ਕਰੋੜਾਂ ਦੀ ਹੈਰੋਇਨ ਸਮੇਤ 2 ਵਿਅਕਤੀ ਕਾਬੂ , ਪਰਚਾ ਦਰਜ
- 102 Views
- kakkar.news
- March 2, 2024
- Crime Punjab
ਕਰੋੜਾਂ ਦੀ ਹੈਰੋਇਨ ਸਮੇਤ 2 ਵਿਅਕਤੀ ਕਾਬੂ , ਪਰਚਾ ਦਰਜ
ਫਿਰੋਜ਼ਪੁਰ 02 ਮਾਰਚ 2024 (ਅਨੁਜ ਕੱਕੜ ਟੀਨੂੰ)
ਕੁਲਗੜੀ ਥਾਣੇ ਵਲੋਂ ਅੱਜ ਸਬ ਇੰਸਪੈਕਟਰ ਸੁਖਦੇਵ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ 2 ਵਿਅਕਤੀਆਂ ਨੂੰ ਫੜ ਕੇ ਓਹਨਾ ਕੋਲੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕਰੇ ਜਾਨ ਦੀ ਖ਼ਬਰ ਸਾਮਣੇ ਆਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਸਬ ਇਸੰਪੈਕਟਰ ਸੁਖਦੇਵ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਜਦ ਸ਼ੱਕੀ ਪੁਰਸ਼ਾ ਦੇ ਸੰਬੰਧ ਵਿਚ ਸ਼ੇਰ ਖਾ ਕੋਲ ਚੈਕਿੰਗ ਤੇ ਸਨ ਤਾ ਕਿਸੇ ਵਿਅਕਤੀ ਕੋਲੋਂ ਸੂਚਨਾ ਮਿਲੀ ਕਿ ਕੁੱਝ ਬੰਦੇ ਜੋ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਅਤੇ ਇਸ ਸਮੇ ਆਪਣੀ ਸਵਿਫਟ ਕਾਰ ਤੇ ਜ਼ੀਰਾ ਦੀ ਤਰਫ਼ੋਂ ਆ ਰਹੇ ਹਨ ਅਤੇ ਜੇ ਕਰ ਨਾਕਾਬੰਦੀ ਕਰਿ ਜਾਏ ਤਾ ਉਹ ਰੰਗੇ ਹੱਥ ਫੜੇ ਜਾ ਸਕਦੇ ਹਨ ।ਪੁਲਿਸ ਵਲੋਂ ਸੂਚਨਾ ਦੇ ਅਧਾਰ ਤੇ ਨਾਕੇਬੰਦੀ ਕੀਤੀ ਗਈ , ਅਤੇ ਨਾਕੇਬੰਦੀ ਦੌਰਾਨ ਉਕਤ ਦੱਸੀ ਗਈ ਗੱਡੀ ਨੂੰ ਰੋਕ ਕੇ ਜਦ ਤਲਾਸ਼ੀ ਲਈ ਤਾਂ ਹੀਰਾ ਸਿੰਘ ਪੁੱਤਰ ਬਲਵੰਤ ਸਿੰਘ ਨਾਮਕ ਵਿਅਕਤੀ ਕੋਲੋਂ 50 ਗ੍ਰਾਮ ਹੈਰੋਇਨ ਅਤੇ ਦੂਸਰੇ ਵਿਅਕਤੀ ਅਨਮੋਲਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਕੋਲੋਂ 1 ਕਿਲੋ 450 ਗ੍ਰਾਮ ਹੈਰੋਇਨ ਬਰਾਮਦ ਹੋਈ।
ਪੁਲਿਸ ਵਲੋਂ ਇਹਨਾਂ ਦੋਹਾਂ ਨੂੰ 1 ਕਿਲੋ 500 ਗ੍ਰਾਮ ਹੈਰੋਇਨ ਸਮੇਤ ਫੜ ਕੇ NDPS ਐਕਟ ਦੀਆ ਵੱਖ ਵੱਖ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿੱਤਾ ਗਿਆ ਹੈ ।


