ਵਰਤ ਵਾਲਾ ਆਟਾ ਖਾਨ ਕਈ ਲੋਗ ਹੋਏ ਬਿਮਾਰ ,ਚੱਕਰ ਆਉਣਾ , ਪੇਟ ਦਰਦ , ਸਾਹ੍ਹ ਲੈਣ ਚ ਤਕਲੀਫ ।
- 189 Views
- kakkar.news
- April 11, 2024
- Health Punjab
ਵਰਤ ਵਾਲਾ ਆਟਾ ਖਾਨ ਕਈ ਲੋਗ ਹੋਏ ਬਿਮਾਰ ,ਚੱਕਰ ਆਉਣਾ , ਪੇਟ ਦਰਦ , ਸਾਹ੍ਹ ਲੈਣ ਚ ਤਕਲੀਫ ।
ਫਿਰੋਜ਼ਪੁਰ 11 ਅਪ੍ਰੈਲ 2024 (ਅਨੁਜ ਕੱਕੜ ਟੀਨੂੰ)
ਪੰਜਾਬ ਦੇ ਫਿਰੋਜ਼ਪੁਰ ਅਤੇ ਉਸਦੇ ਨਾਲ ਦੇ ਕਈ ਇਲਾਕਿਆਂ ‘ਚ ਨਵਰਾਤਰੀ ਦੌਰਾਨ ਵਰਤ ਦਾ ਆਟਾ ਖਾਣ ਨਾਲ ਕਈ ਲੋਕਾਂ ਦੀ ਸਿਹਤ ਵਿਗੜ ਗਈ ਹੈ। ਬਿਮਾਰ ਲੋਕਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ। । ਦੱਸਿਆ ਜਾ ਰਿਹਾ ਹੈ ਕਿ ਬੀਮਾਰ ਹੋਣ ਵਾਲਿਆਂ ‘ਚ ਕਈ ਬੱਚੇ ਵੀ ਸ਼ਾਮਲ ਸਨ ਅਤੇ ਕਈ ਲੋਕ ਬੇਹੋਸ਼ ਵੀ ਹੋ ਗਏ ਸਨ।
ਵਰਤ ਵਾਲਾ ਆਟਾ ਖਾਣ ਕਾਰਨ ਲੋਕਾਂ ਨੂੰ ਪੇਟ, ਛਾਤੀ ਵਿੱਚ ਦਰਦ, ਚੱਕਰ ਆਉਣੇ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋਣ ਤੋਂ ਬਾਅਦ ਉਸਦੇ ਪਰਿਵਾਰ ਨੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ। ਜਿਵੇਂ ਹੀ ਇਸ ਮਾਮਲੇ ਦੀ ਸੂਚਨਾ ਸਿਹਤ ਵਿਭਾਗ ਨੂੰ ਮਿਲੀ ਤਾਂ ਦਹਿਸ਼ਤ ਦਾ ਮਾਹੌਲ ਬਣ ਗਿਆ। ਉਸ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਵਰਤ ਵਾਲੇ ਆਟੇ ਦੀ ਵਰਤੋਂ ਕਾਰਨ ਉਸ ਦੀ ਸਿਹਤ ਵਿਗੜ ਗਈ ਹੈ। ਪਰ ਆਟੇ ਵਿੱਚ ਕੀ ਸੀ ਇਹ ਅਜੇ ਤੱਕ ਸਪੱਸ਼ਟ ਨਹੀਂ ਹੋਇਆ ਹੈ।ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਸ਼ਹਿਰ, ਛਾਉਣੀ ਅਤੇ ਬਸਤੀ ਟੈਂਕਾਂਵਾਲੀ ਵਿੱਚ ਪਿਆਰੇ ਆਣਾ , ਕੈਨਾਲ ਕਲੋਨੀ ਅਤੇ ਗਵਾਲ ਟੋਲੀ ਵਿਚ ਕਈ ਲੋਕਾਂ ਦੀ ਸਿਹਤ ਵਰਤ ਵਾਲੇ ਆਟੇ ਨਾਲ ਵਿਗੜ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਸ਼ਾਇਦ ਇਹ ਆਟਾ ਐਕ੍ਸਪਾਯਰੀ ਤਰੀਕ ਦਾ ਜਾਂ ਖੇਤੀ ਦੌਰਾਨ ਵਰਤੇ ਗਏ ਜ਼ਿਆਦਾ ਕੀਟਨਾਸ਼ਕ ਦੀ ਇਸਤੇਮਾਲ ਨਾਲ ਵੀ ਖਾਨ ਲਾਇਕ ਨਹੀਂ ਰਹਿੰਦਾ। ਬਾਕੀ ਤਾ ਲੈਬ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਹੀ ਪਤਾ ਲਗ ਸਕਦਾ ਹੈ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024