ਟਰਾਲੇ ਵਿਚ ਕਾਰ ਵੱਜਣ ਨਾਲ 2 ਵਿਅਕਤੀਆਂ ਦੀ ਹੋਈ ਮੋਤ, 2 ਜਖਮੀ
- 113 Views
- kakkar.news
- March 5, 2024
- Crime Punjab
ਟਰਾਲੇ ਵਿਚ ਕਾਰ ਵੱਜਣ ਨਾਲ 2 ਵਿਅਕਤੀਆਂ ਦੀ ਹੋਈ ਮੋਤ, 2 ਜਖਮੀ
ਫਿਰੋਜ਼ਪੁਰ 05 ਮਾਰਚ 2024 (ਅਨੁਜ ਕੱਕੜ ਟੀਨੂੰ)
ਕਾਰ ਤੇ ਸਵਾਰ ਚਾਰ ਵਿਅਕਤੀ ਸਾਹਨੇਵਾਲ ਡਿਓਟੀ ਤੇ ਜਾ ਰਹੇ ਸਨ ਕਿ ਪਿੰਡ ਪੀਰ ਮੋਹੰਮਦ ਕੋਲ ਖੜੇ ਲੱਕੜ ਦੀ ਭਰੇ ਟਰਾਲੇ ਚ ਓਹਨਾ ਦੀ ਕਾਰ ਵੱਜਣ ਨਾਲ ਓਹਨਾ ਵਿੱਚੋ 2 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਅਤੇ ਦੋ ਵਿਅਕਤੀ ਗੰਭੀਰ ਰੁੱਪ ਚ ਜਖਮੀ ਹੋ ਜਾਣ ਦੀ ਖਬਰ ਸਾਮਣੇ ਆਈ ਹੈ।
ਰਣਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਓਹਨਾ ਦਾ ਚਚੇਰਾ ਭਰਾ ਅੰਗਰੇਜ ਸਿੰਘ ਪੁੱਤਰ ਕਾਰਜ ਸਿੰਘ ਸਮੇਤ ਬਲਜੀਤ ਸਿੰਘ ਪੁੱਤਰ ਗੁਰਦੇਵ ਸਿੰਘ , ਜੋਬਨਜੀਤ ਸਿੰਘ ਪੁੱਤਰ ਨਿਰਵੈਰ ਸਿੰਘ ਵਾਸੀਆਂਨ ਖਾਲੜਾ ਅਤੇ ਬਲਦੇਵ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਅਮੀਰ ਸ਼ਾਹ ਥਾਣਾ ਖਾਲੜਾ ਵੈਗਨਾਰ ਕਾਰ ਤੇ ਸਵਾਰ ਹੋ ਕੇ ਆਪਣੀ ਡਿਊਟੀ ਤੇ ਰਣਬੀਰ ਸਟੀਲ ਇੰਡਸਟਰੀਜ਼ ਸਾਹਨੇਵਾਲ ਜਾ ਰਹੇ ਸੀ, ਤਾਂ ਪਿੰਡ ਪੀਰ ਮੁਹੰਮਦ ਕੋਲ ਇਕ ਟਰਾਲਾ ਖੜ੍ਹਾ ਸੀ ਜਿਸਦੇ ਦੋਨੋ ਟਾਇਰ ਪੰਕਚਰ ਸਨ ,ਜਿਸ ਨਾਲ ਨਾਲ ਕਾਰ ਜਾ ਟਕਰਾਈ ।ਟੱਕਰ ਇਹਨੀ ਭਿਆਨਕ ਹੋਈ ਕਿ ਕਾਰ ਚ ਸਵਾਰ ਅੰਗਜਰੇਜ ਸਿੰਘ ਪੁੱਤਰ ਕਾਰਜ ਸਿੰਘ ਅਤੇ ਬਲਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਦੀ ਮੌਕੇ ਤੇ ਹੀ ਮੋਤ ਹੋ ਗਈ । ਜੋਬਨਜੀਤ ਸਿੰਘ ਅਤੇ ਬਲਦੇਵ ਸਿੰਘ ਗੰਭੀਰ ਰੂਪ ਚ ਜਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ਼ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਿਲ ਕਰਵਾਇਆ ਗਿਆ ।
ਥਾਣਾ ਮੱਖੂ ਵਲੋਂ ਰਣਜੀਤ ਸਿੰਘ ਤੇ ਬਿਆਨ ਮੁਤਾਬਿਕ ਨਾਮਾਲੂਮ ਵਿਅਕਤੀ ਖਿਲਾਫ ਆਈ ਪੀ ਸੀ ਦੀਆ ਅਲੱਗ ਅਲੱਗ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿੱਤਾ ਗਿਆ ਹੈ ।


