ਚੋਣ ਜ਼ਾਬਤਾ ਚ ਲਾਇਸੈਂਸੀ ਹਥਿਆਰ ਜਮਾ ਨਾ ਕਰਵਾਉਣਾ , ਕਿ ਕਾਨੂੰਨ ਵਿਵਸਥਾ ਲਈ ਖ਼ਤਰਾ ਹੈ ?
- 179 Views
- kakkar.news
- April 25, 2024
- Articles Politics Punjab
ਚੋਣ ਜ਼ਾਬਤਾ ਚ ਲਾਇਸੈਂਸੀ ਹਥਿਆਰ ਜਮਾ ਨਾ ਕਰਵਾਉਣਾ , ਕਿ ਕਾਨੂੰਨ ਵਿਵਸਥਾ ਲਈ ਖ਼ਤਰਾ ਹੈ ?
ਫ਼ਿਰੋਜ਼ਪੁਰ, 25 ਅਪ੍ਰੈਲ 2024 ( ਅਨੁਜ ਕੱਕੜ ਟੀਨੂੰ)
ਲੋਕਸਭਾ ਚੋਣਾਂ 2024 ਕਾਰਨ ਸੂਬੇ ਚ ਚੋਣ ਜਾਬਤਾ ਲੱਗ ਚੁੱਕਿਆ ਹੈ , ਜਿਲ੍ਹੇ ਦੇ DEO ਨੇ ਹਾਲ ਹੀ ਵਿੱਚ ਜ਼ਿਲ੍ਹੇ ਦੇ ਸਾਰੇ ਲਾਇਸੰਸਸ਼ੁਦਾ ਅਸਲਾ ਧਾਰਕਾਂ ਨੂੰ ਆਪਣੇ ਹਥਿਆਰ ਜਮ੍ਹਾਂ ਕਰਾਉਣ ਦੇ ਆਦੇਸ਼ ਦਿੱਤੇ ਹਨ। ਫਿਰੋਜ਼ਪੁਰ ਜ਼ਿਲ੍ਹੇ ਵਿੱਚ 25,845 ਲਾਇਸੈਂਸੀ ਹਥਿਆਰਾਂ ਦੇ ਮੁਕਾਬਲੇ ਅਪ੍ਰੈਲ ਦੇ ਦੂੱਜੇ ਹਫਤੇ ਤੱਕ 17000 ਦੇ ਕਰੀਬ ਜਮਾ ਕਰਵਾਏ ਜਾ ਚੁੱਕੇ ਹਨ।ਪਰ ਦੂਜੇ ਪਾਸੇ ਸੂਬੇ ਵਿੱਚ ਅਪਰਾਧ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ।ਆਏ ਦਿਨ ਲੁੱਟ ਖੋਹ ਸਨੈਚਿੰਗ ਅਤੇ ਫਾਇਰਿੰਗ ਦੀਆਂ ਘਟਨਾਵਾਂ ਵੱਧ ਰਹੀਆਂ ਹਨ ।ਕਈ ਲੋਗ ਪਿੰਡਾਂ ਜਾਂ ਪਿੰਡਾਂ ਤੋਂ ਬਾਹਰ ਰਹਿੰਦੇ ਹਨ ਜਿਸ ਕਰਕੇ ਓਹਨਾ ਦਾ ਸ਼ਹਿਰ ਆਉਣਾ ਜਾਣਾ ਓਹਨਾ ਨੂੰ ਖਤਰੇ ਤੋਂ ਖਾਲੀ ਨਹੀਂ ਲਗਦਾ ਅਤੇ ਦੋ ਮਹੀਨਿਆਂ ਲਈ ਹਥਿਆਰਾਂ ਨੂੰ ਸਮਰਪਣ ਕਰਨਾ ਜਾਨਲੇਵਾ ਹੋ ਸਕਦਾ ਹੈ।
ਜੇ ਕਰ ਦੇਖਿਆ ਜਾਵੇ ਤਾ ਹਰ ਕੋਈ ਪੁਲਿਸ ਵੈਰੀਫਿਕੇਸ਼ਨ, ਡੋਪ ਟੈਸਟ ਆਦਿ ਸਮੇਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋੜੀਂਦੀ ਫੀਸ ਜਮ੍ਹਾਂ ਕਰਾਉਣ ਅਤੇ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਆਪਣੀ ਸੁਰੱਖਿਆ ਲਈ ਅਸਲਾ ਲਾਇਸੈਂਸ ਪ੍ਰਾਪਤ ਕਰਦਾ ਹੈ। ਦੂਜੇ ਪਾਸੇ ਜੋ ਵਿਅਕਤੀ ਬਗੈਰ ਲਾਇਸੈਂਸ ਦੇ ਨਾਜਾਇਜ਼ ਅਸਲਾ ਵਰਤੋਂ ਕਰਦੇ ਹੋਏ ਅਪਰਾਧਿਕ ਗਤੀਵਿਧੀਆਂ ਚ ਸ਼ਾਮਿਲ ਹੁੰਦੇ ਹਨ ਓਹਨਾ ਲੋਕਾਂ ਨੂੰ ਇਸ ਸਮੇ ਖੁੱਲ ਮਿਲ ਜਾਂਦੀ ਹੈ ਅਤੇ ਉਹ ਆਪਣੇ ਨਾਜਾਇਜ਼ ਹਥਿਆਰਾਂ ਦੀ ਵਰਤੋਂ ਕਰਦੇ ਹੋਏ ਘਟਨਾ ਨੂੰ ਅੰਜ਼ਾਮ ਦੇ ਰਹੇ ਹਨ । ਜਿਵੇ ਕੁਝ ਦਿਨ ਪਹਿਲਾ ਬਸਤੀ ਆਵਾ ਵਿਖੇ ਰਹਿਨ ਵਾਲਾ ਸੁਨੀਲ ਕੁਮਾਰ ਪੁੱਤਰ ਰਾਜ ਕੁਮਾਰ ਆਪਣੇ ਘਰ ਸੁੱਤਾ ਪਿਆ ਸੀ ਅਤੇ ਰਾਤ 11 :57 ਦੇ ਕਰੀਬ ਉਸਦੇ ਘਰ ਦੇ ਬਾਹਰ ਗਲੀ ਵਿਚ 2 ਮੋਟਰਸਾਇਕਲ ਜਿੰਨਾ ਪਰ 5 ਵਿਅਕਤੀ ਸਵਾਰ ਸਨ, ਜਿਨ੍ਹਾਂ ਵੱਲੋਂ ਆਉਦਿਆਂ ਹੀ ਮੋਟਰਸਾਈਕਲਾਂ ਦੇ ਪਿੱਛੇ ਬੈਠੇ ਵਿਅਕਤੀਆਂ ਵੱਲੋਂ ਗੋਲੀਆਂ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਚਲਾਈਆਂ , ਜਿੰਨਾ ਵਿੱਚ ਕੁੱਝ ਰੌਂਦ ਉਸਦੀ ਕਾਰ ਤੇ ਵੀ ਲੱਗੇ, ਜੋ ਸੁਨੀਲ ਕੁਮਾਰ ਹੁਣ ਤੱਕ ਆਪਣੇ ਤੋਰ ਤੇ ਸ਼ਨਾਖਤ ਕਰਦਾ ਰਿਹਾ ਹੈ, ਜੋ ਉਸਨੂੰ ਯਕੀਨ ਹੋ ਗਿਆ ਹੈ ਕਿ ਓਹਨਾ ਵਿਅਕਤੀਆਂ ਨੇ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਹਨ । ਜਿਸ ਦੇ ਤਹਿਤ ਥਾਣਾ ਸਿਟੀ ਵਿਖੇ 5 ਆਰੋਪੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ।ਅਜਿਹੀਆਂ ਹੋਰ ਵੀ ਕਈ ਘਟਨਾਵਾਂ ਜਿਲ੍ਹੇ ਚ ਵਾਪਰ ਰਹੀਆਂ ਹਨ ਜਿਵੇ ਬੀਤੇ ਦਿਨ ਫਿਰੋਜ਼ਪੁਰ ਛਾਵਣੀ ਦੇ ਜੈ ਮੈ ਨਗਰ ਵਿਚ ਘਰ ਇੱਕਲਾ ਸੀ ਤਾ ਲੁੱਟ ਨੂੰ ਅੰਜਾਮ ਦੇਣ ਦੇ ਨੀਯਤ ਨਾਲ ਆਏ 2 ਵਿਅਕਤੀਆਂ ਵਲੋਂ ਇਕ ਵਿਅਕਤੀ ਕੋਲੋਂ ਉਸਦੇ ਸਟੋਰ ਰੂਮ ਦੀਆਂ ਚਾਬੀਆਂ ਦੀ ਮੰਗ ਕੀਤੀ ਤੇ ਜਦੋ ਉਸਨੇ ਚਾਬੀਆਂ ਦੇਣ ਤੋਂ ਨਾ ਕੀਤੀ ਤਾ ਉਸ ਨੂੰ ਸੱਟਾ ਮਾਰੀਆ ਅਤੇ ਰੌਲਾ ਪਾਉਣ ਤੇ ਤੇ ਉਹ ਆਰੋਪੀ ਉਕਤ ਜਗ੍ਹਾ ਤੋਂ ਫਰਾਰ ਹੋ ਗਏ , ਇਕ ਹੋਰ ਵਾਕਿਆ ਚ ਬੀਤੇ ਸ਼ਨੀਵਾਰ ਦੀ ਰਾਤ ਨੂੰ ਕਾਂਗਰਸ ਦੇ ਇਕ ਨੇਤਾ ਦੇ ਘਰ ਦੇ ਕੋਲ ਗੋਲੀਆਂ ਚਲੇ ਜਾਨ ਦੀ ਖਬਰ ਵੀ ਸਾਮਣੇ ਆਈ ਸੀ। 15 ਅਪ੍ਰੈਲ ਨੂੰ ਫਿਰੋਜ਼ਪੁਰ ਦੇ ਹੀ ਧਰਮਪੁਰਾ ਮੋਹਲੇ ਦੇ ਇਕ ਘਰੋਂ 07 ਕਿੱਲੋਗ੍ਰਾਮ ਹੈਰੋਇਨ ਸਮੇਤ ਇਕ 32 ਬੋਰ,ਅਤੇ ਉਸਦੇ ਸਾਥੀ ਕੋਲੋਂ ਇਕ 315 ਬੋਰ ਰਾਈਫਲ ਅਤੇ 2 ਪਿਸਟਲ 30 ਬੋਰ ਦੇ ਨਾਲ ਮੈਗਜ਼ੀਨ ਤੇ ਕਾਰਤੂਸ ਬਰਾਮਦ ਕੀਤੇ ਗਏ ਸਨ ।
ਜੇਕਰ ਕਿਸੇ ਕੋਲ ਆਪਣਾ ਲਾਇਸੈਂਸੀ ਹਥਿਆਰ ਹੋਵੇ ਤਾ ਸ਼ਾਇਦ ਕਿਸੇ ਝਗੜੇ ਜਾਂ ਹਮਲੇ ਦੀ ਸੂਰਤ ‘ਚ ਉਹ ਆਪਣਾ ਬਚਾਵ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਇਸਦੇ ਉਲਟ ਹਾਲਤਾਂ ਚ ਜੇ ਕਰ ਉਸਦਾ ਲਾਇਸੈਂਸੀ ਹਥਿਆਰ ਜਮਾ ਕਰਵਾਇਆ ਹੋਵੇ ਅਤੇ ਉਸ ਪਰ ਕਿਸੇ ਤਰ੍ਹਾਂ ਦਾ ਝਗੜਾ ਜਾਂ ਹਮਲਾ ਹੁੰਦਾ ਹੈ ਤਾ ਉਸ ਹਾਲਤ ਚ ਉਹ ਕਿ ਕਰੇ ?
ਇਸ ਲਈ ਪ੍ਰਸ਼ਾਸਨ ‘ਤੇ ਇਹ ਵੱਡਾ ਸਵਾਲ ਹੈ ਕਿ ਝਗੜੇ ਜਾਂ ਹਮਲੇ ਦੀ ਸੂਰਤ ‘ਚ ਜਾਇਜ਼ ਲਾਇਸੈਂਸੀ ਹਥਿਆਰਾਂ ਨੂੰ ਹਦਾਇਤਾਂ ਅਨੁਸਾਰ ਥਾਣੇ ਜਾਂ ਅਸਲਾ ਘਰਾਂ ‘ਚ ਜਮ੍ਹਾ ਕਰਵਾਉਣ ਦੀ ਸੂਰਤ ‘ਚ ਕੌਣ ਜ਼ਿੰਮੇਵਾਰ ਹੈ।ਅਤੇ ਚੋਣ ਪ੍ਰਸ਼ਾਸਨ ਕਿਸ ਆਧਾਰ ‘ਤੇ ਇਹ ਸਿੱਟਾ ਕੱਢਦਾ ਹੈ ਕਿ ਜੇਕਰ ਕੋਈ ਆਪਣੇ ਲਾਇਸੰਸੀ ਹਥਿਆਰ ਆਪਣੇ ਕੋਲ ਰੱਖਦਾ ਹਾਂ, ਤਾਂ ਇਹ ਕਾਨੂੰਨ ਵਿਵਸਥਾ ਲਈ ਖ਼ਤਰਾ ਹੈ?
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024