ਫਿਰੋਜ਼ਪੁਰ ਜੇਲ੍ਹ ਵਿੱਚ ਤਲਾਸ਼ੀ ਦੌਰਾਨ 18 ਮੋਬਾਇਲ ਫੋਨਾਂ ਦੀ ਬਰਾਮਦਗੀ, ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ
- 81 Views
- kakkar.news
- January 21, 2025
- Crime Punjab
ਫਿਰੋਜ਼ਪੁਰ ਜੇਲ੍ਹ ਵਿੱਚ ਤਲਾਸ਼ੀ ਦੌਰਾਨ 18 ਮੋਬਾਇਲ ਫੋਨਾਂ ਦੀ ਬਰਾਮਦਗੀ, ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ
ਫਿਰੋਜ਼ਪੁਰ 21 ਜਨਵਰੀ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਜੇਲ ਦੇ ਅੰਦਰੋਂ ਮੋਬਾਇਲ ਫੋਨਾਂ ਦੀ ਬਰਾਮਦਗੀ ਨੇ ਇਕ ਵਾਰ ਫਿਰ ਜੇਲ ਦੇ ਢਿੱਲੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲੀ ਦਿੱਤੀ ਹੈ । ਜੇਲ ਦੀਆ ਉੱਚੀਆਂ ਕੰਧਾਂ ਨੂੰ ਟਿੱਚ ਜਾਣਦੇ ਹੋਏ ਬਾਹਰੋਂ ਸ਼ਰਾਰਤੀ ਅਨਸਰਾਂ ਵਲੋਂ ਜੇਲ੍ਹ ਅੰਦਰ ਪੈਕੇਟ ਸੁੱਟਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ।ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਤਲਾਸ਼ੀ ਦੌਰਾਨ ਅਤੇ ਅਣਪਛਾਤੇ ਵਿਅਕਤੀਆ ਦੁਆਰਾ ਕੇਂਦਰੀ ਜੇਲ੍ਹ ਦੇ ਬਾਹਰੋਂ ਜੇਲ੍ਹ ਅੰਦਰ ਸੁੱਟੇ ਗਏ ਫੈਂਕੇ (ਥਰੋ) ਪੈਕਟਾਂ ਵਿੱਚੋਂ 18 ਮੋਬਾਇਲ ਫੋਨ ਬਰਾਮਦ ਕੀਤੇ ਜਾਨ ਦੀ ਖ਼ਬਰ ਸਾਮਣੇ ਆਈ ਹੈ ।
ਮਿਲੀ ਜਾਣਕਾਰੀ ਮੁਤਾਬਿਕ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਸਮੇਤ ਸਾਥੀ ਕ੍ਰਮਚਾਰੀਆਂ ਵਲੋਂ ਜੇਲ੍ਹ ਵਿਖੇ ਤਲਾਸ਼ੀ ਕੀਤੀ ਗਈ ਤੇ ਤਲਾਸ਼ੀ ਦੋਰਾਨ 1) ਹਵਾਲਾਤੀ ਗੁਰਲਾਲ ਸਿੰਘ @ ਗੁਰੀ ਪੁੱਤਰ ਸਿ਼ੰਦਾ ਸਿੰਘ ਵਾਸੀ ਬੁਰਜ ਥਾਣਾ ਸਰਾਏ ਅਮਾਨਤ ਖਾਂ 2) ਕੈਦੀ ਦਾਰਾ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਢਾਣੀ ਡੰਡੇ ਵਾਲੀ ਥਾਣਾ ਸਿਟੀ ਅਬੋਹਰ, ਫਾਜਿਲਕਾ 3) ਹਵਾਲਾਤੀ ਕੁਲਵਿੰਦਰ ਸਿੰਘ @ ਫੰਮਾ ਪੁੱਤਰ ਮੁਖਤਿਆਰ ਸਿੰਘ ਵਾਸੀ ਚਾਂਦੀ ਵਾਲਾ, ਸਦਰ ਫਿਰੋਜ਼ਪੁਰ 4) ਹਵਾਲਾਤੀ ਮਨਪ੍ਰੀਤ ਸਿੰਘ @ ਲਵਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਫੈਕਟਰੀ ਏਰੀਆ ਡੇਰਾ ਬਾਬਾ ਜੱਗਾ ਸ਼ਾਹ, ਜਿਲ੍ਹਾ ਕਪੂਰਥਲਾ 5) ਹਵਾਲਾਤੀ ਮਨਪ੍ਰੀਤ ਸਿੰਘ @ ਘੋਨੀ ਪੁੱਤਰ ਬਲਵੀਰ ਸਿੰਘ ਵਾਸੀ ਹੋਲਾਂ ਵਾਲੀ ਥਾਣਾ ਮੱਲਾਂ ਵਾਲਾ,6) ਹਵਾਲਾਤੀ ਗੁਰਪ੍ਰੀਤ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਹਾਮਦ ਵਾਲਾ ਉਤਾੜ ਥਾਣਾ ਮੱਲਾਂ ਵਾਲਾ, ਫਿਰੋਜ਼ਪੁਰ 7) ਹਵਾਲਾਤੀ ਵਕੀਲ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਢੰਡੀ ਕਦੀਮ ਥਾਣਾ ਸਦਰ ਜਲਾਲਾਬਾਦ, ਫਾਜਿਲਕਾ ਅਤੇ ਸਮੇਤ ਅਣਪਛਾਤੇ ਵਿਅਕਤੀਆ ਦੁਆਰਾ ਕੇਂਦਰੀ ਜੇਲ੍ਹ ਦੇ ਬਾਹਰੋਂ ਜੇਲ੍ਹ ਅੰਦਰ ਸੁੱਟੇ ਗਏ ਫੈਂਕੇ (ਥਰੋ) ਪੈਕਟਾਂ ਵਿੱਚੋਂ 18 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਸਰਵਨ ਸਿੰਘ ਨੂੰ ਜੇਲ੍ਹ ਵਿਭਾਗ ਵਲੋਂ ਮਿਲੇ ਪੱਤਰ ਨੰਬਰ 229 ਦੇ ਤਹਿਤ ਅੱਧਾ ਦਰਜਨ ਤੋਂ ਜਿਆਦਾ ਹਵਾਲਾਤੀਆਂ, ਕੈਦੀਆਂ ਅਤੇ ਅਣਪਛਾਤੇ ਵਿਅਕਤੀਆ ਖਿਲਾਫ ਪਰੀਸੰਨਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਸੁਚੇਤ ਜੇਲ ਸਟਾਫ ਤੇਜ਼ੀ ਨਾਲ ਅਚਨਚੇਤ ਚੈਕਿੰਗ ਕਰਕੇ ਮੋਬਾਈਲਾਂ ਨੂੰ ਟਰੇਸ ਕਰਨ ਲਈ ਕਾਰਵਾਈ ਕਰਦਾ ਹੈ ਪਰ ਇਸ ਦੇ ਨਾਲ ਹੀ ਇਹ ਬਹੁਤ ਹੀ ਅਜੀਬ ਗੱਲ ਹੈ ਕਿ ਜੇਲ ਦੇ ਅੰਦਰ ਮੋਬਾਈਲਾਂ ਦੀ ਉਪਲਬਧਤਾ ਬਾਰੇ ਜਾਣਕਾਰੀ ਦੇ ਸਰੋਤ ਹਰ ਸਮੇਂ ਜੇਲ੍ਹ ਵਿਚ ਦਾਖਲ ਹੋਣ ਤੋਂ ਬਾਅਦ ਹੀ ਹੁੰਦੇ ਹਨ।


