ਸੱਸ ਤੇ ਜਵਾਈ ਮਿੱਲ ਕੇ ਕਰਦੇ ਸੀ ਹੈਰੋਇਨ ਦੀ ਤਸਕਰੀ , ਚੜ੍ਹੇ ਪੁਲਿਸ ਅੜਿੱਕੇ
- 205 Views
- kakkar.news
- July 9, 2024
- Crime Punjab
ਸੱਸ ਤੇ ਜਵਾਈ ਮਿੱਲ ਕੇ ਕਰਦੇ ਸੀ ਹੈਰੋਇਨ ਦੀ ਤਸਕਰੀ , ਚੜ੍ਹੇ ਪੁਲਿਸ ਅੜਿੱਕੇ
ਫਿਰੋਜ਼ਪੁਰ 09 ਜੁਲਾਈ 2024 (ਅਨੁਜ ਕੱਕੜ ਟੀਨੂੰ)
ਗੁਪਤ ਸੂਚਨਾ ਦੇ ਅਧਾਰ ਤੇ ਅੱਜ ਫਿਰੋਜ਼ਪੁਰ ਪੁਲਿਸ ਵਲੋਂ ਹੈਰੋਇਨ ਤਸਕਰੀ ਕਰਨ ਵਾਲੇ ਇਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗਿਰਫ਼ਤਾਰ ਕੀਤੇ ਜਾਨ ਦੀ ਖਬਰ ਸਾਮਣੇ ਆਈ ਹੈ। ਤਸਕਰੀ ਦੇ ਦੋਸ਼ ਚ ਦੋ ਵਿਅਕਤੀਆਂ ਤੋਂ ਇਲਾਵਾ ਇਕ ਔਰਤ ਵੀ ਸ਼ਾਮਿਲ ਹੈ ।
ਐਸ ਐਸ ਪੀ ਸੋਮਿਆਂ ਮਿਸ਼ਰਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਦਸਿਆ ਕਿ ਆਰੋਪੀ ਹਰਪਾਲ ਸਿੰਘ ਜੋ ਕੇ ਅਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਇਸ ਉਪਰ ਪਹਿਲਾ ਤੋਂ ਵੀ ਕਈ ਮੁਕਦਮੇ ਦਰਜ ਹਨ ਅਤੇ ਉਹ ਆਪਣੀ ਸੱਸ ਪਰਮਜੀਤ ਕੌਰ ਜੋ ਕਿ ਜ਼ੀਰਾ ਫਿਰੋਜ਼ਪੁਰ ਦੀ ਰਹਿਣ ਵਾਲੀ ਹੈ ਜਿਸ ਉਪਰ ਵੀ ਇਕ ਪੁਰਾਨਾ ਮੁਕਦਮਾ ਦਰਜ ਹੈ ਨਾਲ ਮਿੱਲ ਕੇ ਅੰਮ੍ਰਿਤਸਰ ਤੋਂ ਜ਼ੀਰਾ ਵਿਖੇ ਹੈਰੋਇਨ ਦੀ ਤਸਕਰੀ ਕਰਦੇ ਹਨ ।
ਸੰਖੇਪ ਚ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਓਹਨਾ ਦਸਿਆ ਕਿ ਐਸ ਆਈ ਪਰਮਜੀਤ ਸਿੰਘ CIA ਸਟਾਫ ਫਿਰੋਜ਼ਪੁਰ ਸਮੇਤ ਸਾਥੀ ਕ੍ਰਮਚਾਰੀਆ ਗਸ਼ਤ ਦੌਰਾਨ ਫਿਰੋਜ਼ਪੁਰ ਜ਼ੀਰਾ ਰੋਡ ਹਾਈ ਵੇਅ ਫਲਾਈ ਓਵਰ ਨੇੜੇ ਮੌਜੂਦ ਸੀ ਤਾਂ ਗੁਪਤ ਸੂਚਨਾ ਦੇ ਅਧਾਰ ਤੇ ਹਰਪਾਲ ਮਿੰਘ ਉਰਫ ਕਾਲਾ ਪੁੱਤਰ ਗਿਆਨ ਮਿੰਘ ਵਾਸੀ ਪੱਤੀ ਮਨਸੂਰ ਥਾਣਾ ਸੁਲਤਾਨ ਵਿੰਡ ਜਿਲਾ ਅਮ੍ਰਿਤਸਰ , ਕੁਲਦੀਪ ਮਿੰਘ ਉਰਫ ਸਾਬਾ ਪੁੱਤਰ ਨਿਸ਼ਾਨ ਮਿੰਘ ਵਾਸੀ ਪਿੰਡ ਦੋਲੇ ਵਾਲਾ ਥਾਣਾ ਕੋਟ ਇਸੇ ਖਾ ਜਿਲਾ ਮੋਗਾ ਅਤੇ ਪਰਮਜੀਤ ਕੌਰ ਪਤਨੀ ਗੁਰਸੇਵਕ ਮਿੰਘ ਵਾਸੀ ਜੈਨ ਐਵੀਨਊ ਜੀਰਾ ਥਾਣਾ ਮਿਟੀ ਜੀਰਾ ਜੋ ਕਿ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਇਹਨਾ ਪਰ ਪਹਿਲਾ ਵੀ ਹੈਰੋਇਨ ਦੇ ਮੁਕਦਮੇ ਦਰਜ ਹਨ। ਇਸ ਵਕਤ ਕਾਲੇ ਰੰਗ ਦੀ ਕਰੇਟਾ ਕਾਰ ਨੰਬਰੀ PB 02 ES 9614 ਵਿਚ ਜੀਰਾ-ਤਲਵੰਡੀ ਭਾਈ ਹਾਈ ਵੇਅ ਤੋਂ ਲਿੰਕ ਰੋਡ ਟਰੱਕ ਯੂਨੀਅਨ ਜੀਰਾ ਪਰ ਕੱਸੀ ਨਹਿਰ ਦੇ ਪਾਸ ਕਾਰ ਵਿਚ ਸਵਾਰ ਹਨ ਅਤੇ ਕਾਰ ਇੱਕ ਸਾਇਡ ਤੇ ਖੜੀ ਕਰਕੇ ਕਿਸੇ ਗ੍ਰਾਹਕ ਨੂੰ ਹੈਰੋਇਨ ਦੀ ਡੀਲਵਰੀ ਦੇਣ ਲਈ ਇੰਤਜਾਰ ਕਰ ਰਹੇ ਹਨ। ਜੇਕਰ ਹੁਣੇ ਹੀ ਰੇਡ ਕਰਕੇ ਕਾਬੂ ਕੀਤਾ ਜਾਵੇ ਤਾਂ ਤਲਾਸ਼ੀ ਕਰਨ ਪਰ ਇਹਨਾ ਇਹਨਾਂ ਪਾਸੋ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋ ਸਕਦੀ ਹੈ । ਜਿਸ ਦੇ ਅਧਾਰ ਤੇ SI ਵੱਲੋ ਆਪਣੇ ਸਾਥੀਆਂ ਸਮੇਤ ਕਾਰ ਕੋਲ ਜਾ ਕੇ ਉਸਦੀ ਤਲਾਸ਼ੀ ਲਿੱਤੀ ਗਈ ਤਾ ਤਲਾਸ਼ੀ ਦੌਰਾਨ ਕਾਰ ਵਿੱਚੋ 989 ਗ੍ਰਾਮ ਹੈਰੋਇਨ ਅਤੇ 7 ਲੱਖ ਰੁਪਏ ਡਰੱਗ ਮਨੀ ਬਰਾਮਦ ਹੋਈ ।ਪੁਲਿਸ ਵਲੋਂ ਕਾਰ ਚ ਸਵਾਰ ਉਕਤ ਆਰੋਪੀਆਂ ਨੂੰ ਗਿਰਫ਼ਤਾਰ ਕਰ ਓਹਨਾ ਖਿਲਾਫ NDPS ਐਕਟ ਦੇ ਤਹਿਤ ਮੁਕਦਮਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ । ਐਸ ਐਸ ਪੀ ਨੇ ਇਹ ਵੀ ਕਿਹਾ ਕਿ ਨਸ਼ਾ ਤਸਕਰੀ ਕਰਨ ਵਾਲਿਆਂ ਦੀਆਂ ਚੱਲ- ਅਚੱਲ ਜਾਇਦਾਦ ਤੇ ਵੀ ਪੁਲਿਸ ਵੱਲੋ ਨਜ਼ਰ ਰੱਖੀ ਜਾ ਰਹੀ ਹੈ ।
