ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਅੱਜ ਜ਼ਮੀਨੀ ਮਸਲੇ ਨੂੰ ਲੇ ਕੇ ਪ੍ਰੈੱਸ ਕੋਨਫਰੈਸ ਕੀਤੀ ਗਈ
- 161 Views
- kakkar.news
- April 17, 2024
- Crime Punjab
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਅੱਜ ਜ਼ਮੀਨੀ ਮਸਲੇ ਨੂੰ ਲੇ ਕੇ ਪ੍ਰੈੱਸ ਕੋਨਫਰੈਸ ਕੀਤੀ ਗਈ
ਫਿਰੋਜ਼ਪੁਰ 17 ਅਪ੍ਰੈਲ 2024(ਅਨੁਜ ਕੱਕੜ ਟੀਨੂੰ)
ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਪ੍ਰੈੱਸ ਕੋਨਫਰੈਸ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਵੀ ਅਗਵਾਈਆਂ ਵਿੱਚ ਕੀਤੀ ਗਈ ਜਿਸ ਵਿੱਚ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਵੀ ਸ਼ਾਮਲ ਹੋਏ
ਪੱਤਰਕਾਰਾ ਨਾਲ ਗੱਲ-ਬਾਤ ਕਰਦਿਆਂ ਆਗੂ ਨੇ ਕਿਹਾ ਕਿ ਪਿੰਡ ਅਲ਼ੀ ਕੇ ਦੇ ਹੈਡੀਕੈਪ ਕਿਸਾਨ ਸ਼ੇਰ ਸਿੰਘ ਦੀ ਜ਼ਮੀਨ ਤੇ ਵਿਧਵਾ ਔਰਤ ਕੋੜਾ ਬਾਈ ਤੇ ਉਸ ਦੇ ਸਾਥੀਆਂ ਵੱਲੋਂ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰਨ ਤੇ ਕੱਚੀ ਸਰੋ ਦੀ ਫਸਲ ਚੋਰੀ ਵੱਡਣ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਦੋਸ਼ੀਆਂ ਦਾ ਸਾਥ ਦੇ ਰਹੀ ਹੈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਫ਼ੈਸਲਾ ਲਿਆ ਹੈ ਕਿ ਵੱਖ ਵੱਖ ਮਸਲਿਆਂ ਨੂੰ ਲੈਕੇ 6 ਮਈ ਨੂੰ ਐਸ਼ ਐਸ਼ ਪੀ ਦਫ਼ਤਰ ਅੱਗੇ ਪੱਕਾ ਮੋਰਚਾ ਲਾਇਆ ਜਾਵੇਗਾ ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਭੇਜ ਸਿੰਘ ਟਿੱਬੀ, ਜ਼ਿਲ੍ਹਾ ਜੱਥੇਬੰਦਕ ਸਕੱਤਰ ਨਿਰਮਲ ਸਿੰਘ, ਬਲਾਕ ਪ੍ਰਧਾਨ ਗੁਰਚਰਨ ਸਿੰਘ ਬਾਰੇਕੇ, ਸਵਰਨ ਸਿੰਘ ਸਿਆਲ ਆਦਿ ਹਾਜ਼ਰ ਸਨ।



- October 15, 2025