ਫਿਰੋਜ਼ਪੁਰ ਵਿੱਚ ਲੁਟੇਰਿਆਂ ਦੇ ਹੌਸਲੇ ਬੁਲੰਦ, ਦਿਨਦਿਹਾੜੇ ਖੋਹ ਦੀ ਵਾਰਦਾਤ
- 129 Views
- kakkar.news
- December 11, 2025
- Crime Punjab
ਫਿਰੋਜ਼ਪੁਰ ਵਿੱਚ ਲੁਟੇਰਿਆਂ ਦੇ ਹੌਸਲੇ ਬੁਲੰਦ, ਦਿਨਦਿਹਾੜੇ ਖੋਹ ਦੀ ਵਾਰਦਾਤ
ਫਿਰੋਜ਼ਪੁਰ 11 ਦਸੰਬਰ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਵਿੱਚ ਗੋਲੀਆਂ ਚੱਲਨ , ਲੁੱਟਾਂ ਅਤੇ ਖੋਹਾਂ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ।ਜੇ ਕਰ ਗੱਲ ਕਰੀਏ ਲੁੱਟਾਂ ਖੋਹਾਂ ਦੀ ਤਾ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁਕੇ ਹਨ ਕਿ ਓਹਨਾਂ ਨੂੰ ਕਿਸੇ ਵੀ ਕਾਨੂੰਨੀ ਕਾਰਵਾਈ ਦਾ ਡਰ ਦਿਖਾਈ ਨਹੀਂ ਦਿੰਦਾ।
ਮਿਲੀ ਜਾਣਕਾਰੀ ਅਨੁਸਾਰ 8 ਦਸੰਬਰ 2025 ਨੂੰ ਦੁਪਹਿਰ ਕਰੀਬ 2:25 pm ਵਜੇ ਇੱਕ ਚੌਕਾਉਣ ਵਾਲੀ ਘਟਨਾ ਵਾਪਰੀ। ਅਣਪਛਾਤੇ ਵਿਅਕਤੀਆਂ ਨੇ ਨਵਲ ਕੁਮਾਰੀ ਪਤਨੀ ਹਰਬੰਸ ਲਾਲ ਵਾਸੀ ਸੂਰਜ ਇਨਕਲੇਵ ਨੂੰ ਅਚਾਨਕ ਚਪਟ ਮਾਰ ਕੇ ਉਸਦੇ ਕੰਨ ਵਿਚੋਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਅਤੇ ਮੌਕੇ ਤੋਂ ਫਰਾਰ ਹੋ ਗਿਏ । ਘਟਨਾ ਤੋਂ ਬਾਅਦ ਪੀੜਤ ਵੱਲੋਂ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ।
ਪੁਲਿਸ ਨੇ ਅਣਪਛਾਤੇ ਲੁਟੇਰੇਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਦੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਦੋਸ਼ੀ ਦੀ ਪਛਾਣ ਕੀਤੀ ਜਾ ਸਕੇ।
ਪੁਲਿਸ ਵਲੋਂ ਲੋਕਾਂ ਨੂੰ ਸਤਰਕ ਰਹਿਣ ਦੀ ਅਪੀਲ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਕਿਸੇ ਵੀ ਸ਼ੱਕੀ ਹਲਚਲ ਦੇਖਣ ‘ਤੇ ਤੁਰੰਤ ਸੂਚਿਤ ਕੀਤਾ ਜਾਵੇ।