ਦੱਸ ਦਈਏ ਕਿ :- ਨਸ਼ਾ ਤਸਕਰਾਂ ਵਲੋਂ ਨਸ਼ਾ ਵੇਚਣ ਤੋਂ ਬਾਅਦ ਬਣਾਈ ਗਈ ਕੋਈ ਵੀ ਚੱਲ ਅਚੱਲ ਜਾਇਦਾਦ ਜੇ ਕਰ ਹੈ ਤਾ ਇਸਦੀ ਬਣਾਈ ਜਾਇਦਾਦ, ਜ਼ਬਤ ਕਰਨ ਲਈ ਤਿਆਰ ਕੀਤੀ ਗਈ ਫਾਈਲ ਕੰਪੀਟੈਂਟ ਅਥਾਰਟੀ, ਨਵੀਂ ਦਿੱਲੀ ਨੂੰ ਭੇਜ ਦਿੱਤੀ ਜਾਵੇਗੀ ਅਤੇ ਨਵੀਂ ਦਿੱਲੀ ਤੋਂ ਪ੍ਰਵਾਨਗੀ ਮਿਲਦੀਆਂ ਹੀ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ । ਇਹ ਕਾਰਵਾਈ ਐਨਡੀਪੀਐਸ ਐਕਟ ਦੀ ਧਾਰਾ 68(2) NDPS ਐਕਟ 1985 ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਕੀਤੀ ਜਾ ਰਹੀ ਹੈ। ਹੁਣ ਤੱਕ ਇਹ ਕਾਰਵਾਈ ਸਿਰਫ਼ ਉਨ੍ਹਾਂ ਨਸ਼ਾ ਤਸਕਰਾਂ ਖ਼ਿਲਾਫ਼ ਕੀਤੀ ਗਈ ਹੈ, ਜਿਨ੍ਹਾਂ ਨੇ ਨਸ਼ਾ ਤਸਕਰੀ ਰਾਹੀਂ ਚੱਲ-ਅਚੱਲ ਜਾਇਦਾਦਾਂ ਬਣਾਈਆਂ ਹਨ। ਜਿਨ੍ਹਾਂ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਹੁਣ ਤੱਕ ਜ਼ਬਤ ਕੀਤੀਆਂ ਗਈਆਂ ਹਨ, ਉਨ੍ਹਾਂ ਦੀਆਂ ਜਾਇਦਾਦਾਂ ਨਾ ਤਾਂ ਟਰਾਂਸਫਰ ਕੀਤੀਆਂ ਜਾ ਸਕਦੀਆਂ ਹਨ ਅਤੇ ਨਾ ਹੀ ਵੇਚੀਆਂ ਜਾ ਸਕਦੀਆਂ ਹਨ।
ਪੁਲਿਸ-ਪ੍ਰਸ਼ਾਸਨ ਵਲੋਂ ਨਸ਼ਾ ਤਸਕਰਾਂ ਦੀ ਜਮੀਨ ਜਾਇਦਾਤ ਜਬਤ ਕਰਨ ਦੀ ਕਾਰਵਾਈ ਨੇ ਨਸ਼ਾ ਤਸਕਰਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਹਾਲਾਂਕਿ ਇਹ ਸਥਿਤੀ ਓਹਨਾ ਨਸ਼ਾ ਤਸਕਰਾਂ ‘ਚ ਦੇਖਣ ਨੂੰ ਮਿਲ ਰਹੀ ਹੈ | ਜਿਨ੍ਹਾਂ ਦੇ ਖਿਲਾਫ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ। ਅਤੇ ਉਹ ਸਲਾਖਾਂ ਪਿੱਛੇ ਹੈ। ਪਰ ਕਈ ਅਜੇ ਵੀ ਨਸ਼ਾ ਤਸਕਰ ਹਨ। ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਨਹੀਂ ਹਨ ਅਤੇ ਉਹ ਆਪਣਾ ਧੰਦਾ ਅੱਗੇ ਵਧਾ ਰਹੇ ਹਨ। ਅਜਿਹੇ ਨਸ਼ਾ ਤਸਕਰਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਚਿਹਰਿਆਂ ਨੂੰ ਜਨਤਕ ਕਰਨਾ ਪੁਲਿਸ ਲਈ ਵੱਡੀ ਚੁਣੌਤੀ ਹੋਵੇਗੀ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024