ਫਿਰੋਜ਼ਪੁਰ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ 3242 ਵੋਟਾਂ ਨਾਲ ਰਹੇ ਜੇਤੂ , ਮੁਕਾਬਲਾ ਦਿਲ ਦੀਆਂ ਧੜਕਣਾ ਤੇਜ਼ ਕਰਨ ਵਾਲਾ ਰਿਹਾ
- 328 Views
- kakkar.news
- June 4, 2024
- Politics Punjab
ਫਿਰੋਜ਼ਪੁਰ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ 3242 ਵੋਟਾਂ ਨਾਲ ਰਹੇ ਜੇਤੂ , ਮੁਕਾਬਲਾ ਦਿਲ ਦੀਆਂ ਧੜਕਣਾ ਤੇਜ਼ ਕਰਨ ਵਾਲਾ ਰਿਹਾ
ਫਿਰੋਜ਼ਪੁਰ 4 ਜੂਨ 2024 (ਅਨੁਜ ਕੱਕੜ ਟੀਨੂੰ )
ਫ਼ਿਰੋਜ਼ਪੁਰ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 1 ਜੂਨ ਨੂੰ ਹੋਈਆਂ ਚੋਣਾਂ ਦੇ ਨਤੀਜੇ ਅੱਜ 4 ਜੂਨ ਨੂੰ ਐਲਾਨੇ ਜਾ ਚੁਕੇ ਹਨ। ਜਿਸ ਵਿਚ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੇ ਆਪ ਦੇ ਕਾਕਾ ਬਰਾੜ ਨੂੰ ਬੜੇ ਦਿਲਚਸਪ ਮੁਕਾਬਲੇ ਤਹਿਤ 3242 ਵੋਟਾਂ ਦੇ ਫਰਕ ਨਾਲ ਹਰਾ ਕੇ ਲੋਕਸਭਾ ਸੀਟ ਤੇ ਜਿੱਤ ਹਾਸਿਲ ਕਰਿ ਹੈ ।ਫ਼ਿਰੋਜ਼ਪੁਰ ਲੋਕ ਸਭਾ ਸੀਟ ‘ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਸੀ । ਫਿਰੋਜ਼ਪੁਰ ਦੇ ਲੋਕਾਂ ਨੇ ਇਸ ਵਾਰ ਫਤਵਾ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਦੇ ਹੱਕ ਵਿਚ ਦਿੱਤਾ । ਇਸ ਸੀਟ ਤੋਂ ਆਮ ਆਦਮੀ ਪਾਰਟੀ ਵੱਲੋਂ ਜਗਦੀਪ ਸਿੰਘ ਕਾਕਾ ਬਰਾੜ, ਅਕਾਲੀ ਦਲ ਵੱਲੋਂ ਨਰਦੇਵ ਸਿੰਘ ਬੌਬੀ ਮਾਨ, ਭਾਜਪਾ ਵੱਲੋਂ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਬਸਪਾ ਵੱਲੋਂ ਸੁਰਿੰਦਰ ਸਿੰਘ ਕੰਬੋਜ ਚੋਣ ਲੜ ਰਹੇ ਸਨ ।
ਘੁਬਾਇਆ ਨੇ 266626ਵੋਟਾਂ ਹਾਸਿਲ ਕੀਤੀਆਂ ਦੂਸਰੇ ਨੰਬਰ ਤੇ ਆਪ ਦੇ ਕਾਕਾ ਬਰਾੜ ਨੇ 263384 ਵੋਟਾਂ ਹਾਸਿਲ ਹੋਇਆ , ਭਾਜਪਾ ਦੇ ਰਾਣਾ ਸੋਢੀ 255097 ਵੋਟਾਂ ਨਾਲ ਤੀਸਰੇ ਨੰਬਰ ਤੇ ਰਹੇ ਅਤੇ ਚੋਥੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਨਰਦੇਵ ਸਿੰਘ ਮਾਨ ਨੂੰ 253645 ਵੋਟਾਂ ਹਾਸਿਲ ਹੋਇਆ ।
ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਫਿਰੋਜ਼ਪੁਰ ਤੋਂ ਤੀਸਰੀ ਵਾਰ ਲੋਕਸਭਾ ਉਮੀਦਵਾਰ ਚੁਣੇ ਗਏ ਹਨ ।2009 ਅਤੇ 2014 ਵਿਚ ਸ਼ੇਰ ਸਿੰਘ ਘੁਬਾਇਆ ਨੇ ਸ਼ਿਰੋਮਣੀ ਸਕਾਲੀ ਦਲ ਦੇ ਵੱਲੋ ਚੋਣ ਲੜ ਕੇ ਫਿਰੋਜ਼ਪੁਰ ਦੀ ਸੀਟ ਤੇ ਕਾਬਜ਼ ਹੋਏ ਸਨ। ਜੇ ਕਰ ਦੇਖਿਆ ਜਾਵੇ ਤਾ ਫਿਰਜੋਪੁਰ ਸੀਟ ਤੇ ਸਵੇਰ ਤੋਂ ਹੀ ਰੁਝਾਨ ਨੂੰ ਲੈ ਕੇ ਉਲਟ ਪੁਲਟ ਹੋ ਰਹੀ ਸੀ ਕਦੀ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਅੱਗੇ ਅਤੇ ਕਦੀ ਆਪ ਦੇ ਕਾਕਾ ਬਰਾੜ ਕਦੀ ਸ਼੍ਰੋਮਣੀ ਅਕਾਲੀ ਦਲ ਦੇ ਨਰਦੇਵ ਸਿੰਘ ਮਾਨ ਅਤੇ ਕਦੀ ਭਾਜਪਾ ਦੇ ਰਾਣਾ ਗੁਰਮੀਤ ਸਿੰਘ ਸੋਢੀ ਅੱਗੇ ਨਜ਼ਰ ਆ ਰਹੇ ਸੀ। ਜਿੰਨੇ ਵੀ ਰਾਉਂਡ ਦੇ ਨਤੀਜੇ ਆ ਰਹੇ ਸੀ, ਉਹ ਹਰ ਇਕ ਨੂੰ ਹੈਰਾਨ ਕਰ ਰਹੇ ਸੀ । ਇੰਜ ਲੱਗ ਰਿਹਾ ਸੀ ਕੇ ਜਿਵੇ ਕੋਈ ਵੀ ਪਾਰਟੀ ਬਾਜ਼ੀ ਮਾਰ ਸਕਦੀ ਹੈ , ਚਾਰ ਕੋਣਾ ਮੁਕਾਬਲਾ ਹਰ ਇਕ ਦੇ ਦਿਲਾਂ ਦੀਆਂ ਧੜਕਣਾ ਵਧਾ ਰਿਹਾ ਸੀ । ਪਰ ਅਖੀਰ ਲੋਕਾਂ ਨੇ ਵੋਟਾਂ ਰਹੀ ਆਪਣੀ ਮੱਤ ਦਾ ਦਾਨ ਕਾਂਗਰਸ ਦੇ ਪੱਖ ਚ ਕੀਤਾ ਅਤੇ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੂੰ ਫਿਰੋਜ਼ਪੁਰ ਹਲਕੇ ਤੋਂ ਜੇਤੂ ਕਰਾਰ ਦਿੱਤਾ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024