-ਧਰਮ ਦੀ ਆੜ ਵਿੱਚ ਨਸ਼ਾ ਕਰਨਾ ਇੱਕ ਗਲਤ ਪ੍ਰਥਾ ਹੈ, ਇਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। -ਮੰਦਿਰ ਕਮੇਟੀਆਂ ਅਤੇ ਲੰਗਰ ਪ੍ਰਬੰਧਕ ਵੀ ਭੰਗ ਦੇ ਪ੍ਰਸ਼ਾਦ ਤੋਂ ਕਰਨ ਪ੍ਰਹੇਜ।
- 158 Views
- kakkar.news
- March 6, 2024
- Articles Punjab Religious
-ਧਰਮ ਦੀ ਆੜ ਵਿੱਚ ਨਸ਼ਾ ਕਰਨਾ ਇੱਕ ਗਲਤ ਪ੍ਰਥਾ ਹੈ, ਇਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ।
-ਮੰਦਿਰ ਕਮੇਟੀਆਂ ਅਤੇ ਲੰਗਰ ਪ੍ਰਬੰਧਕ ਵੀ ਭੰਗ ਦੇ ਪ੍ਰਸ਼ਾਦ ਤੋਂ ਕਰਨ ਪ੍ਰਹੇਜ।
ਫ਼ਿਰੋਜ਼ਪੁਰ, 06 ਮਾਰਚ -2024 (ਸਿਟੀਜ਼ਨਜ਼ ਵੋਇਸ)
ਮਹਾਸ਼ਿਵਰੀ ਦਾ ਤਿਉਹਾਰ ਇਕ ਪਵਿੱਤਰ ਤਿਉਹਾਰ ਹੈ ਅਤੇ ਇਸ ਦਿਨ ਕੁਝ ਲੋਕ ਧਰਮ ਅਤੇ ਆਸਥਾ ਦੀ ਆੜ ਚ ‘ਭਾਂਗ ਅਤੇ ਧੂਤੂਰੇ’ ਵਰਗੇ ਨਸ਼ੇ ਦੀ ਵਰਤੋਂ ਕਰਦੇ ਹਨ ਜੋ ਕਿ ਸਰਾਸਰ ਗਲਤ ਹੈ। ਇਸ ਮਹਾਸ਼ਿਵਰਾਤਰੀ ‘ਤੇ ਧਰਮ ਦੀ ਆੜ ‘ਚ ਚੱਲ ਰਹੇ ਇਸ ਕੁਕਰਮ ਨੂੰ ਰੋਕਣ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਭਾਰਤ ਦੇ ਮਸ਼ਹੂਰ ਹਾਰੇ ਦਾ ਸਹਾਰਾ ਫਾਊਂਡੇਸ਼ਨ ਦੇ ਸੰਸਥਾਪਕ ਭਜਨ ਸਮਰਾਟ ਕਨ੍ਹਈਆ ਮਿੱਤਲ ਵੱਲੋਂ ਸੋਸ਼ਲ ਮੀਡੀਆ ‘ਤੇ ਕੀਤੀ ਗਈ ਅਪੀਲ ਤੋਂ ਬਾਅਦ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਭੰਗ ‘ਤੇ ਪਾਬੰਦੀ ਲਗਾਉਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਦੇਵੀ ਦਰਸ਼ਨ ਬੱਸ ਯਾਤਰਾ ਸੁਸਾਇਟੀ ਦੇ ਮੁਖੀ ਰੰਜੀਵ ਬਾਵਾ, ਜਨਰਲ ਸਕੱਤਰ ਦਿਨੇਸ਼ ਬਹਿਲ, ਅਮਰਵੇਲਾ ਪ੍ਰਭਾਤਫੇਰੀ ਧਾਰਮਿਕ ਸੁਸਾਇਟੀ ਦੇ ਮੁਖੀ ਸਚਿਨ ਨਾਰੰਗ, ਮੋਹਿਤ ਕੁਮਾਰ ਮਿੱਕੀ ਪ੍ਰਧਾਨ, ਐਂਟੀ ਕਰਾਈਮ ਆਰਗੇਨਾਈਜ਼ੇਸ਼ਨ ਦੇ ਨਵੀਨ ਸ਼ਰਮਾ, ਰਾਜੀਵ ਵਧਵਾ, ਸੂਰਜ ਮਹਿਤਾ, ਸੰਦੀਪ ਗੁਲਾਟੀ, ਡੇਰਾ ਬਾਬਾ ਧਨੀਰਾਮ ਦੇ ਸਵਾਮੀ ਵਿਦਿਆਨੰਦ ਜੀ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਲੋਕ ਸਵਾਰਥ ਦੀ ਪੂਰਤੀ ਲਈ ਭਗਵਾਨ ਭੋਲੇਨਾਥ ਅਤੇ ਮਹਾਸ਼ਿਵਰਾਤਰੀ ਦੇ ਤਿਉਹਾਰ ਦਾ ਬਹਾਨਾ ਬਣਾ ਕੇ ਨਸ਼ੇ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਪੁੱਛਿਆ ਕਿ ਕਿਸ ਗ੍ਰੰਥ ਵਿੱਚ ਲਿਖਿਆ ਹੈ ਕਿ ਭਗਵਾਨ ਭੋਲੇਨਾਥ ਭੰਗ ਦੀ ਵਰਤੋਂ ਕਰਦੇ ਹਨ, ਜਦਕਿ ਸੰਸਾਰ ਦੇ ਵਿਕਾਸ ਲਈ ਧਾਰਮਿਕ ਗ੍ਰੰਥਾਂ ਵਿੱਚ ਭੋਲੇਨਾਥ ਦੁਆਰਾ ਜ਼ਹਿਰ ਪੀਣ ਦਾ ਜ਼ਿਕਰ ਜਰੂਰ ਹੈ। ਲੋਕ ਜ਼ਹਿਰ ਨੂੰ ਸਵੀਕਾਰ ਨਹੀਂ ਕਰਦੇ, ਇਸ ਦੇ ਉਲਟ ਉਹ ਮਹਾਦੇਵ ਦੇ ਨਾਮ ‘ਤੇ ਭੰਗ ਦਾ ਸੇਵਨ ਕਰਦੇ ਹਨ ਅਤੇ ਉਨ੍ਹਾਂ ਦੇ ਚੇਲੇ ਹੋਣ ਦਾ ਦਿਖਾਵਾ ਕਰਦੇ ਹਨ, ਜੋ ਕਿ ਸਰਾਸਰ ਗਲਤ ਪ੍ਰਥਾ ਹੈ। ਸਵਾਮੀ ਵਿਦਿਆਨੰਦ ਜੀ ਨੇ ਕਿਹਾ ਕਿ ਇਸ ਸਮੇਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨਸ਼ਾ ਵਿਰੋਧੀ ਮੁਹਿੰਮ ‘ਤੇ ਸਖਤੀ ਨਾਲ ਕੰਮ ਕਰ ਰਹੀ ਹੈ, ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ‘ਤੇ ਕੁਝ ਗਲਤ ਅਨਸਰ ਭੰਗ ਦਾ ਨਸ਼ਾ ਕਰਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਂਦੇ ਹਨ ਜਿਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਨਾਲ ਨਾਲ ਮੰਦਰਾਂ ਦੇ ਨੇੜੇ ਭੰਗ ਵੇਚਣ ਵਾਲਿਆਂ ‘ਤੇ ਪਾਬੰਦੀ ਹੋਣੀ ਚਾਹੀਦੀ ਹੈ।
ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਮੂਹ ਮੰਦਿਰ ਕਮੇਟੀਆਂ ਅਤੇ ਲੰਗਰ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਹਾਂਸ਼ਿਵਰਾਤਰੀ ਮੌਕੇ ਭੰਗ ਜਾਂ ਇਸ ਤੋਂ ਬਣੇ ਕਿਸੇ ਵੀ ਪਦਾਰਥ ਦਾ ਲੰਗਰ ਨਾ ਲਗਾਉਣ ਅਤੇ ਸਨਾਤਨ ਧਰਮ ਦੀ ਮਰਿਆਦਾ ਨੂੰ ਕਾਇਮ ਰੱਖਣ ਵਿੱਚ ਸਹਿਯੋਗ ਕਰਨ। ਦੂਜੇ ਪਾਸੇ ਸਮਾਜਿਕ ਜਥੇਬੰਦੀਆਂ ਨੇ ਵੀ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਕਿ ਮਹਾਸ਼ਿਵਰਾਤਰੀ ਦੇ ਤਿਉਹਾਰ ‘ਤੇ ਭੰਗ ਦਾ ਪੂਰਨ ਤੌਰ ‘ਤੇ ਬਾਈਕਾਟ ਕੀਤਾ ਜਾਵੇ |