ਫਿਰੋਜ਼ਪੁਰ ਜੇਲ ਚੋ ਦਰਜਨ ਦੇ ਕਰੀਬ ਮੋਬਾਈਲ ਫੋਨ ਅਤੇ ਪਾਬੰਦੀਸ਼ੁਦਾ ਸਮਾਨ ਹੋਇਆ ਬਰਾਮਦ
- 150 Views
- kakkar.news
- August 5, 2024
- Crime Punjab
ਫਿਰੋਜ਼ਪੁਰ ਜੇਲ ਚੋ ਦਰਜਨ ਦੇ ਕਰੀਬ ਮੋਬਾਈਲ ਫੋਨ ਅਤੇ ਪਾਬੰਦੀਸ਼ੁਦਾ ਸਮਾਨ ਹੋਇਆ ਬਰਾਮਦ
ਫਿਰੋਜ਼ਪੁਰ 5 ਅਗਸਤ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੀ ਜੇਲ੍ਹ ‘ਚੋਂ ਮੋਬਾਈਲ ਫ਼ੋਨ ਅਤੇ ਹੋਰ ਗ਼ੈਰ-ਕਾਨੂੰਨੀ ਸਮਾਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇੱਕ ਵਾਰ ਫਿਰ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਚਰਚਾ ਵਿੱਚ ਹੈ। 2 ਮਾਮਲਿਆਂ ਚ ਕੇਂਦਰੀ ਜੇਲ੍ਹ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਮੋਬਾਈਲ ਫੋਨ ਅਤੇ ਹੋਰ ਪਾਬੰਦੀਸ਼ੁਦਾ ਸਾਮਾਨ ਬਰਾਮਦ ਹੋਏ ਹਨ।
ਮਿਲੀ ਜਾਣਕਾਰੀ ਅਨੁਸਾਰ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਸਮੇਤ ਸਾਥੀ ਕ੍ਰਮਚਾਰੀਆਂ ਦੇ ਤਲਾਸ਼ੀ ਕੀਤੀ ਗਈ ਤੇ ਤਲਾਸ਼ੀ ਦੋਰਾਨ ਜੇਲ੍ਹ ਅੰਦਰ 66 ਪੁੜੀਆਂ ਤੰਬਾਕੂ, 06 ਮੋਬਾਇਲ ਫੋਨ, 01 ਫੋਨ ਦੀ ਬੈਟਰੀ, 01 ਸਿਗਰਟ ਦੀ ਡੱਬੀ , 01 ਮੋਬਾਇਲ ਚਾਰਜਰ, 120 ਲਾਲ ਰੰਗ ਦੇ ਨਸ਼ੀਲੇ ਜਾਪਦੇ ਕੈਪਸੂਲ ਬਰਾਮਦ ਹੋਏ ।
ਅਤੇ ਦੂਜੇ ਮਾਮਲੇ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਸਮੇਤ ਸਾਥੀ ਕ੍ਰਮਚਾਰੀਆਂ ਵੱਲੋ ਜੇਲ ਦੀ ਤਲਾਸ਼ੀ ਕੀਤੀ ਗਈ ਤਾਂ ਤਲਾਸ਼ੀ ਦੋਰਾਨ ਹਵਾਲਾਤੀ ਮਨੀਸ਼ ਕੁਮਾਰ ਉਰਫ਼ ਡਾਕਟਰ ਪੁੱਤਰ ਦਰਸ਼ਨ ਲਾਲ ਵਾਸੀ ਨੇੜੇ ਰਾਜੂ ਭਗਤ ਮੰਦਿਰ ਗੁਰੂਹਰਸਹਾਏ ਹਵਾਲਾਤੀ ਕੁਲਵੰਤ ਸਿੰਘ ਪੁੱਤਰ ਸਰਬਬਜੀਤ ਸਿੰਘ ਵਾਸੀ ਪਾਸਟਾ ਪੱਟੀ ਭਾਗ ਸਿੰਘ ਵਾਲਾ ਫਗਵਾੜਾ ਸੁਰਜੀਤ ਸਿੰਘ ਪੁੱਤਰ ਮੱਸਾ ਸਿੰਘ ਵਾਸੀ ਗੱਟੀ ਰਾਜੋ ਕੀ, ਫਿਰੋਜ਼ਪੁਰ ਕੋਲੋਂ 05 ਪੁੜੀਆਂ ਜਰਦਾ, 05 ਮੋਬਾਇਲ ਫੋਨ ਕੀ-ਪੈਡ, 04 ਬਿਨਾ ਸਿਮਾ ਵਾਲੇ ਤੇ 01 ਸਿਮ ਵਾਲਾ ਅਤੇ 01 ਬੈਟਰੀ ਫੋਨ ਵੀ ਬਰਾਮਦ ਹੋਈ ।
ਥਾਣਾ ਸਿਟੀ ਦੀ ਪੁਲੀਸ ਨੇ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ।

