ਜੇਲ ਚ ਨਸ਼ਾ ਤਸਕਰਾਂ ਵਲੋਂ ਨਸ਼ੇ ਦੀ ਪਹੁੰਚ ਲਈ ਵਰਤਿਆ ਗਿਆ ਵੱਖਰਾ ਢੰਗ।
- 130 Views
- kakkar.news
- March 23, 2024
- Crime Punjab
ਜੇਲ ਚ ਨਸ਼ਾ ਤਸਕਰਾਂ ਵਲੋਂ ਨਸ਼ੇ ਦੀ ਪਹੁੰਚ ਲਈ ਵਰਤਿਆ ਗਿਆ ਵੱਖਰਾ ਢੰਗ।
ਫ਼ਿਰੋਜ਼ਪੁਰ, 23 ਮਾਰਚ -2024 ( ਅਨੁਜ ਕੱਕੜ ਟੀਨੂੰ)
ਜੇਲ ਵਿਚ ਨਸ਼ਾ ਤਸਕਰਾਂ ਵਲੋਂ ਨਸ਼ੇ ਨੂੰ ਪਹੁੰਚਾਣ ਲਈ ਬੜੇ ਹੀ ਕਿਰਐਂਟਿਵ ਤਰੀਕੇ ਲੱਬੇ ਜਾ ਰਹੇ ਹਨ । ਜੇਲ ਵਿਚ ਨਸ਼ੇ ਦੇ ਆਦਿ ਕੈਦੀਆਂ ਨੂੰ ਤਸਕਰਾਂ ਵਲੋਂ ਨਸ਼ਾ ਪਹੁੰਚਾਣ ਲਈ ਵੱਖ ਵੱਖ ਤਰ੍ਹਾਂ ਦੇ ਢੰਗ ਅਪਣਾਏ ਜਾਂ ਰਹੇ ਹਨ । ਪਹਿਲਾ ਇਹ ਤਸਕਰੀ ਜੇਲ ਦੇ ਬਾਹਰੋਂ ਥਰੋ ਕੀਤੇ ਪੈਕਟਾਂ ਰਾਹੀਂ ਕੀਤੀ ਜਾਂਦੀ ਸੀ ਪਰ ਇਸ ਵਾਰ ਕੈਦੀ ਵੱਲੋ ਇਕ ਅਲੱਗ ਹੀ ਤਰੀਕੇ ਨਾਲ ਨਸ਼ੇ ਨੂੰ ਜੇਲ ਅੰਦਰ ਪਹੁੰਚਾਣ ਦੀ ਕੋਸ਼ਿਸ਼ ਕੀਤੀ ਗਈ ਹੈ । ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਇੱਕ ਕੈਦੀ ਨੇ ਆਪਣੀ ਜਾਨ ਨੂੰ ਜੋਖਿਮ ਵਿੱਚ ਪਾ ਕੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦਾ ਅਨੋਖਾ ਤਰੀਕਾ ਅਜ਼ਮਾਇਆ, ਪਰ ਫੜਿਆ ਗਿਆ।
ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਅਤੇ ਰਿਸ਼ਵਪਾਲ ਗੋਇਲ ਨੇ ਦੱਸਿਆ ਕਿ ਕੈਦੀ ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਨਰਾਇਣ ਸਿੰਘ ਵਾਸੀ ਪਿੰਡ ਮੁਹੰਮਦ ਧੀਰਾ ਜ਼ਿਲ੍ਹਾ ਫ਼ਾਜ਼ਲਿਕਾ ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਰਿਹਾ ਹੈ।22 ਮਾਰਚ ਨੂੰ ਜਦੋਂ ਉਹ ਪੈਰੋਲ ਦੀ ਛੁੱਟੀ ਪੂਰੀ ਕਰਕੇ ਵਾਪਸ ਜੇਲ੍ਹ ਪਰਤਿਆ ਤਾਂ ਵਧੀਕ ਜੇਲ੍ਹ ਸੁਪਰਡੈਂਟ ਰਾਜਦੀਪ ਸਿੰਘ ਬਰਾੜ ਨੂੰ ਗੁਪਤ ਸੂਚਨਾ ਮਿਲੀ ਕਿ ਕੈਦੀ ਪਰਮਜੀਤ ਸਿੰਘ ਨੇ ਜੇਲ੍ਹ ਅੰਦਰ ਨਸ਼ੀਲੇ ਪਦਾਰਥ ਲੁਕਾਏ ਹੋਏ ਹਨ, ਉਕਤ ਸੂਚਨਾ ਦੇ ਆਧਾਰ ‘ਤੇ ਕੈਦੀ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਪਰ ਕੁਛ ਵੀ ਬਰਾਮਦ ਨਹੀਂ ਹੋਇਆ। ਜਦੋਂ ਜੇਲ੍ਹ ਪ੍ਰਸ਼ਾਸਨ ਨੂੰ ਸ਼ੱਕ ਹੋਇਆ ਤਾਂ ਉਹਨਾਂ ਵਲੋਂ ਕੈਦੀ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਲੈ ਜਾਇਆ ਗਿਆ ਅਤੇ ਉਸ ਦਾ ਐਕਸਰੇ ਕਰਵਾਇਆ ਅਤੇ ਉਸ ਦੇ (BODY CAVITY) ਪ੍ਰਾਈਵੇਟ ਪਾਰਟ ਵਿੱਚ ਤਿੰਨ ਪੈਕਟ ਦੇਖੇ ਗਏ। ਜਦੋਂ ਉਕਤ ਪੈਕਟਾਂ ਨੂੰ ਜੇਲ ਅੰਦਰ ਲਿਜਾ ਕੇ ਖੋਲੀਆਂ ਗਿਆ ਤਾਂ ਤਿੰਨਾਂ ਪੈਕਟਾਂ ‘ਚੋਂ 32 .38 ਗ੍ਰਾਮ ਨਸ਼ੀਲੀਆਂ ਗੋਲੀਆਂ ਅਤੇ 32 ਗ੍ਰਾਮ ਚਿੱਟੇ ਰੰਗ ਦਾ ਨਸ਼ੀਲਾ ਪਾਉਡਰ ਅਤੇ ਲਗਭਗ 44 ਗ੍ਰਾਮ ਸੁਲਫੇ ਵਰਗਾ ਜਾਪਦਾ ਕਾਲੇ ਰੰਗ ਦਾ ਪਦਾਰਥ ਬਰਾਮਦ ਹੋਏ।
ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਫ਼ਿਰੋਜ਼ਪੁਰ ਸਿਟੀ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਫ਼ਿਰੋਜ਼ਪੁਰ ਸਿਟੀ ਥਾਣੇ ਦੇ ਐਸ.ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਕੈਦੀ ਇਹ ਨਸ਼ੀਲਾ ਪਦਾਰਥ ਕਿੱਥੋਂ ਲੈ ਕੇ ਆਇਆ ਸੀ ਅਤੇ ਉਹ ਇਹ ਨਸ਼ਾ ਜੇਲ ਚ ਕਿਸਨੂੰ ਸਪਲਾਈ ਕਰਨ ਜਾ ਰਿਹਾ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024