ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਘੇਰੇ ਵਿੱਚ ਧਾਰਾ 163 ਲਾਗੂ ਕਰਨ ਦੇ ਹੁਕਮ ਜਾਰੀ
- kakkar.news
- December 16, 2025
- Punjab
ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਘੇਰੇ ਵਿੱਚ ਧਾਰਾ 163 ਲਾਗੂ ਕਰਨ ਦੇ ਹੁਕਮ ਜਾਰੀ
ਫ਼ਿਰੋਜ਼ਪੁਰ, 16 ਦਸੰਬਰ 2025 (ਸਿਟੀਜਨਜ਼ ਵੋਇਸ)
ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ. ਨਿਧੀ ਕੁਮੁਦ ਬੰਬਾਹ, ਪੀ.ਸੀ.ਐਸ. ਵੱਲੋਂ ਮਿਤੀ 21/12/2025 ਨੂੰ ਟੈਸਟ ਫਾਰ ਰਿਕਰਿਊਟਮੈਂਟ ਪਰਸਨਲ ਅਸਿਸਟੈਂਟ, ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ, ਸੀਨਅਰ ਅਸਿਸਟੈਂਟ, ਨਾਇਬ ਤਹਿਸੀਲਦਾਰ ਅਤੇ ਖਜਾਨਾ ਅਫਸਰ ਦੀ ਪ੍ਰੀਖਿਆ ਲਈ ਬਣਾਏ ਗਏ ਕੇਂਦਰਾਂ ਦੇ 100 ਮੀਟਰ ਘੇਰੇ ਵਿੱਚ ਧਾਰਾ 163 ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ 21 ਦਸੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਵੱਲੋਂ ਉਕਤ ਪ੍ਰੀਖਿਆਵਾਂ ਕਰਵਾਈਆ ਜਾ ਰਹੀਆਂ ਹਨ ਜਾ ਰਹੀ ਹੈ ਜਿਸ ਲਈ ਫਿਰੋਜ਼ਪੁਰ ਵਿਚ ਐਮ.ਐਲ.ਐਮ ਸੀਨੀਅਰ ਸਕੈਂਡਰੀ ਸਕੂਲ, ਨੇੜੇ ਬੱਸ ਸਟੈਂਡ ਫਿਰੋਜ਼ਪੁਰ ਛਾਉਣੀ, ਦਾਸ ਐਂਡ ਬਰਾਊਨ ਵਰਲਡ ਸਕੂਲ ਹੂਸੈਨੀਵਾਲਾ ਬਾਰਡਰ ਰੋਡ ਫਿਰੋਜ਼ਪੁਰ, ਡੀ.ਸੀ ਮਾਡਲ ਸੀ.ਸੈ. ਸਕੂਲ ਨੇੜੇ ਬੱਸ ਸਟੈਂਡ ਫਿਰੋਜ਼ਪੁਰ ਛਾਉਣੀ, ਡੀ.ਏ.ਵੀ ਸੀ.ਸੈ ਨੇੜੇ ਸ਼ਨੀ ਮੰਦਿਰ ਫਿਰੋਜ਼ਪੁਰ ਛਾਉਣੀ, ਵਿਵੇਕਾਨੰਦ ਵਰਲਡ ਸਕੂਲ ਬਗਵਤੀ ਇਨਕਲੈਵ ਸਤੀਏ ਵਾਲਾ ਫਿਰੋਜ਼ਪੁਰ, ਦੂਨ ਜੂਨੀਅਰ ਪਬਲਿਕ ਸਕੂਲ ਹੂਸੈਨੀਵਾਲਾ ਬਾਰਡਰ ਰੋਡ ਫਿਰੋਜ਼ਪੁਰ, ਦੇਵ ਸਵਾਜ ਬੀ.ਐਡ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਸ਼ਹਿਰ, ਆਰ.ਐਸ.ਐਡ ਰਾਜ ਰਤਨ ਸਕੂਲ ਫਿਰੋਜ਼ਪੁਰ ਸ਼ਹਿਰ, ਸਕੂਲ ਫਾਰ ਐਮੀਨੈਂਸ ਸ.ਸੀ.ਸੈ.ਸ (ਲੜਕੀਆਂ) ਫਿਰੋਜ਼ਪੁਰ ਅਤੇ ਪੀ.ਐਮ ਸ.ਸੀ.ਸੈ.ਸ. ਫਿਰੋਜ਼ਪੁਰ ਵਿਖੇ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਨ੍ਹਾਂ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦਾਇਰੇ ਵਿਚ ਧਾਰਾ 163 ਲਾਗੂ ਹੋਵੇਗੀ। ਇਹ ਹੁਕਮ ਇਨ੍ਹਾਂ ਪ੍ਰੀਖਿਆ ਕੇਂਦਰਾਂ ’ਤੇ ਡਿਊਟੀ ਦੇ ਰਹੇ ਮੁਲਾਜ਼ਮਾਂ ਤੇ ਲਾਗੂ ਨਹੀਂ ਹੋਣਗੇ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026