਈਲ ਨੋਕੀਆ ਰੰਗ ਕਲਾ ਸਮੇਤ ਬੈਟਰੀ ਸਿੰਮ ਅਤੇ ਇਕ ਡਾਟਾ ਕੇਬਲ ਅਤੇ ਇਕ ਚਾਰਜਰ ਜੇਲ ਚ ਲੱਗੀ ਐਲ ਸੀ ਡੀ ਦੇ ਮਗਰੋਂ ਲਾਵਾਰਿਸ ਬਰਾਮਦ ਹੋਇਆ ।
ਦੂਸਰੀ ਸ਼ਿਕਾਇਤ ਵਿਚ 01 /03 /24 ਨੂੰ 01:30 ਵਜੇ ਸਹਾਇਕ ਸੁਪਰਡੈਂਟ ਰਿਸ਼ਵਪਾਲ ਗੋਇਲ ਆਪਣੀ ਟੀਮ ਸਮੇਤ ਜਦ ਜੇਲ ਡੀ ਤਲਾਸ਼ੀ ਕਰਿ ਤਾ ਤਲਾਸ਼ੀ ਦੌਰਾਨ ਬਲਾਕ ਨੰਬਰ 1 ਅਤੇ ਬੈਰਕ ਨੰਬਰ 5 ਦੀ ਤਲਾਸ਼ੀ ਦੌਰਾਨ ਕੇਦੀ ਰਾਹੁਲ ਕੋਲੋਂ ਇਕ ਮੋਬਾਈਲ ਫੋਨ ਸਮੇਤ ਸਿੰਮ ਸਤੇ ਬੈਟਰੀ ਬਰਾਮਦ ਹੋਇਆ। ਇਸ ਤੋਂ ਬਾਅਦ ਬਲਾਕ ਨੰਬਰ 2 ਬੈਰਕ ਨੰਬਰ 3 ਦੀ ਤਲਾਸ਼ੀ ਕੀਤੀ ਗਈ ਤਾ ਤਲਾਸ਼ੀ ਦੌਰਾਨ ਹਵਾਲਾਤੀ ਲਖਨ ਕੋਲੋਂ ਇਕ ਮੋਬਾਈਲ ਟੱਚ ਸਕਰੀਨ ਸਮੇਤ ਸਿੰਮ ਕਾਰਡ ਬੈਟਰੀ ਬਰਾਮਦ ਹੋਇਆ ।
ਤਫਤੀਸ਼ ਅਫਸਰ ਏ ਐਸ ਆਈ ਗੁਰਮੇਲ ਸਿੰਘ ਨੇ ਦਸਿਆ ਕੀ ਪੁਲਿਸ ਨੇ ਕੇਂਦਰੀ ਜੇਲ ਵਲੋਂ ਮਿਲਿਆ ਦੋਨਾਂ ਸ਼ਿਕਾਇਤਾਂ ਦੇ ਅਧਾਰ ਤੇ ਥਾਣਾ ਸਿਟੀ ਵਿਖੇ ਹਵਾਲਾਤੀ ਅਤੇ ਕੇਦੀ ਤੋਂ ਇਲਾਵਾ ਨਾਮਾਲੂਮ ਵਿਅਕਤੀ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਦੋ ਅਲੱਗ ਅਲੱਗ ਕੇਸ ਦਰਜ ਕੀਤੇ ਹਨ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024