ਫਿਰੋਜ਼ਪੁਰ ਪੁਲਿਸ ਵੱਲੋਂ ਰਾਹਗੀਰ ਲੋਕਾਂ ਦੀ ਲੁੱਟ-ਖੋਹ ਅਤੇ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਕੀਤਾ ਕਾਬੂ
- 118 Views
- kakkar.news
- March 5, 2024
- Crime Punjab
ਫਿਰੋਜ਼ਪੁਰ ਪੁਲਿਸ ਵੱਲੋਂ ਰਾਹਗੀਰ ਲੋਕਾਂ ਦੀ ਲੁੱਟ-ਖੋਹ ਅਤੇ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਕੀਤਾ ਕਾਬੂ
ਫਿਰੋਜ਼ਪੁਰ 05 ਮਾਰਚ 2024 (ਅਨੁਜ ਕੱਕੜ ਟੀਨੂੰ)
ਪੰਜਾਬ ਵਿੱਚ ਬੇਰੁਜ਼ਗਾਰੀ ਅਤੇ ਨਸ਼ਿਆ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਥੇ ਹੀ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਬਹੁਤ ਸਾਰੇ ਲੋਕ ਮਾਨਸਿਕ ਤਣਾਅ ਦੇ ਦੌਰ ਵਿਚੋਂ ਗੁਜ਼ਰਦੇ ਹਨ। ਇੱਦਾ ਦਾ ਹੀ ਇਕ ਮਾਮਲਾ ਥਾਣਾ ਕੁਲਗੜੀ ਫਿਰੋਜ਼ਪੁਰ ਵਲੋਂ ਸਾਮਣੇ ਆਇਆ ਹੈ ਜਿਸ ਵਿਚ ਆਰੋਪਿਆਣ ਕੋਲੋਂ 08 ਚੋਰੀ ਦੇ ਮੋਬਾਈਲ ਇਕ ਐਲ.ਸੀ.ਡੀ ਆਦਿ ਬਰਾਮਦ ਹੋਏ ਹਨ ।
ਸਹਾਇਕ ਥਾਣੇਦਾਰ ਰਾਜੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਚੌਂਕ ਸਤੀਏ ਵਾਲਾ ਬਾਈਪਾਸ ਪਾਸ ਮਜੂਦ ਸਨ ਤਾਂ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਕੁਝ ਵਿਅਕਤੀ ਮਿਲ ਕੇ ਰਾਹਗੀਰ ਲੋਕਾਂ ਤੋਂ ਚੈਨੀਆ, ਮੋਬਾਇਲ ਫੋਨ ਅਤੇ ਪਰਸ ਖੋਹਣ ਦੀਆਂ ਵਾਰਦਾਤਾਂ ਕਰਨ ਦੇ ਆਦੀ ਹਨ, ਅਤੇ ਖੋਹਿਆ ਹੋਇਆ ਮਾਲ ਆਪਣੇ ਪਾਸ ਰੱਖ ਕੇ ਅੱਗੇ ਵੇਚਦੇ ਹਨ, ਇਹ ਤਿੰਨੇ ਜਣੇ ਅੱਜ ਤੋਂ ਪਹਿਲਾਂ ਤੋਂ ਖੌਹ ਕੀਤਾ ਸਮਾਨ ਲੈ ਕੇ ਵੇਚਣ ਲਈ ਮੋਟਰਸਾਇਕਲ ਬਿਨਾ ਨੰਬਰੀ ਤੇ ਸਵਾਰ ਹੋਕੇ ਜੀਰਾ ਰੋਡ ਤੋਂ ਫਿਰੋਜ਼ਪੁਰ ਵੱਲ ਆ ਰਹੇ ਹਨ, ਅਤੇ ਜੇਕਰ ਹੁਣੇ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ । ਪੁਲਿਸ ਪਾਰਟੀ ਦੁਆਰਾ ਨਾਕਬੰਦੀ ਕਰਕੇ ਉਕਤ ਵਿਅਕਤੀਆਂ ਨੂੰ ਮੋਟਰਸਾਇਕਲ ਸਮੇਤ ਕਾਬੂ ਕੀਤਾ ਗਿਆ ਅਤੇ ਓਹਨਾ ਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੋਰਾਨ ਓਹਨਾ ਕੋਲੋਂ 08 ਮੋਬਾਇਲ ਫੋਨ, 01 ਐਲ .ਸੀ .ਡੀ ਬਰਾਮਦ ਹੋਈ ।
ਪੁਲਿਸ ਵਲੋਂ ਗਿਰਫ਼ਤਾਰ ਕੀਤੇ ਗਏ ਵਿਅਕਤੀਆਂ ਨੇ ਪੁੱਛ ਗਿੱਛ ਦੋਰਾਨ ਆਪਣਾ ਨਾਮ ਗਗਨਦੀਪ ਸਿੰਘ ਉਰਫ ਕਾਲੀ ਪੁੱਤਰ ਤਰਸੇਮ ਸਿੰਘ ਵਾਸੀ ਜਮੀਤਪੁਰ ਢੇਰੂ ਫਿਰੋਜ਼ਪੁਰ, ਦੂਜੇ ਵਿਅਕਤੀ ਨੇ ਆਪਣਾ ਨਾਮ ਜਗਮੀਤ ਸਿੰਘ ਉਰਫ ਨਿਕਾ ਪੁੱਤਰ ਜੋਗਿੰਦਰ ਸਿੰਘ ਵਾਸੀ ਮੱਛੀ ਮੰਡੀ ਹਰੀਕੇ ਤਰਨ ਤਾਰਨ , ਅਤੇ ਤੀਸਰੇ ਵਿਅਕਤੀ ਨੇ ਆਪਣਾ ਨਾਮ ਭੋਲਾ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਤਰਨ ਤਾਰਨ ਦੱਸਿਆ ।
ਥਾਣਾ ਕੁਲਗੜੀ ਵਲੋਂ ਉਕਤ ਆਰੋਪੀਆਂ ਖਿਲਾਫ ਅਧੀਨ ਧਾਰਾ 379 – ਬੀ /411 ਆਈ ਪੀ ਸੀ ਦੀਆਂ ਧਾਰਵਾਂ ਤਹਿਤ ਮੁਕਦਮਾ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।

