ਜ਼ਮੀਨੀ ਵਿਵਾਦ ਦੌਰਾਨ ਨਿਸ਼ਾਨ ਸਾਹਿਬ ਦੀ ਹੋਈ ਬੇਅਦਬੀ ਮਾਮਲੇ ਚ ਦੂਸਰੀ ਧਿਰ ਆਈ ਸਾਮਣੇ ।
- 129 Views
- kakkar.news
- March 14, 2024
- Punjab
ਜ਼ਮੀਨੀ ਵਿਵਾਦ ਦੌਰਾਨ ਨਿਸ਼ਾਨ ਸਾਹਿਬ ਦੀ ਹੋਈ ਬੇਅਦਬੀ ਮਾਮਲੇ ਚ ਦੂਸਰੀ ਧਿਰ ਆਈ ਸਾਮਣੇ ।
ਫਿਰੋਜ਼ਪੁਰ 14 ਮਾਰਚ 2024 (ਅਨੁਜ ਕੱਕੜ ਟੀਨੂੰ )
ਕੁੱਝ ਦਿਨ ਪਹਿਲਾ ਨਿਸ਼ਾਨ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਚ ਵਾਇਰਲ ਹੋਈ ਵੀਡੀਓ ਚ ਅੱਜ ਦੁੱਜੀ ਧਿਰ ਵਲੋਂ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਇਕ ਪ੍ਰੈਸ ਕਾਨਫਰੰਸ ਕਿੱਤੀ ਗਈ ।ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਗੁਰਮੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਮੱਧਰੇ ਨੇ ਜਾਣਕਾਰੀ ਦੇਂਦੀਆਂ ਦੱਸਿਆ ਕਿ ਇਹ ਸਾਰਾ ਵਾਕਿਆ ਪਿੰਡ ਗੱਟੀ ਰਾਜੋ ਕੇ ਦਾ ਹੈ ।ਓਹਨਾ ਦੱਸਿਆ ਕਿ ਪਿੰਡ ਗੱਟੀ ਰਾਜੋ ਕੇ ਵਿਖੇ ਓਹਨਾ ਕੋਲ ਵਾਹੀਯੋਗ ਜਮੀਨ ਹੈ ਅਤੇ ਓਹਨਾ ਦੀ ਜਮੀਨ ਦੇ ਨਾਲ ਲਗਦੀ ਜਮੀਨ ਪਰਮਜੀਤ ਸਿੰਘ ਵਗੈਰਾ ਦੀ ਵੀ ਸੀ ਅਤੇ ਓਹਨਾ(ਪਰਮਜੀਤ ਸਿੰਘ ) ਵਲੋਂ ਜਮੀਨ ਵੇਚਣ ਦੀ ਸੂਰਤ ਚ ਸਾਡੇ ਦੁਆਰਾ ਜਮੀਨ ਦੀ ਖਰੀਦ ਕਿੱਤੀ ਗਈ ਹੈ ।
ਓਹਨਾ ਇਹ ਵੀ ਦੱਸਿਆ ਕਿ ਉਸਦੇ (ਗੁਰਮੀਤ ਸਿੰਘ) ਅਤੇ ਉਸਦੇ ਭਰਾ ਸ੍ਰੀ ਦਵਿੰਦਰ ਸਿੰਘ ਵੱਲੋਂ ਸਾਂਝੀ ਖੇਤੀ ਕੀਤੀ ਜਾਂਦੀ ਹੈ ਅਤੇ ਸਾਡੇ ਦੁਆਰਾ ਖਰੀਦ ਕੀਤੀ 37 ਕਨਾਲ 4 ਮਰਲੇ ਜਮੀਨ ਵਿਚੋਂ ਕੁਝ ਜਮੀਨ ਮੇਰੇ ਲੜਕੇ ਲਵਪ੍ਰੀਤ ਸਿੰਘ ਅਤੇ ਕੁਝ ਜਮੀਨ ਮੇਰੇ ਭਤੀਜੇ ਅਰਸ਼ਦੀਪ ਸਿੰਘ ਦੇ ਨਾਮ ਪਰ ਖਰੀਦ ਕੀਤੀ ਗਈ ਹੈ, ਜੋ ਗਵਾਹਾਂ ਦੀ ਹਾਜਰੀ ਵਿਚ ਨੋਟਰੀ ਪਬਲਿਕ ਪਾਸ ਰਜਿਸਟਰਡ ਹੈ। ਇਹ ਕਿ ਉਕਤ ਜਮੀਨ ਸਾਡੇ ਵੱਲੋਂ ਜੂਨ 2018 ਤੋਂ ਖਰੀਦ ਕਰਨੀ ਸ਼ੁਰੂ ਕੀਤੀ ਗਈ ਅਤੇ ਇਸ ਦੇ ਸਬੰਧ ਵਿਚ ਵਾਰ_ਵਾਰ ਉਕਤ ਵਿਅਕਤੀਆਂ ਤੋਂ ਜਮੀਨ ਖਰੀਦਦੇ ਸਮੇਂ ਕਰਵਾਏ ਐਫੀਡੇਵਿਡ ਗਵਾਹਾਂ ਦੀ ਹਾਜਰੀ ਵਿਚ ਨੋਟਰੀ ਰਜਿਸਟਰਡ ਹਨ, ਜਿਨ੍ਹਾਂ ਦੀਆਂ ਬਾਕਾਇਦਾ ਰਸੀਦਾਂ ਸਮੇਤ ਦਸਤਾਵੇਜ ਓਹਨਾ ਕੋਲ ਹਨ ਅਤੇ ਉਸ ਪਰ ਕਾਬਜ ਹੋ ਕੇ ਖੇਤੀਬਾੜੀ ਕਰਦੇ ਆ ਰਹੇ ਹਾਂ ਅਤੇ ਇਹ ਜਮੀਨ ਮਹਿਕਮਾ ਮਾਲ ਦੇ ਰਿਕਾਰਡ ਗਿਰਦਾਵਰੀ ਵਿਚ ਸਾਡੇ ਨਾਮ ਪਰ ਰਜਿਸਟਰਡ ਹੋ ਚੁੱਕਾ ਹੈ। ਇਹ ਕਿ ਕੁਝ ਸਮੇਂ ਤੋਂ ਉਕਤ ਦੇ ਪਰਿਵਾਰਕ ਮੈਂਬਰਾਂ ਸਾਡੇ ਨਾਲ ਧੱਕੇਸ਼ਾਹੀ ਕਰਨ ਦੀਆਂ ਕੋਝੀਆਂ ਹਰਕਤਾਂ ਕਰਦੇ ਆ ਰਹੇ ਹਨ, ਜਿਸ ਕਰਕੇ ਓਹਨਾ ਮਾੜੀ ਸੋਚ ਦਾ ਪ੍ਰਗਟਾਵਾ ਕਰਦਿਆਂ ਜਿਥੇ ਕੁਝ ਦਿਨ ਪਹਿਲਾਂ ਸਾਡੀ ਮਰਜੀ ਦੇ ਬਗੈਰ ਸਾਡੀ ਜਮੀਨ ਵਿਚ ਵੜ੍ਹ ਕੇ ਸ੍ਰੀ ਨਿਸ਼ਾਨ ਸਾਹਿਬ ਦਾ ਪ੍ਰਕਾਸ ਕਰਦਿਆਂ ਵੀਡੀਓਗ੍ਰਾਫੀ ਕਰ ਲਈ ਅਤੇ ਧਰਮ ਦੀ ਆੜ ਵਿਚ ਸਾਡੀ ਜਮੀਨ ਹਥਿਆਉਣ ਦਾ ਯਤਨ ਕੀਤਾ, ਉਥੇ ਸਾਡੇ ਦੁਆਰਾ ਗਿਲਾ ਕਰਨ ਦੀ ਸੂਰਤ ਵਿਚ ਉਕਤ ਧਿਰ ਨੇ ਸਾਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।
ਜਿਸ ਬਾਬਤ ਸਾਡੇ ਦੁਆਰਾ ਉਕਤ ਲੋਕਾਂ ਦੀ ਸ਼ਿਕਾਇਤ ਪੰਚਾਇਤ ਵਿਚ ਕੀਤੀ ਗਈ, ਜਿਸ ਦੇ ਚਲਦਿਆਂ ਕਰੀਬ ਦੋ ਵਾਰ ਹੋਈ ਪੰਚਾਇਤ ਵਿਚ ਉਕਤ ਧਿਰ ਨੇ ਸਾਡੇ ਤੋਂ ਪੈਸਿਆਂ ਦੀ ਮੰਗ ਕੀਤੀ, ਜਿਸ ਤੋਂ ਬੇਸ਼ੱਕ ਅਸੀਂ ਮੁਨਕਰ ਹੋਏ, ਪਰ ਪੰਚਾਇਤੀ ਬੰਦਿਆਂ ਦੇ ਕਹਿਣ ਤੇ 11,50,000/_ ਰੁਪਏ ਦੇਣ ਨੂੰ ਤਿਆਰ ਹੋ ਗਏ ਅਤੇ ਇਸ ਦੇ ਚਲਦਿਆਂ ਉਕਤ ਧਿਰ ਨੂੰ ਯੂਨੀਅਨ ਬੈਂਕ ਦੇ ਤਿੰਨ ਚੈਕ ਵੀ ਮੌਕੇ ਪਰ ਦੇ ਦਿੱਤੇ ਗਏ। ਇਸ ਉਪਰੰਤ ਦੂਸਰੀ ਧਿਰ ਨੇ ਪੰਚਾਇਤੀ ਬੰਦਿਆਂ ਸਾਹਮਣੇ ਕਿਹਾ ਕਿ ਗੁਰੂ ਸਾਹਿਬ ਦੀ ਹਾਜਰੀ ਵਿਚ ਤੁਸੀਂ ਨਿਸ਼ਾਨ ਸਾਹਿਬ ਨੂੰ ਗੁਰਦੁਆਰਾ ਸਾਹਿਬ ਵਿਖੇ ਛੱਡ ਦਿਓ ਤਾਂ ਅਸੀਂ ਪੰਚਾਇਤੀ ਬੰਦਿਆਂ ਦੀ ਹਾਜਰੀ ਵਿਚ ਸਿੱਖ ਰੀਤ_ਰਿਵਾਜਾਂ ਅਨੁਸਾਰ ਨਿਸ਼ਾਨ ਸਾਹਿਬ ਨੂੰ ਗੁਰਦੁਆਰਾ ਸਾਹਿਬ ਵਿਖੇ ਛੱਡਣ ਦੀ ਤਿਆਰੀ ਕਰ ਰਹੇ ਸਾਂ ਕਿ ਇਸ ਦੌਰਾਨ ਸਾਡੀ ਜਮੀਨ ਵਿਚ ਵੜਦਿਆਂ ਸ੍ਰੀ ਗੋਮਾ ਸਿੰਘ ਅਤੇ ਬਲਬੀਰ ਸਿੰਘ ਪੁੱਤਰਾਨ ਵੀਰ ਸਿੰਘ ਨੇ ਲਲਕਾਰਾ ਮਾਰਦਿਆਂ ਕਿਹਾ ਕਿ ਇਨ੍ਹਾਂ ਤੋਂ ਪੈਸੇ ਤਾਂ ਲੈ ਲਏ ਹਨ, ਹੁਣ ਇਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਕੇ ਜਮੀਨ ਆਪਣੇ ਕਬਜ਼ੇ ਵਿਚ ਕਰ ਲਓ, ਇਨ੍ਹਾਂ ਕਹਿੰਦਿਆਂ ਹੀ ਜਿਥੇ ਗੋਮਾ ਸਿੰਘ ਵਗੈਰਾ ਸਾਡੇ ਨਾਲ ਮਾਰਕੁਟਾਈ ਕਰਨ ਲੱਗੇ, ਉਥੇ ਨਾਲ ਆਏ ਸ੍ਰੀ ਅਮਰਜੀਤ ਸਿੰਘ, ਸੰਦੀਪ ਸਿੰਘ, ਸੋਨੂੰ, ਅਮਨ, ਸੰਨੀ, ਟੀਟੂ ਅਤੇ ਬੋਬੀ ਜਿਨ੍ਹਾਂ ਦੇ ਹੱਥਾਂ ਵਿਚ ਤੇਜਧਾਰ ਹਥਿਆਰ ਸਨ ਨੇ ਸਾਡੇ ਪਰ ਜਾਨੋ ਮਾਰਨ ਦੀ ਨੀਅਤ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਇਨ੍ਹਾਂ ਦੇ ਨਾਲ ਆਏ ਬੋਹੜਾ, ਪੱਪੀ, ਬਲਵਿੰਦਰ ਸਿੰਘ ਉਰਫ ਬੁੱਲੀ ਸਮੇਤ 100_150 ਦੇ ਕਰੀਬ ਵਿਅਕਤੀ ਹਾਜਰ ਸਨ, ਜਿਨ੍ਹਾਂ ਵਿਚ ਇਨ੍ਹਾਂ ਦੀਆਂ ਪਤਨੀਆਂ ਸਮੇਤ ਹੋਰ ਔਰਤਾਂ ਵੀ ਸ਼ਾਮਲ ਸਨ, ਨੇ ਸਾਡੇ ਪਰ ਇੱਟਾਂ_ਰੋੜਿਆਂ ਦੀ ਬਰਸਾਤ ਕਰਨ ਦੇ ਨਾਲ_ਨਾਲ ਸਾਡੇ ਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਬਿਨ੍ਹਾਂ ਕੋਈ ਗੱਲ ਕੀਤਿਆਂ ਗਿਣੀ_ਮਿਥੀ ਸਾਜ਼ਿਸ਼ ਤਹਿਤ ਸਾਡੇ ਗੱਲ ਪੈ ਗਏ ਅਤੇ ਇਸ ਵਰਤਾਰੇ ਦੀ ਵੀਡੀਓਗ੍ਰਾਫੀ ਕਰਕੇ ਸੋਸ਼ਲ ਮੀਡੀਆ ਪਰ ਜਾਰੀ ਕਰ ਦਿੱਤਾ ਗਈ, ਜਿਸ ਤੋਂ ਪ੍ਰਤੱਖ ਹੁੰਦਾ ਹੈ ਕਿ ਉਕਤ ਲੋਕ ਆਪਣੇ ਸਮੇਤ ਔਰਤਾਂ ਨੂੰ ਲੈ ਕੇ ਸਾਡੇ ਗਲ ਪਏ ਹਨ, ਜਿਸ ਦੇ ਚਲਦਿਆਂ ਸਾਡੇ ਕਾਫੀ ਸੱਟਾਂ ਲੱਗੀਆਂ ਹਨ। ਇਹ ਕਿ ਉਕਤ ਲੋਕਾਂ ਵੱਲੋਂ ਸਾਡੇ ਨਾਲ ਕੀਤੀ ਗਈ ਮਾਰਕੁਟਾਈ ਦੌਰਾਨ ਮੇਰੇ ਭਰਾ ਦਵਿੰਦਰ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਇਸ ਦੌਰਾਨ ਹਾਜਰ ਸਰਦਾਰ ਸਿੰਘ ਦੇ ਵੀ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜੋ ਅੱਜ ਵੀ ਜੇਰੇ ਇਲਾਜ ਹਨ। ਉਕਤ ਆਰੋਪੀਆਂ ਨੇ ਖੇਤ ਵਿਚ ਖੜ੍ਹਾ ਸਾਡਾ ਟਰੈਕਟਰ ਅਤੇ ਕਾਰ ਦੀ ਵੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਹੈ।
ਗੁਰਮੀਤ ਸਿੰਘ ਨੇ ਪ੍ਰੈਸ ਨੂੰ ਇਹ ਵੀ ਦੱਸਿਆ ਕਿ 11,50,000/_ ਰੁਪਏ ਪੰਚਾਇਤੀ ਬੰਦਿਆਂ ਦੀ ਹਾਜਰੀ ਵਿਚ ਲੈਣ ਦੇ ਇਵਜ ਵਿਚ ਕੀਤਾ ਰਾਜੀਨਾਮਾ ਪੁਲਿਸ ਥਾਣਾ ਸਦਰ ਵਿਖੇ ਸ੍ਰੀ ਵਿਨੋਦ ਕੁਮਾਰ ਏ.ਐਸ.ਆਈ ਦੁਆਰਾ ਲਿਖਿਆ ਗਿਆ ਸੀ, ਜਿਸ ਵਿਚ ਦੋਵਾਂ ਧਿਰਾਂ ਸਮੇਤ ਪੰਚਾਇਤੀ ਬੰਦਿਆਂ ਦੇ ਦਸਤਖਤ ਵੀ ਸ਼ਾਮਿਲ ਹਨ।
ਗੁਰਮੀਤ ਸਿੰਘ ਵਲੋਂ ਪੁਲਿਸ ਪ੍ਰਸ਼ਾਸਨ ਅਜੇ ਗੁਹਾਰ ਲਗਾਂਦੇ ਹੋਏ ਕਿਹਾ ਕਿ ਸਾਡੇ ਨਾਲ ਧੱਕੇਸ਼ਾਹੀ ਕਰਨ ਵਾਲੇ ਉਕਤ ਆਰੋਪੀਆਂ ਸ੍ਰੀ ਗੋਮਾ ਸਿੰਘ ਵਗੈਰਾ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਓਹਨਾ ਦੁਆਰਾ ਘੜੇ ਗਏ ਇਸ ਸੜਯੰਤਰ ਦੀ ਜਮੀਨੀ ਪੱਧਰ ਤੱਕ ਜਾਂਚ ਕਰਵਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ ਤਾਂ ਜੋ ਉਕਤ ਆਰੋਪੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਸਾਨੂੰ ਇਨਸਾਫ ਮਿਲ ਸਕੇ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024