ਮਾੜੇ ਅਨਸਰਾਂ, ਨਸ਼ਾ ਤਸਕਰਾਂ ਅਤੇ ਚੋਰੀ/ਲੁੱਟਾਂ-ਖੋਹਾਂ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਤਹਿਤ ਕੀਤੀ ਕਾਰਵਾਈ
- 77 Views
- kakkar.news
- March 14, 2024
- Punjab
ਮਾੜੇ ਅਨਸਰਾਂ, ਨਸ਼ਾ ਤਸਕਰਾਂ ਅਤੇ ਚੋਰੀ/ਲੁੱਟਾਂ-ਖੋਹਾਂ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਤਹਿਤ ਕੀਤੀ ਕਾਰਵਾਈ
ਫਾਜ਼ਿਲਕਾ 14 ਮਾਰਚ 2024 (ਸਿਟੀਜ਼ਨਜ਼ ਵੋਇਸ)
ਸ੍ਰੀ ਗੌਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਰਣਜੀਤ ਸਿੰਘ ਢਿੱਲੋਂ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਫਿਰੋਜਪੁਰ ਰੇਂਜ, ਫਿਰੋਜਪੁਰ ਅਤੇ ਸ੍ਰੀ ਵਰਿੰਦਰ ਸਿੰਘ ਬਰਾੜ ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਕਰਨਵੀਰ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਓਪ੍ਰੇਸ਼ਨ) ਫਾਜਿਲਕਾ ਅਤੇ ਸ੍ਰੀ ਅੱਛਰੂ ਰਾਮ ਉਪ-ਕਪਤਾਨ ਪੁਲਿਸ ਸ.ਡ. ਜਲਾਲਾਬਾਦ ਦੀ ਯੋਗ ਅਗਵਾਈ ਹੇਠ ਸ:ਥ:ਗੁਰਬਖਸ਼ ਸਿੰਘ 237/ਫਾਜਿਲਕਾ ਵੱਲੋਂ ਮੁਖਬਰ ਖਾਸ ਦੀ ਇਤਲਾਹ ਤੇ ਪਿੰਡ ਪ੍ਰਭਾਤ ਸਿੰਘ ਵਾਲਾ ਕੋਲ ਰਾਜ ਸਿੰਘ ਉਰਫ ਰਾਜੂ ਪੁੱਤਰ ਬਲਵੀਰ ਸਿੰਘ ਵਾਸੀ ਲੱਲ੍ਹਾ ਬਸਤੀ ਜਲਾਲਾਬਾਦ, ਫਲਕ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਪਿੰਡ ਕਾਹਨੇ ਵਾਲਾ ਅਤੇ ਮੱਖਣ ਸਿੰਘ ਪੁੱਤਰ ਸੁਜਵਾਰ ਸਿੰਘ ਵਾਸੀ ਪਿੰਡ ਚੱਕ ਖੀਵਾ ਨੂੰ ਕਾਬੂ ਕਰਕੇ ਉਨ੍ਹਾ ਪਾਸੋਂ 32,000/-ਰੁ: ਭਾਰਤੀ ਜਾਅਲੀ ਕਰੰਸੀ, ਸੰਦੀਪ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਧੋਤੜ ਥਾਣਾ ਰਾਣੀਆ (ਸਿਰਸਾ) ਅਤੇ ਸੰਦੀਪ ਕੁਮਾਰ ਉਰਫ ਦੀਪਕ ਪੁੱਤਰ ਸੁਭਾਸ਼ ਚੰਦਰ ਵਾਸੀ ਵਾਰਡ ਨੰਬਰ 6 ਰਾਣੀਆ (ਜਿਲ੍ਹਾ) ਨੂੰ ਗ੍ਰਿਫਤਾਰ ਕਰਕੇ ਲੈਪਟਾਪ ਅਤੇ ਪ੍ਰਿੰਟਰ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਹਨਾਂ ਦੇ ਖਿਲਾਫ ਮੁ.ਨੰ. 16 ਮਿਤੀ 11-03-2024 ਅ/ਧ 489-ਬੀ,489-ਸੀ ਭ:ਦ. ਥਾਣਾ ਸਦਰ ਜਲਾਲਾਬਾਦ ਦਰਜ ਰਜਿਸ਼ਟਰ ਕੀਤਾ ਗਿਆ।
- ਭਗੋੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਇੰਸ.ਅੰਗਰੇਜ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਜਲਾਲਾਬਾਦ ਵੱਲੋਂ ਮਿਤੀ13.03.2024 ਨੂੰ ਹੇਠ ਲਿਖੇ ਮੁਕੱਦਮਿਆਂ ਦੇ ਦੋ ਭਗੋੜਿਆਂ ਨੂੰ ਗ੍ਰਿਫਤਾਰ ਕੀਤਾ ਗਿਆ।
