ਲੋਕ ਸਭਾ ਚੋਣਾਂ 2024 ਲਈ ਤਿਆਰੀਆਂ ਮੁਕੰਮਲ, ਪੋਲ ਪਾਰਟੀਆਂ ਰਵਾਨਾ
- 209 Views
- kakkar.news
- May 31, 2024
- Punjab
ਲੋਕ ਸਭਾ ਚੋਣਾਂ 2024 ਲਈ ਤਿਆਰੀਆਂ ਮੁਕੰਮਲ, ਪੋਲ ਪਾਰਟੀਆਂ ਰਵਾਨਾ
ਫ਼ਿਰੋਜ਼ਪੁਰ, 31 ਮਈ 2024 (ਅਨੁਜ ਕੱਕੜ ਟੀਨੂੰ)
ਲੋਕਤੰਤਰ ਦੇ ਮਹਾਂਉਤਸਵ ਅਧੀਨ ਲੋਕ ਸਭਾ ਚੋਣਾਂ 2024 ਲਈ ਹਲਕਾ ਫਿਰੋਜ਼ਪੁਰ ਦਿਹਾਤੀ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਦੀ ਅਗਵਾਈ ਵਿੱਚ ਰਿਟਰਨਿੰਗ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਕੁਮੁਦ ਬਾਮਬਾ ਦੀ ਦੇਖ-ਰੇਖ ’ਚ ਹਲਕੇ ਦੇ 242 ਬੂਥਾਂ ’ਤੇ ਵੋਟਾਂ ਪਾਈਆਂ ਜਾਣਗੀਆਂ।
ਇਸ ਮੌਕੇ ਜਾਣਕਾਰੀ ਦਿੰਦਿਆਂ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ 77 ਜਸਵੰਤ ਸਿੰਘ ਬੜੈਚ ਨੇ ਦੱਸਿਆ ਕਿ ਹਲਕੇ ਵਿੱਚ ਦੋ ਆਦਰਸ਼ ਬੂਥ ਇੱਕ ਪੀ.ਡਬਲਯੂ.ਡੀ. ਬੂਥ, ਇੱਕ ਗ੍ਰੀਨ ਬੂਥ, ਇੱਕ ਯੰਗ ਬੂਥ ਅਤੇ ਦੋ ਪਿੰਕ ਬੂਥ ਵੋਟਰਾਂ ਦਾ ਸਵਾਗਤ ਕਰਣਗੇ। ਹਰੇਕ ਬੂਥ ਉਪਰ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਪਹਿਲੇ ਦਸ ਵੋਟਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ 77 ਜਸਵੰਤ ਸਿੰਘ ਵੜੈਚ, ਸਹਾਇਕ ਚੋਂਣਕਾਰ ਰਜਿਸਟ੍ਰੇਸ਼ਨ ਗੁਰਮੀਤ ਸਿੰਘ, ਚੋਣ ਤਹਿਸੀਲਦਾਰ ਚਾਂਦ ਪ੍ਰਕਾਸ਼, ਇਲੈਕਸ਼ਨ ਸੈੱਲ ਇੰਚਾਰਜ ਜਸਵੰਤ ਸੈਣੀ, ਸਵੀਪ ਕੋਆਰਡੀਨੇਟਰ ਡਾ. ਸਤਿੰਦਰ ਸਿੰਘ, ਸਵੀਪ ਕੋਆਰਡੀਨੇਟਰ ਦਿਹਾਤੀ ਕਮਲ ਸ਼ਰਮਾ, ਲਖਵਿੰਦਰ ਸਿੰਘ, ਚੋਣ ਕਾਨੂੰਗੋ ਮੈਡਮ ਗਗਨਦੀਪ ਕੌਰ, ਮੀਡੀਆ ਕੋਆਰਡੀਨੇਟਰ ਸਰਬਜੀਤ ਸਿੰਘ ਭਾਵੜਾ, ਰਜਿੰਦਰ ਕੁਮਾਰ, ਅੰਗਰੇਜ਼ ਸਿੰਘ, ਮੈਡਮ ਸ਼ਮਾ, ਪਿੱਪਲ ਸਿੰਘ, ਚਮਕੌਰ ਸਿੰਘ, ਪ੍ਰੋਗਰਾਮਰ ਤ੍ਰਿਲੋਚਨ ਸਿੰਘ,ਸੁਖਚੈਨ ਸਿੰਘ, ਪ੍ਰਿੰਸੀਪਾਲ ਸੰਜੀਵ ਟੰਡਨ, ਅਤਰ ਸਿੰਘ ਗਿੱਲ, ਸੰਦੀਪ ਟੰਡਨ, ਨਰੇਸ਼ ਕੁਮਾਰ, ਮਹਿੰਦਰ ਸਿੰਘ ਲੂੰਬੜੀ ਵਾਲਾ ਆਦਿ ਹਾਜ਼ਰ ਸਨ।


