ਕੈਬਿਨਟ ਮੰਤਰੀ ਸ. ਹਰਭਜਨ ਸਿੰਘ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
- 187 Views
- kakkar.news
- January 21, 2023
- Punjab
-ਕੈਬਿਨਟ ਮੰਤਰੀ ਸ. ਹਰਭਜਨ ਸਿੰਘ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
-ਜ਼ਿਲ੍ਹੇ ਅੰਦਰ 113 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਸੁਧਾਰ ਲਈ ਹੋਣਗੇ ਵੱਖ-ਵੱਖ ਕੰਮ
ਫਿਰੋਜਪੁਰ 21 ਜਨਵਰੀ 2023 (ਸੁਭਾਸ਼ ਕੱਕੜ)
ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਵਲੋਂ ਆਰ.ਡੀ.ਐਸ.ਐਸ. ਸਕੀਮ ਅਤੇ ਪੀ.ਐਸ.ਪੀ.ਸੀ.ਐਲ ਦੇ ਚਲਦੇ ਹੋਰ ਕੰਮਾਂ ਸਬੰਧੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਬੀਤੀ ਸ਼ਾਮ ਡੀ.ਸੀ. ਦਫਤਰ ਫਿਰੋਜਪੁਰ ਵਿਖੇ ਮੀਟਿੰਗ ਕੀਤੀ ਗਈ ।ਇਸ ਮੀਟਿੰਗ ਵਿੱਚ ਐਮ.ਐਲ.ਏ ਦਿਹਾਤੀ ਫਿਰੋਜਪੁਰ ਸ਼੍ਰੀ ਰਜਨੀਸ਼ ਦਹੀਆ, ਐਮ.ਐਲ.ਏ. ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਐਮ.ਐਲ.ਏ. ਜੀਰਾ ਸ੍ਰੀ ਨਰੇਸ਼ ਕਟਾਰੀਆ ਅਤੇ ਪੀ.ਐਸ.ਪੀ.ਸੀ.ਐਲ ਵਲੋਂ ਨਿਗਰਾਨ ਇੰਜ ਹਲਕਾ ਫਿਰੋਜਪੁਰ ਹਾਜ਼ਰ ਸਨ|
ਕੈਬਿਨਟ ਮੰਤਰੀ ਸ. ਹਰਭਜਨ ਸਿੰਘ ਵਲੋਂ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਫਿਰੋਜਪੁਰ ਜਿਲ੍ਹੇ ਨੂੰ ਬਿਜਲੀ ਦੇ ਵਿਕਾਸ ਦੇ ਕੰਮਾਂ ਲਈ 113 ਕਰੋੜ ਰੁਪਏ ਉਪਲਬਧ ਕਰਵਾਉਣ ਬਾਰੇ ਦੱਸਿਆ ਗਿਆ।ਇਸ ਰਕਮ ਨਾਲ ਫਿਰੋਜਪੁਰ ਜਿਲ੍ਹੇ ਵਿੱਚ ਨਵੀਆਂ 11 ਕੇ.ਵੀ ਲਾਈਨਾਂ, ਟਰਾਸਫਾਰਮਰ, ਨਵੇਂ 66 ਕੇ.ਵੀ ਬਿਜਲੀ ਘਰ ਅਤੇ ਲਾਈਨਾਂ ਅਤੇ ਐਲ.ਟੀ ਲਾਈਨਾਂ ਦਾ ਸੁਧਾਰ ਕੀਤਾ ਜਾਣਾ ਹੈ।
ਇਸ ਉਪਰੰਤ ਕੈਬਿਨਟ ਮੰਤਰੀ ਸ. ਹਰਭਜਨ ਸਿੰਘ ਨੇ ਹਲਕਾ ਦਫਤਰ ਫਿਰੋਜਪੁਰ ਅਤੇ ਨਾਲ ਲਗਦੇ ਦਫਤਰਾਂ ਦਾ ਨਿਰੀਖਣ ਕੀਤਾ ਅਤੇ ਸਟਾਫ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ| ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਵੀ ਦਿੱਤੇ| ਇਸ ਦੌਰਾਨ ਉਨ੍ਹਾਂ ਨੇ ਨਵ-ਨਿਯੁਕਤ ਕਲਰਕਾਂ ਨਾਲ, ਜਿਨ੍ਹਾਂ ਨੂੰ ਬਿਜਲੀ ਮੰਤਰੀ ਵਲੋਂ ਹੀ ਨਿਯੁਕਤੀ ਪੱਤਰ ਦਿੱਤਾ ਗਿਆ ਸੀ, ਨੂੰ ਚੰਗਾ ਕੰਮ ਕਰਨ ਦੀ ਪ੍ਰੇਰਨਾ ਦਿੱਤੀ।



- October 15, 2025