ਲੋਕਸਭਾ 2024 ਚੋਣਾਂ ਦਾ ਫਿਰੋਜ਼ਪੁਰ ਤੋਂ ਉਮੀਦਵਾਰ ਲਈ ਅਜੇ ਇੰਤਜ਼ਾਰ ਕਰੋ ?
- 199 Views
- kakkar.news
- April 14, 2024
- Articles Politics Punjab
ਲੋਕਸਭਾ 2024 ਚੋਣਾਂ ਦਾ ਫਿਰੋਜ਼ਪੁਰ ਤੋਂ ਉਮੀਦਵਾਰ ਲਈ ਅਜੇ ਇੰਤਜ਼ਾਰ ਕਰੋ ?
ਫਿਰੋਜ਼ਪੁਰ 14 ਅਪ੍ਰੈਲ 2024 (ਅਨੁਜ ਕੱਕੜ ਟੀਨੂੰ)
ਲੋਕਸਭਾ 2024 ਦੀ ਚੋਣਾਂ ਦੌਰਾਨ ਅਲਗ ਅਲਗ ਪਾਰਟੀਆਂ ਆਪਣੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਰਹੀਆਂ ਹਨ ।ਪਰ ਅਜੇ ਵੀ ਕਈ ਇਹੋ ਜਿਹੇ ਲੋਕਸਭਾ ਖੇਤਰ ਹਨ ਜਿੱਥੇ ਅਜੇ ਤਕ ਕਿਸੇ ਵੀ ਪਾਰਟੀ ਨੇ ਕੋਈ ਵੀ ਆਪਣਾ ਉਮੀਦਵਾਰ ਨਹੀਂ ਐਲਾਨਿਆ ਹੈ । ਪਹਿਲਾ ਭਾਜਪਾ ਫਿਰ ਆਪ ਫਿਰ ਅਕਾਲੀ ਅਤੇ ਹੁਣ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ ।ਸਾਰੀਆਂ ਸਿਆਸੀ ਪਾਰਟੀਆਂ ਇਕ ਦੂਜੇ ਨੂੰ ਪਹਿਲੇ ਆਪ ਪਹਿਲੇ ਆਪ ਦੀ ਤਰਜੀਹ ਤੇ ਚੱਲ ਰਹੀਆਂ ਹਨ।
ਪੰਜਾਬ ਦੇ 13 ਵਿਧਾਨ ਸਭਾ ਚੋਣ ਖੇਤਰਾਂ ਚੋ ਫਿਰੋਜ਼ਪੁਰ ਚੋਣ ਖੇਤਰ ਦੇ ਲੋਕ ਸਭਾ ਹਲਕੇ ਤੋਂ ਸ਼ਿਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਇਲਾਵਾ ਅਜੇ ਤੱਕ ਕਿਸੇ ਵੀ ਪ੍ਰਮੁੱਖ ਪਾਰਟੀ ਨੇ ਉਮੀਦਵਾਰ ਦੀ ਘੋਸ਼ਣਾ ਨਹੀਂ ਕੀਤੀ।ਫਿਰੋਜ਼ਪੁਰ ਲੋਕ ਸਭਾ ਹਲਕਾ ਇੱਕ ਰਾਜਨੀਤਿਕ ਪਾਵਰਹਾਊਸ ਹੈ ਜੋ ਭਾਰਤੀ ਰਾਜਨੀਤੀ ਵਿੱਚ ਇਸਦੇ ਮਹੱਤਵਪੂਰਨ ਪ੍ਰਭਾਵ ਲਈ ਮਸ਼ਹੂਰ ਹੈ। 2019 ਦੀਆਂ ਆਮ ਅਸੈਂਬਲੀ ਚੋਣਾਂ ਵਿੱਚ, ਇਸ ਵਿੱਚ ਸਖ਼ਤ ਮੁਕਾਬਲਾ ਹੋਇਆ। ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੇ 2019 ਦੀਆਂ ਆਮ ਚੋਣਾਂ ਵਿੱਚ 6,33,427 ਵੋਟਾਂ ਹਾਸਲ ਕਰਕੇ 1,98,850 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੂੰ ਹਰਾਇਆ, ਜਿਨ੍ਹਾਂ ਨੂੰ 4,34,577 ਵੋਟਾਂ ਮਿਲੀਆਂ। 54 % ਫੀਸਦੀ ਵੋਟਾਂ ਲੈ ਕੇ ਸ਼ਿਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਦੇ ਲੋਕਸਭਾ ਸੀਟ ਦੇ ਜੇਤੂ ਰਹੇ ।
ਪਰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਲੋਕਸਭਾ ਮੇਂਬਰ ਸੁਖਬੀਰ ਸਿੰਘ ਬਾਦਲ ਪਹਿਲਾ ਹੀ ਐਲਾਨ ਕਰ ਚੁਕੇ ਹਨ ਕਿ ਉਹ ਇਸ ਵਾਰ ਲੋਕਸਭਾ ਚੋਣਾਂ ਨਹੀਂ ਲੜਨਗੇ। ਫਿਰ ਉਹ ਆਪਣੇ ਇਸ ਲੋਕਸਭਾ ਖੇਤਰ ਤੋਂ ਕਿਸ ਨੂੰ ਟਿਕੇਟ ਦੇਣ ਲਈ ਸੋਚਣਗੇ,ਇਹ ਤਾ ਵਕ਼ਤ ਦੱਸੇਗਾ । ਕਿਆਫ਼ੇ ਤਾ ਇਹ ਵੀ ਲਗਾਏ ਜਾ ਰਹੇ ਹਨ ਕਿ ਫਿਰੋਜ਼ਪੁਰ ਤੋਂ ਉਹ ਆਪਣੀ ਪਤਨੀ ਬੀਬਾ ਹਰਸਿਮਰਤ ਕੌਰ ਨੂੰ ਵੀ ਇਸ ਮੈਦਾਨ ਚ ਉਤਰਨਗੇ ? ਜਿਆਦਾਤਰ ਇਸ ਸੀਟ ਤੋਂ ਅਜੇ ਤਕ ਅਕਾਲੀ ਹੀ ਜੇਤੂ ਰਹੇ ਹਨ ਸੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਇਸ ਸੀਟ ਨੂੰ ਗਵਾਣਾ ਨਹੀਂ ਚਾਹੇਗੀ ।
ਕਾਂਗਰਸ ਲਈ ਪਿਛਲੀ ਵਾਰ ਇਸ ਸੀਟ ਤੋਂ ਸ਼ੇਰ ਸਿੰਘ ਘੁਬਾਇਆ ਚੋਣ ਲੜੇ ਸਨ ।ਕਾਂਗਰਸ ਇਹ ਵੀ ਜਾਣਦੀ ਹੈ ਕਿ ਘੁਬਾਇਆ ਜੀ ਰਾਏ ਸਿੱਖ ਭਾਈਚਾਰੇ ਤੋਂ ਆਉਂਦੇ ਹਨ ਜੋ ਫਿਰੋਜ਼ਪੁਰ ਹਿੱਸੇ ਵਿੱਚ ਇੱਕ ਪ੍ਰਮੁੱਖ ਵੋਟ ਬੈਂਕ ਹੈ।ਅਤੇ ਇਸ ਸੀਟ ਨੂੰ ਜਿੱਤਣ ਲਈ ਰਾਏ ਸਿੱਖ ਵੋਟ ਬੈਂਕ ਬਹੁਤ ਖਾਸ ਰੋਲ ਅਦਾ ਕਰੇਗਾ । ਗਿਦੜਬਾਹਾਂ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਬਕਾ ਐਮ ਐਲ ਏ ਵੀ ਇਸ ਸੀਟ ਦੇ ਚਾਹਵਾਨ ਨਜ਼ਰ ਆਉਂਦੇ ਹਨ । ਓਹਨਾ ਬੀਬਾ ਜੀ ਦੇ ਖਿਲਾਫ ਲੜਨ ਲਈ ਕਈ ਵਾਰ ਕਹਿ ਚੁਕੇ ਹਨ ।ਜੇ ਕਰ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਬੀਬਾ ਜੀ ਨੂੰ ਸੀਟ ਮਿਲਦੀ ਹੈ ਤਾ ਕਿ ਰਾਜਾ ਵੜਿੰਗ ਵੀ ਕਾਂਗਰਸ ਲਈ ਇਹ ਸੀਟ ਤੋਂ ਚੋਣ ਲੜਨਗੇ ?
ਪੰਜਾਬ ਦੀ ਦੂਜੀ ਖੇਤਰੀ ਪਾਰਟੀ ਸ਼ਿਰੋਮਣੀ ਅਕਾਲੀ (ਸ਼੍ਰੋਮਣੀ ਅਕਾਲੀ ਦਲ) ਅਮ੍ਰਿਤਸਰ ਨੇ ਲੋਕ ਸਭਾ ਚੋਣ 2024 ਲਈ ਆਪਣੇ ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਫਿਰੋਜਪੁਰ ਤੋਂ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਨੂੰ ਫਿਰੋਜ਼ਪੁਰ ਤੋਂ ਲੋਕਸਭਾ 2024 ਦਾ ਉਮੀਦਵਾਰ ਐਲਾਨਿਆ ਹੈ ।
ਜੇ ਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਆਪ ਪਾਰਟੀ ਨੂੰ ਪਿਛਲੀ ਲੋਕਸਭਾ ਚੋਣਾਂ ਵਿਚ ਸਿਰਫ 2.72 % ਫੀਸਦੀ ਵੋਟਾਂ ਨਾਲ ਹੀ ਸਾਰਨਾ ਪਿਆ ਸੀ , ਪਰ ਇਸ ਵਾਰ ਆਪ ਦਾ ਸਿਆਸੀ ਕੱਧ ਕਾਫੀ ਵੱਧ ਚੁਕਾ ਹੈ । ਪੰਜਾਬ ਚ ਇਕ ਸੀਟ ਜਿੱਤਣ ਵਾਲੀ ਆਪ ਪਾਰਟੀ ਇਸ ਵਾਰ ਦੇਖੋ 13 ਚੋ ਕੀਨੀਆ ਸੀਟਾਂ ਜਿੱਤਦੀ ਹੈ , ਇਹ ਤਾ 1 ਜੂਨ ਨੂੰ ਵੋਟਰ ਦੱਸ ਦੇਣਗੇ ।ਲੋਕਸਭਾ ਚੋਣਾਂ 2024 ਲਈ ਫਿਰੋਜ਼ਪੁਰ ਸੀਟ ਤੋਂ ਆਪ ਨੂੰ ਉਮੀਦਵਾਰ ਦਾ ਖੜ੍ਹਾ ਕਰਨਾ ਵੀ ਔਖਾ ਹੋਇਆ ਜਾਪਦਾ। ਇਕੋ ਪਾਰਟੀ ਦੇ ਇਸ ਚੋਣ ਖੇਤਰ ਲਈ 12 -15 ਉਮੀਦਵਾਰ ਦਾਅਵਾ ਕਰ ਰਹੇ ਹਨ, ਪਰ ਆਪ ਪਾਰਟੀ ਕਿਸ ਉਮੀਦਵਾਰ ਨੂੰ ਚੋਣ ਖੇਤਰ ਚ ਉਤਾਰਦੀ ਹੈ ਇਹ ਅਜੇ ਅਸਮੰਨਜਸ ਦਾ ਵਿਸ਼ੇ ਹੈ ।
ਫਿਰੋਜ਼ਪੁਰ ਲਈ, ਹਰੇਕ ਵੱਡੀ ਸਿਆਸੀ ਪਾਰਟੀ ਵਿਚ ਦਾਅਵੇਦਾਰ ਦੋ ਤੋਂ ਵੱਧ ਹਨ, ਜਿਸ ਕਾਰਨ ਆਖਰਕਾਰ ਮੈਦਾਨ ਵਿਚ ਉਮੀਦਵਾਰ ਚੁਣਨਾ ਮੁਸ਼ਕਲ ਹੋ ਗਿਆ ਹੈ। ਕਿਸੇ ਵੀ ਵੱਡੀ ਰਾਜਨੀਤਿਕ ਪਾਰਟੀ ਲਈ ਜਿੱਤ ਦੀ ਸਥਿਤੀ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਦੇ ਸਮਰਥਨ ‘ਤੇ ਨਿਰਭਰ ਕਰੇਗੀ, ਚਾਹੇ ਸੂਬੇ ਵਿੱਚ ਸੱਤਾਧਾਰੀ ‘ਆਪ’ ਪਾਰਟੀ ਦਾ ਕੋਈ ਵੀ ਉਮੀਦਵਾਰ ਕਿਉਂ ਨਾ ਹੋਵੇ। ਫਿਰੋਜ਼ਪੁਰ ਜ਼ਿਲ੍ਹੇ ਦੇ 9 ਲੋਕ ਸਭਾ ਹਲਕਿਆਂ ਵਿੱਚੋਂ ਚਾਰੋਂ ਵਿਧਾਇਕ ‘ਆਪ’ ਦੇ ਹਨ। ਜਿਨ੍ਹਾਂ ਹਲਕਿਆਂ ਵਿਚ 16,54,859 ਵੋਟਰ ਹਨ । ਜਿਨ੍ਹਾਂ ਦੁਆਰਾ ਇਹ ਤਹਿ ਹੋਵੇਗਾ ਕੇ ਜਿੱਤ ਦਾ ਤਾਜ਼ ਕਿਸ ਦੇ ਸਿਰ ਤੇ ਸੱਜੇਗਾ । ਫਿਰੋਜ਼ਪੁਰ ਦੇ ਤਕਰੀਬਨ ਵੋਟਰਾਂ ਦੀ ਜੇ ਕਰ ਗੱਲ ਕਰੀਏ ਤਾ ਓਹਨਾ ਦੇ ਮੁੱਖ ਮੁੱਦੇ ਜਿਵੇ ਕਿ ਨਸ਼ੇ ਦਾ ਖ਼ਾਤਮਾ, ਬੇਰੋਜ਼ਗਾਰੀ ,ਲੁੱਟਾ ਖੋਹਾਂ ਤੋਂ ਨਿਜ਼ਾਤ ਅਤੇ ਬਾਰਡਰ ਦਾ ਖੁਲਾਣਾ ਹੈ । ਜਿਹੜੀ ਪਾਰਟੀ ਇਹਨਾਂ ਮੁੱਦਿਆਂ ਨੂੰ ਹੱਲ ਕਰਨ ਦੇ ਕਾਬਿਲ ਲੱਗੇਗੀ ,ਲੋਕ ਓਹਨਾ ਦੇ ਸਿਰ ਫਿਰੋਜ਼ਪੁਰ ਦੀ ਜਿੱਤ ਦਾ ਤਾਜ਼ ਸੱਜਣਗੇ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024