- I)ਮੁਕੱਦਮਾ ਨੰਬਰ155/2017 ਅ/ਧ 379-ਬੀ ਭ.ਦ. ਥਾਣਾ ਸਿਟੀ ਜਲਾਲਾਬਾਦ ਦੇ ਦੋਸ਼ੀ ਜਸਪਾਲ ਸਿੰਘ ਉਰਫ ਪਾਲਾ ਪੁੱਤਰ ਸ਼ੀਨਾ ਸਿੰਘ ਵਾਸੀ ਨੂਰਸ਼ਾਹ ਥਾਣਾ ਸਦਰ ਫਾਜਿਲਕਾ ਨੂੰ ਗ੍ਰਿਫਤਾਰ ਕੀਤਾ ਗਿਆ।
- II)ਮੁਕੱਦਮਾ ਨੰਬਰ39/24 ਅ/ਧ 174-ਏ ਭ.ਦ. ਥਾਣਾ ਸਿਟੀ ਜਲਾਲਾਬਾਦ ਦੇ ਦੋਸ਼ੀ ਸੁਖਮੰਦਰ ਸਿੰਘ ਲਛਮਨ ਸਿੰਘ ਵਾਸੀ ਲੱਖੇ ਵਾਲੀ ਮੰਡੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ।
- ਸ੍ਰੀ ਸ਼ੁਬੇਗ ਸਿੰਘ ਪੀ.ਪੀ.ਐਸ. ਉਪ-ਕਪਤਾਨ ਪੁਲਿਸ ਸ.ਡ. ਫਾਜਿਲਕਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸ.ਆਈ. ਜੱਜਪਾਲ ਸਿੰਘ ਮੁੱਖ ਅਫਸਰ ਥਾਣਾ ਖੂਈ ਖੇੜਾ ਵੱਲੋਂ ਬਾਹੱਦ ਰਕਬਾ ਸ਼ੂਗਰ ਮਿੱਲ ਘੱਲੂ ਤੋਂ ਰਾਮਕੋਟ ਨੂੰ ਜਾਂਦੇ ਟੀ-ਪੁਆਇੰਟ ਤੇ ਕੁਲਦੀਪ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਚੱਕ ਜਵਾਲਾ ਵਾਲਾ ਮਕਾਨ ਨੰਬਰ48, ਐਸ.ਡੀ.ਐਮ. ਕਲੋਨੀ ਜਿਲ੍ਹਾ ਹਨੂੰਮਾਨਗੜ੍ਹ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜਾ ਵਿੱਚੋ 3 ਕਿਲੋ 500 ਗ੍ਰਾਮ ਅਫੀਮ ਬ੍ਰਾਮਦ ਕਰਕੇ ਮੁਕੱਦਮਾ ਨੰਬਰ 16 ਮਿਤੀ 14.03.2024 ਅ/ਧ 18-61-85 ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਖੂਈ ਖੇੜਾ ਵਿਖੇ ਦਰਜ ਰਜਿਸ਼ਟਰ ਕੀਤਾ।
- ਮਿਤੀ09,10.03.2024 ਦੀ ਦਰਮਿਆਨੀ ਰਾਤ ਨੂੰ ਪਿੰਡ ਭਾਗੂ ਵਿਖੇ ਹੋਏ ਨਾਮਾਲੂਮ ਵਿਅਕਤੀਆਂ ਵੱਲੋਂ ਹਰਚੰਦ ਰਾਮ ਉਮਰ ਕਰੀਬ 40/45 ਸਾਲ ਨੂੰ ਸੱਟਾਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਸੀ, ਜਿਸਤੇ ਉਸਦੇ ਲੜਕੇ ਅਮਨਦੀਪ ਦੇ ਬਿਆਨ ਪਰ ਮੁਕੱਦਮਾ ਨੰਬਰ 27 ਮਿਤੀ 10-03-2024 ਅ/ਧ 302 IPC ਥਾਣਾ ਬਹਾਵ ਵਾਲਾ ਬਰਖਿਲਾਫ ਨਾਮਾਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਹੋਇਆ ਸੀ, ਜਿਸ ਨੂੰ ਇੰਸ. ਗੁਰਮੀਤ ਸਿੰਘ 1246/ਫਿਰੋਜ਼. ਮੁੱਖ ਅਫਸਰ ਥਾਣਾ ਬਹਾਵ ਵਾਲਾ ਵੱਲੋਂ ਖੂਫੀਆ ਸੋਰਸਾਂ ਰਾਹੀਂ ਦੋਸ਼ੀ ਮਾਂਗੀ ਲਾਲ ਪੁੱਤਰ ਰਾਜਾ ਰਾਮ ਵਾਸੀ ਪਿੰਡ ਭਾਗੂ ਥਾਣਾ ਬਹਾਵ ਵਾਲਾ ਜਿਲਾ ਫਾਜਿਲਕਾ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024