Trending Now
#ਮੱਖੂ ਜੋਨ ‘ਚ ਕਿਸਾਨ ਮਜ਼ਦੂਰ ਜਥੇਬੰਦੀ ਦੀ ਅਹਿਮ ਮੀਟਿੰਗ — 11 ਅਗਸਤ ਨੂੰ ਮੋਟਰਸਾਈਕਲ ਮਾਰਚ ਅਤੇ 20 ਅਗਸਤ ਨੂੰ ਜਲੰਧਰ ਰੈਲੀ ਲਈ ਤਿਆਰੀਆਂ ਚਰਮ ‘ਤੇ
# “ਫਿਰੋਜ਼ਪੁਰ ਗੋਲੀਕਾਂਡ: ਰਾਹੁਲ ਕੱਕੜ ਦਾ ਹਮਲਾ ਫਰਜ਼ੀ, ਪੁਲਿਸ ਕਾਰਵਾਈ ਦੇ ਮੂਡ ‘ਚ”
#ਫ਼ਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਰਾਸ਼ਟਰੀ ਝੰਡਾ
#ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸੁਤੰਤਰਤਾ ਦਿਵਸ 2025 ਦੀਆਂ ਤਿਆਰੀਆਂ ਦਾ ਸਕੂਲਾਂ ਵਿੱਚ ਜਾ ਕੇ ਲਿਆ ਜਾਇਜ਼ਾ
#ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
#मेरा युवा भारत फिरोजपुर ने शहीद भगत सिंह स्टेट यूनीवर्सिटी में एक प्रमुख कार्यशाला कार्यक्रम करवाया
#ਡੀ-ਵੌਰਮਿੰਗ ਦਿਵਸ ਮੌਕੇ ਬੱਚਿਆਂ ਨੂੰ ਖੁਆਈਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ
#ਨਾਕਾਬੰਦੀ ਦੌਰਾਨ 25 ਕਿਲੋ ਡੋਡੇ-ਭੁੱਕੀ ਸਮੇਤ ਨੌਜਵਾਨ ਕਾਬੂ
#ਭਾਰਤੀ ਸੀਮਾ ‘ਤੇ ਡਰੋਨ ਐਕਟਿਵਿਟੀ, 590 ਗ੍ਰਾਮ ਹੈਰੋਇਨ ਬਰਾਮਦ
#ਫਿਰੋਜ਼ਪੁਰ ‘ਚ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦਾ ਕੰਮ 8 ਅਗਸਤ ਤੋਂ ਹੋਵੇਗਾ ਸ਼ੁਰੂ:- ਡਾ. ਅਮਨਦੀਪ ਕੌਰ
-ਸਰਵਸੰਮਤੀ ਨਾਲ ਹੋਇਆ ਡਵੀਜ਼ਨਲ ਕਮਿਸ਼ਨਰ ਆਫਿਸ ਇੰਪਲਾਈਜ਼ ਐਸੋਸੀਏਸ਼ਨ ਦੀ ਯੂਨੀਅਨ ਦਾ ਗਠਨ, -ਦੀਪਕ ਲੂੰਬਾ ਚੇਅਰਮੈਨ ਅਤੇ ਯਾਦਵਿੰਦਰ ਸਿੰਘ ਬਣੇ ਪ੍ਰਧਾਨ,
- 148 Views
- kakkar.news
- June 3, 2024
- Politics Punjab
ਸਰਵਸੰਮਤੀ ਨਾਲ ਹੋਇਆ ਡਵੀਜ਼ਨਲ ਕਮਿਸ਼ਨਰ ਆਫਿਸ ਇੰਪਲਾਈਜ਼ ਐਸੋਸੀਏਸ਼ਨ ਦੀ ਯੂਨੀਅਨ ਦਾ ਗਠਨ
ਦੀਪਕ ਲੂੰਬਾ ਚੇਅਰਮੈਨ ਅਤੇ ਯਾਦਵਿੰਦਰ ਸਿੰਘ ਬਣੇ ਪ੍ਰਧਾਨ
ਫਿਰੋਜ਼ਪੁਰ 3 ਜੂਨ 2024 (ਅਨੁਜ ਕੱਕੜ ਟੀਨੂੰ)
ਸ੍ਰੀ ਤਰਲੋਕ ਸਿੰਘ, ਚੇਅਰਮੈਨ ਅਤੇ ਸ੍ਰੀ ਮਨਮੋਹਣਜੀਤ ਸਿੰਘ ਰੱਖੜਾ, ਸਲਾਹਕਾਰ ਦੀ ਰਿਟਾਇਰਮੈਂਟ ਤੋਂ ਬਾਅਦ “ਦੀ ਡਵੀਜ਼ਨਲ ਕਮਿਸ਼ਨਰ ਆਫਿਸ ਇੰਪਲਾਈਜ਼ ਐਸੋਸੀਏਸ਼ਨ, ਫਿਰੋਜ਼ਪੁਰ ਦੇ ਅਹੁਦਿਆਂ ਨੂੰ ਭਰਨ ਲਈ ਐਸੋਸੀਏਸ਼ਨ ਦੀ ਇੱਕ ਮੀਟਿੰਗ ਹੋਈ। ਮੀਟਿੰਗ ਵਿੱਚ ਸ੍ਰੀ ਵਿਕਰਾਂਤ ਖੁਰਾਣਾ, ਪ੍ਰਧਾਨ ਵੱਲੋਂ ਪੁਰਾਣੀ ਐਸੋਸੀਏਸ਼ਨ ਭੰਗ ਕਰਦੇ ਨਵੀਂ ਐਸੋਸੀਏਸ਼ਨ ਦਾ ਗਠਨ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ। ਜਿਸ ਨੂੰ ਹਾਜਰ ਆਏ ਸਮੂਹ ਮੈਂਬਰਾਂ ਵੱਲੋਂ ਪ੍ਰਵਾਨ ਕੀਤਾ ਗਿਆ। ਇਸ ਉਪਰੰਤ ਮੀਟਿੰਗ ਵਿੱਚ ਸਮੂਹ ਮੈਂਬਰਾਂ ਵੱਲੋਂ ਸਰਵਸੰਮਤੀ ਨਾਲ ਸ੍ਰੀ ਦੀਪਕ ਲੂੰਬਾ ਨੂੰ ਚੇਅਰਮੈਨ ,ਸ੍ਰੀ ਯਾਦਵਿੰਦਰ ਸਿੰਘ ਨੂੰ ਪ੍ਰਧਾਨ, ਸੁਖਜਿੰਦਰ ਸਿੰਘ ਨੂੰ ਜਨਰਲ ਸਕੱਤਰ, ਕੁਲਦੀਪ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ, ਸ੍ਰੀਮਤੀ ਰੇਖਾ ਗੁਪਤਾ ਅਤੇ ਸ੍ਰੀ ਤਰਵਿੰਦਰ ਸਿੰਘ ਨੂੰ ਮੀਤ ਪ੍ਰਧਾਨ, ਵਿਕਰਾਂਤ ਖੁਰਾਣਾ, ਅਸ਼ੋਕ ਕੁਮਾਰ ਅਤੇ ਸਾਂਗਰ ਮੌਗਾਂ ਨੂੰ ਸਲਾਹਕਾਰ, ਵਿਸ਼ਵਜੀਤ ਸਿੰਘ ਅਤੇ ਰਮਨਦੀਪ ਸਿੰਘ ਨੂੰ ਖ਼ਜਾਨਚੀ, ਗੁਰਜੀਤ ਸਿੰਘ ਨੂੰ ਪ੍ਰੈੱਸ ਸਕੱਤਰ ਦੇ ਅਹੁਦਿਆਂ ਤੇ ਨਿਯੁਕਤ ਕੀਤਾ ਗਿਆ । ਇਸ ਤੋਂ ਇਲਾਵਾਂ ਸ਼ਾਮ ਸੁੰਦਰ ਜਿੰਦਲ, ਦੀਪਕ ਝਾਂਬ, ਵਿਕਰਮਜੀਤ ਸਿੰਘ, ਸੰਦੀਪ ਕਾਠਪਾਲ, ਬਲਵਿੰਦਰ ਸਿੰਘ ਰਾਕੇਸ਼ ਕੁਮਾਰ, ਸ੍ਰੀਮਤੀ ਸ਼ਸ਼ੀ ਬਾਲਾ, ਸ੍ਰੀਮਤੀ ਅਤਵਿੰਦਰ ਕੋਰ ਅਤੇ ਸ੍ਰੀਮਤੀ ਕਮਲੇਸ਼ ਰਾਣੀ ਐਸੋਸੀਏਸ਼ਨ ਦੇ ਸਮੂਹ ਮੈਬਰ ਹੋਣਗੇ। ਇਸ ਮੌਕੇ ਸਮੂਹ ਆਹੁਦੇਦਾਰਾਂ ਅਤੇ ਮੀਟਿੰਗ ਵਿੱਚ ਹਾਜਰ ਆਏ ਮੁਲਾਜ਼ਮ ਸਾਥੀਆਂ ਵੱਲੋਂ ਚੋਣ ਕਮੇਟੀ ਦੇ ਫੈਸਲੇ ਤੇ ਸਹਿਮਤੀ ਜਤਾਈ ਗਈ। ਜਿਸ ਉਪਰੰਤ ਸਮੂਹ ਆਹੁਦੇਦਾਰਾਂ ਵੱਲੋਂ ਆਪਣਾ-ਆਪਣਾ ਕਾਰਜਭਾਰ ਸੰਭਾਲ ਲਿਆ ਹੈ।
ਇਸ ਮੌਕੇ ਪ੍ਰਧਾਨ ਵੱਲੋਂ ਐਸੋਸੀਏਸ਼ਨ ਨੂੰ ਸੰਬੋਧਨ ਕਰਦੇ ਹੋਏ ਭਰੋਸਾ ਦਿਵਾਇਆ ਗਿਆ ਕਿ ਇਹ ਐਸੋਸੀਏਸ਼ਨ ਦਫਤਰ ਡਵੀਜ਼ਨਲ ਕਮਿਸ਼ਨਰ, ਫਿਰੋਜ਼ਪੁਰ ਦੇ ਸਮੂਹ ਮੁਲਾਜ਼ਮ ਸਾਥੀਆਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਵਚਨਬੱਧ ਰਹੇਗੀ ਅਤੇ ਸਮੂਹ ਅਹੁਦੇਦਾਰਾਂ/ਮੈਂਬਰਾਂ ਨੂੰ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ ਕੀਤੀ ਗਈ। ਨਵ-ਗਠਿਤ “ਦੀ ਡਵੀਜ਼ਨਲ ਕਮਿਸ਼ਨਰ ਆਫਿਸ ਇੰਪਲਾਈਜ਼ ਐਸੋਸੀਏਸ਼ਨ, ਫਿਰੋਜ਼ਪੁਰ” ਦਾ ਕਾਰਜਕਾਲ ਮਿਤੀ 31-05-2026 ਤੱਕ ਨਿਸ਼ਚਿਤ ਕੀਤਾ ਗਿਆ।
Categories

Recent Posts

