ਰੋਟਰੀ ਕਲੱਬ ਫਿਰੋਜਪੁਰ ਰੋਆਇਲ ਵੱਲੋਂ ਸ਼ੂਗਰ ਚੈੱਕ ਅਪ ਕੈਂਪ ਲਗਾਇਆ ਗਿਆ
- 125 Views
- kakkar.news
- July 10, 2024
- Health Punjab
ਰੋਟਰੀ ਕਲੱਬ ਫਿਰੋਜਪੁਰ ਰੋਆਇਲ ਵੱਲੋਂ ਸ਼ੂਗਰ ਚੈੱਕ ਅਪ ਕੈਂਪ ਲਗਾਇਆ ਗਿਆ
ਫਿਰੋਜ਼ਪੁਰ 10 ਜੁਲਾਈ 2024 ( ਅਨੁਜ ਕੱਕੜ ਟੀਨੂੰ)
ਅੱਜ ਦੇ ਯੁਗ ਵਿੱਚ ਅਰਾਮਦਾਇਕ ਜੀਵਨ ਸ਼ੈਲੀ ਅਤੇ ਵੱਧ ਰਹੇ ਫਾਸਟ ਫੂਡ ਦੇ ਰੁਝਾਨ ਕਾਰਨ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜੇ ਕਿਹਾ ਜਾਵੇ ਤਾਂ ਹਿੰਦੁਸਤਾਨ ਇਸ ਵੇਲੇ ਦੁਨੀਆਂ ਵਿੱਚ ਸ਼ੂਗਰ ਦੀ ਰਾਜਧਾਨੀ ਬਣ ਚੁੱਕਾ ਹੈ ਅਤੇ ਬਹੁਤ ਸਾਰੇ ਲੋਕ ਅਜਿਹੇ ਹਨ ਜਿਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ ਕਿਉਂਕਿ ਦੁਨਿਆਵੀ ਰੁਜੇਵਿਆਂ ਕਾਰਨ ਆਮ ਲੋਕਾਂ ਕੋਲ ਇਨਾ ਸਮਾਂ ਨਹੀਂ ਕਿ ਉਹ ਆਪਣੇ ਅਜਿਹੇ ਚੈੱਕ ਕਰਾ ਸਕਣ ਇਸੇ ਤਹਿਤ ਰੋਟਰੀ ਕਲੱਬ ਫਿਰੋਜਪੁਰ ਰੋਆਇਲ ਵੱਲੋਂ ਆਮ ਲੋਕਾਂ ਨੂੰ ਇਸ ਨਾਮਰਾਧ ਬਿਮਾਰੀ ਤੋਂ ਜਾਣੂ ਕਰਾਉਣ ਦੇ ਮਕਸਦ ਨਾਲ ਇੱਕ ਡੀ ਡਾਇਬਟਿਸ ਫਿਰੋਜ਼ਪੁਰ ਡਰਾਈਵ ਦੇ ਨਾਂ ਤੇ ਡੀਐਸਐਸ ਹੋਸਪਿਟਲ ਫਿਰੋਜ਼ਪੁਰ ਦੇ ਨਾਮਵਰ ਡਾਕਟਰ ਦਮਨਪ੍ਰੀਤ ਸਿੰਘ ਦੇ ਸਹਿਯੋਗ ਨਾਲ ਇੱਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦਾ ਆਗਾਜ਼ ਅੱਜ ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਦੇ ਪ੍ਰਧਾਨ ਰੋਟੇਰੀਅਨ ਵਿਜੇ ਮੋਗਾ ਅਤੇ ਡਾਕਟਰ ਦਮਨਪ੍ਰੀਤ ਸਿੰਘ ਦੁਆਰਾ ਕੀਤਾ ਗਿਆ ਜਿਸ ਦਾ ਪਲੇਠਾ ਸ਼ੂਗਰ ਚੈੱਕ ਅਪ ਕੈਂਪ ਅੱਜ ਫਿਰੋਜ਼ਪੁਰ ਦੇ ਨਾਮ ਦੇਵ ਚੌਂਕ ਸਥਿਤ ਪਾਰਕ ਵਿੱਚ ਕੀਤਾ ਗਿਆ ਜਿੱਥੇ ਲਗਭਗ 100 ਦੇ ਕਰੀਬ ਮਰੀਜ਼ਾਂ ਦਾ ਫਰੀ ਸੂਗਰ ਚੈੱਕ ਅਪ ਕੀਤਾ ਗਿਆ ਅਤੇ ਉਹਨਾਂ ਨੂੰ ਇਸ ਨਾਮਵਰ ਬਿਮਾਰੀ ਤੋਂ ਬਚਣ ਲਈ ਪ੍ਰਹੇਜਾ ਬਾਰੇ ਜਾਣਕਾਰੀ ਵੀ ਮੁਹਈਆ ਕਰਵਾਈ ਗਈ
ਇਸ ਬਾਰੇ ਡਾਕਟਰ ਦਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਬਿਮਾਰੀ ਵਿਚ ਇਲਾਜ ਨਾਲੋਂ ਪਰਹੇਜ਼ ਜਿਆਦਾ ਕੰਮ ਕਰਦਾ ਹੈ ਜਿਸ ਨਾਲ ਲੋਕ ਦਵਾਈ ਦੇ ਨਾਲ ਨਾਲ ਪਰਹੇਜ਼ ਰੱਖ ਕੇ ਇਸ ਬਿਮਾਰੀ ਤੋਂ ਲੰਬੇ ਸਮੇਂ ਤੱਕ ਆਪਣੇ ਸਰੀਰ ਨੂੰ ਬਚਾ ਸਕਦੇ ਹਨ
ਇਸ ਸੂਗਰ ਅਤੇ ਅਵੇਅਰਸ ਨੈਸ ਕੈਂਪ ਵਿੱਚ ਰੋਟਰੀ ਕਲੱਬ ਫਿਰੋਜਪੁਰ ਰੋਆਇਲ ਦੇ ਜਨਰਲ ਸੈਕਟਰੀ ਰੋਟੇਰੀਅਨ ਰਾਕੇਸ਼ ਮਨਚੰਦਾ ਤੋਂ ਇਲਾਵਾ ਪੀਆਰਓ ਸੁਖਵਿੰਦਰ ਸਿੰਘ ਪ੍ਰੇਟੀ,ਸੰਦੀਪ ਤਿਵਾੜੀ, ਗੋਪਾਲ ਸਿੰਘਲਾ,ਕੁਨਾਲਪੁਰੀ ਰਾਜੀਵ ਸ਼ਰਮਾ, ਸੰਦੀਪ ਅਗਰਵਾਲ, ਵਿਪਨ ਅਰੋੜਾ ਆਦੀ ਮੈਂਬਰਾਂ ਦੁਆਰਾ ਸੇਵਾ ਨਿਭਾਈ ਗਈ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024