ਫਿਰੋਜ਼ਪੁਰ ਪੁਲਿਸ ਨੇ ਵੱਖ ਵੱਖ ਮਾਮਲਿਆਂ ਚ ਪੀ.ਓ ਸਮੇਤ 03 ਵਿਅਕਤੀਆਂ ਨੂੰ ਕਾਬੂ ਕਰ ਨਜ਼ਾਇਜ਼ ਅਸਲਾ ਅਤੇ 50 ਲੀਟਰ ਲਾਹਣ ਕੀਤੀ ਬਰਾਮਦ
- 88 Views
- kakkar.news
- June 19, 2024
- Crime Punjab
ਫਿਰੋਜ਼ਪੁਰ ਪੁਲਿਸ ਨੇ ਵੱਖ ਵੱਖ ਮਾਮਲਿਆਂ ਚ ਪੀ.ਓ ਸਮੇਤ 03 ਵਿਅਕਤੀਆਂ ਨੂੰ ਕਾਬੂ ਕਰ ਨਜ਼ਾਇਜ਼ ਅਸਲਾ ਅਤੇ 50 ਲੀਟਰ ਲਾਹਣ ਕੀਤੀ ਬਰਾਮਦ
ਫਿਰੋਜ਼ਪੁਰ 19 ਜੂਨ 2024 (ਅਨੁਜ ਕੱਕੜ ਟੀਨੂੰ )
ਸ੍ਰੀਮਤੀ ਸੋਮਿਆ ਮਿਸ਼ਰਾ, ਆਈ.ਪੀ.ਐਸ, ਐਸ.ਐਸ.ਪੀ. ਫਿਰੋਜਪੁਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਲੜੀ ਵਿੱਚ ਜਿਲ੍ਹਾ ਪੁਲਿਸ ਦੁਆਰਾ ਜਿਲ੍ਹਾ ਦੇ ਸਮੁਹ ਗਜਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ, ਜੋ ਮੁਸ਼ਤੈਦੀ ਨਾਲ ਪੂਰੇ ਏਰੀਆ ਅੰਦਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ।
ਇਸ ਮੁਹਿੰਮ ਤਹਿਤ ਫਿਰੋਜ਼ਪੁਰ ਪੁਲਿਸ ਦੇ ਥਾਣਾ ਆਰਿਫ਼ ਕੇ ਅਤੇ ਮਮਦੋਟ ਦੀਆ ਟੀਮਾਂ ਨੇ ਅਲਗ-ਅਲਗ ਮਾਮਲਿਆਂ ਚ 2 ਵਿਅਕਤੀਆਂ ਨੂੰ ਕਾਬੂ ਕਰ ਕੇ ਓਹਨਾ ਪਾਸੋ ਨਜ਼ਾਇਜ਼ ਅਸਲਾ ਰਿਵਾਲਵਰ ਅਤੇ 50 ਲੀਟਰ ਲਾਹਣ ਬਰਾਮਦ ਕੀਤੀ ਇਸ ਤੋਂ ਇਲਾਵਾ ਥਾਣਾ ਫਿਰੋਜ਼ਪੁਰ ਕੇਂਟ ਵਲੋਂ ਇਕ ਪੀ.ਓ ਗਿਰਫ਼ਤਾਰ ਕੀਤਾ ਗਿਆ
ਇਸ ਬਾਰੇ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸਾਹਿਬ ਸਿੰਘ ਨੇ ਦੱਸਿਆ ਉਹ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਵਾ ਚੈਕਿੰਗ ਦੇ ਸੰਬਧ ਵਿੱਚ ਰੇਲਵੇ ਫਾਟਕ ਹਸਤੀ ਵਾਲਾ ਪਾਸ ਮਜੂਦ ਸੀ ਤਾਂ ਇਤਲਾਹ ਮਿਲੀ ਕਿ ਰਾਜੇਸ਼ ਕੁਮਾਰ ਉਰਫ ਗਗਨ ਪੁੱਤਰ ਰਾਜਪਾਲ ਵਾਸੀ ਬੱਗੇ ਕੇ ਪਿੱਪਲ ਪਾਸ ਬਿਨਾ ਅਸਲਾ ਲਾਇਸੰਸ ਰਿਵਾਲਵਰ ਹੈ, ਜੋ ਅੱਜ ਵੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਪਿੰਡ ਹਸਤੀ ਵਾਲਾ ਨੂੰ ਆਉਂਦੀ ਸੜਕ ਤੇ ਤੁਰਦਾ ਫਿਰਦਾ ਹੈ, ਜੇਕਰ ਹੁਣੇ ਰੈਡ ਕੀਤਾ ਜਾਵੇ ਤਾਂ ਕਾਬੂ ਆ ਸਕਦਾ ਹੈ । ਪੁਲਿਸ ਪਾਰਟੀ ਦੁਆਰਾ ਆਰੋਪੀ ਤੇ ਰੇਡ ਕਰ ਕਾਬੂ ਕੀਤਾ ਗਿਆ ਅਤੇ ਉਸ ਦੀ ਤਲਾਸ਼ੀ ਲਈ ਗਈ ਤਾ ਤਲਾਸ਼ੀ ਦੋਰਾਨ ਨਜਾਇਜ਼ ਅਸਲਾ ਰਿਵਾਲਵਰ . 32 ਬੋਰ ਸਮੇਤ 3 ਜਿੰਦਾ ਰੋਂਦ ਬਰਾਮਦ ਕੀਤੇ ਗਏ ।
ਅਤੇ ਦੂਜੇ ਮਾਮਲੇ ਚ ਸਹਾਇਕ ਥਾਣੇਦਾਰ ਬਲਵੰਤ ਸਿੰਘ ਸਹਾਇਕ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਦੇ ਸਬੰਧ ਵਿੱਚ ਰਹੀਮੇ ਕੇ ਸ਼ੈਲਰ ਪਾਸ ਪੁੱਜੇ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਆਰੋਪੀ ਸ਼ਰਾਬ ਨਜਾਇਜ਼ ਕਸੀਦ ਕਰਕੇ ਵੇਚਣ ਦੇ ਆਦੀ ਹਨ, ਜਿਹਨਾਂ ਨੇ ਅੱਜ ਵੀ ਭਾਰੀ ਮਾਤਰਾ ਵਿੱਚ ਘਰ ਵਿੱਚ ਲਾਹਣ ਪਾਈ ਹੋਈ ਹੈ,ਅਤੇ ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦੇ ਹਨ । ਪੁਲਿਸ ਪਾਰਟੀ ਦੁਆਰਾ ਆਰੋਪੀ ਤੇ ਰੇਡ ਕਰਕੇ ਆਰੋਪੀ ਗੁਰਜੰਟ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਦੋਨਾਂ ਤੇਲੁ ਮੱਲ ਨੂੰ ਕਾਬੂ ਕੀਤਾ ਤੇ ਤਲਾਸ਼ੀ ਦੋਰਾਨ 50 ਲੀਟਰ ਲਾਹਣ ਬਰਾਮਦ ਹੋਈ । ਜਦ ਕਿ ਦੂਸਰਾ ਆਰੋਪੀ ਦੇਸਾ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪੋਜੋ ਕੇ ਮੌਕੇ ਤੋਂ ਫਰਾਰ ਹੋਣ ਚ ਕਾਮਯਾਬ ਹੋ ਗਿਆ।
ਆਰੋਪੀਆਂ ਨੂੰ ਗਿਰਫ਼ਤਾਰ ਕਰ ਓਹਨਾ ਖਿਲਾਫ ਅਲਗ ਅਲਗ ਧਰਾਵਾਂ ਦੇ ਤਹਿਤ ਮਾਮਲੇ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ

